ਫੌਜੀ ਜਵਾਨ ਦੇ ਆਖਰੀ ਬੋਲ 'ਗੋਲੀ ਮਾਰਨੀ ਚਾਹੁੰਦੇ ਹੋ ਤਾਂ ਮਾਰ ਦਿਓ ਪਰ ਕੋਈ ਸਵਾਲ ਨਾ ਪੁੱਛੋ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ - ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਫੌਜ ਦੇ ਜਵਾਨ ਨੇ ਅਤਿਵਾਦੀਆਂ ਨੂੰ ਫੌਜ ਦੀ ਨਿਯੁਕਤੀ ਦੇ ਬਾਰੇ ਵਿਚ ਜਾਣਕਾਰੀ ਦੇਣ ਦੀ ਬਜਾਏ

Terrorists kill soldier who was home for son's last rites

ਨਵੀਂ ਦਿੱਲੀ, ਜੰਮੂ - ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿਚ ਫੌਜ ਦੇ ਜਵਾਨ ਨੇ ਅਤਿਵਾਦੀਆਂ ਨੂੰ ਫੌਜ ਦੀ ਨਿਯੁਕਤੀ ਦੇ ਬਾਰੇ ਵਿਚ ਜਾਣਕਾਰੀ ਦੇਣ ਦੀ ਬਜਾਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਲਾਂਸ ਨਾਇਕ ਮੁਖਤਾਰ ਅਹਿਮਦ ਮਲਿਕ ਤੋਂ ਅਤਿਵਾਦੀਆਂ ਨੇ ਫੌਜ ਦੀ ਨਿਯੁਕਤੀ ਦੇ ਬਾਰੇ ਵਿਚ ਸਵਾਲ ਪੁੱਛਿਆ ਤਾਂ ਉਸਦੇ ਦੇ ਜਵਾਬ ਵਿਚ ਜਵਾਨ ਨੇ ਕਿਹਾ ਕਿ ਜੇਕਰ ਤੁਸੀ ਮੈਨੂੰ ਗੋਲੀ ਮਾਰਨੀ ਚਾਹੁੰਦੇ ਹੋ ਤਾਂ ਮਾਰ ਦਿਓ ਪਰ ਮੇਰੇ ਤੋਂ ਕੋਈ ਸਵਾਲ ਨਾ ਪੁੱਛੋ, ਤੁਹਾਨੂੰ ਕੋਈ ਜਵਾਬ ਨਹੀਂ ਮਿਲਣ ਵਾਲਾ। 

ਦੱਸ ਦਈਏ ਕਿ ਮੁਖਤਾਰ ਅਹਿਮਦ ਮਲਿਕ ਆਪਣੇ ਬੇਟੇ ਦੀ ਮੌਤ ਤੋਂ ਬਾਅਦ ਆਪਣੇ ਘਰ ਆਏ ਹੋਏ ਸਨ। ਲਾਂਸ ਨਾਇਕ ਮਲਿਕ ਦਾ ਪੁੱਤਰ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ ਅਤੇ ਫੌਜ ਦੇ ਇੱਕ ਹਸਪਤਾਲ ਵਿਚ ਚਾਰ ਦਿਨ ਤੱਕ ਮੌਤ ਨਾਲ ਜੰਗ ਲੜਨ ਤੋਂ ਬਾਅਦ 15 ਸਤੰਬਰ ਨੂੰ ਉਸ ਨੇ ਦਮ ਤੋੜ ਦਿੱਤਾ ਸੀ। ਘਟਨਾ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪਰਵਾਰ ‘ਰਸਮ - ਏ - ਚੌਰਮ’ ( ਮੌਤ ਤੋਂ ਬਾਅਦ ਦਾ ਰੀਤੀ ਰਿਵਾਜ਼)  ਦੀ ਤਿਆਰੀ ਕਰ ਰਿਹਾ ਸੀ ਤਾਂ ਉਸ ਸਮੇਂ ਅਤਿਵਾਦੀ 43 ਸਾਲਾ ਮਲਿਕ ਦੇ ਘਰ ਵਿਚ ਵੜ ਗਏ।

ਉਨ੍ਹਾਂ ਦਾ ਘਰ ਦੱਖਣ ਕਸ਼ਮੀਰ ਦੇ ਅਤਿਵਾਦ ਨਾਲ ਪ੍ਰਭਾਵਿਤ ਕੁਲਗਾਮ ਜ਼ਿਲ੍ਹੇ ਦੇ ਚੁਰਤ ਪਿੰਡ ਵਿਚ ਹੈ। ਚਸ਼ਮਦੀਦ ਗਵਾਹਾਂ ਦੇ ਮੁਤਾਬਕ, ਅਧਿਕਾਰੀਆਂ ਨੇ ਦੱਸਿਆ ਕਿ ਅਤਿਵਾਦੀਆਂ ਨੇ ਉਨ੍ਹਾਂ ਦੇ  ਦੋਸਤ ਦੀ ਗਤੀਵਿਧੀ ਉੱਤੇ ਨਜ਼ਰ ਰੱਖੀ ਹੋਈ ਸੀ। ਉਹ ਮਲਿਕ ਦੇ ਘਰ ਪਹੁੰਚਕੇ ਉਨ੍ਹਾਂ ਦੀ ਭਾਲ ਕਰਨ ਲੱਗੇ। ਅਤਿਵਾਦੀਆਂ ਨੂੰ ਮਲਿਕ ਘਰ ਦੀ ਪਹਿਲੀ ਮੰਜ਼ਿਲ 'ਤੇ ਮਿਲਿਆ, ਅਤਿਵਾਦੀ ਉਨ੍ਹਾਂ ਨੂੰ ਫੌਜ ਦੀ ਨਿਯੁਕਤੀ ਦੇ ਬਾਰੇ ਵਿਚ ਸਵਾਲ ਕਰਨ ਲੱਗੇ।

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮਲਿਕ ਨੇ ਅਤਿਵਾਦੀਆਂ ਨੂੰ ਕਿਹਾ ਕਿ ਜੇਕਰ ਤੁਸੀ ਮੈਨੂੰ ਗੋਲੀ ਮਾਰਨੀ ਹੈ ਤਾਂ ਮਾਰ ਦਿਓ, ਪਰ ਮੇਰੇ ਤੋਂ ਕੋਈ ਵਾਲ ਨਾ ਕਰੋ।ਇਸ ਤੋਂ ਬਾਅਦ, ਮਲਿਕ ਨੂੰ ਬਹੁਤ ਨਜ਼ਦੀਕ ਤੋਂ ਗੋਲੀ ਮਾਰ ਦਿੱਤੀ ਗਈ ਅਤੇ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਅਤਿਵਾਦੀ ਮੌਕੇ ਤੋਂ ਫਰਾਰ ਹੋ ਗਏ।