ਜੰਮੂ ਕਸ਼ਮੀਰ ਦੇ ਸਾਂਬਾ 'ਚ ਪੰਜਾਬ ਰੈਜੀਮੈਂਟ ਦੇ ਫੌਜੀ ਨੇ ਕੀਤੀ ਆਤਮਹੱਤਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ ਕਸ਼ਮੀਰ  ਦੇ ਸਾਂਬਾ ਜਿਲ੍ਹੇ ਵਿਚ ਇੱਕ ਸੈੰਨਾਕਰਮੀ ਨੇ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਆਪ

Suicide

ਜੰਮੂ :  ਜੰਮੂ ਕਸ਼ਮੀਰ  ਦੇ ਸਾਂਬਾ ਜਿਲ੍ਹੇ ਵਿਚ ਇੱਕ ਸੈੰਨਾਕਰਮੀ ਨੇ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਕਥਿਤ ਰੂਪ ਤੋਂ ਆਤਮ ਹੱਤਿਆ ਕਰ ਲਈ। ਇਸ ਮਾਮਲੇ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕਦਮ  ਕਿਉਂ ਚੁੱਕਿਆ ਗਿਆ , ਇਸ ਦਾ ਅਜੇ ਤੱਕ ਨਹੀਂ ਪਤਾ ਚੱਲ ਸਕਿਆ ਹੈ। ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਘਟਨਾ  ਦੇ ਸੰਬੰਧ ਵਿਚ ਪੁੱਛਗਿਛ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਰੈਜੀਮੈਂਟ ਦੇ ਨਾਇਕ ਜਸਵੀਰ ਸਿੰਘ ( 34 ) ਨੇ ਆਪਣੀ ਸਰਵਿਸ ਰਾਈਫਲ ਨਾਲ ਆਪਣੇ ਆਪ ਨੂੰ  ਗੋਲੀ ਮਾਰ ਲਈ। ਦਸਿਆ ਜਾ ਰਿਹਾ ਹੈ ਕਿ ਉਹ ਇੱਥੇ ਪਰਮੇਸ਼ਵਰ ਕੈਂਪ ਵਿਚ ਤਾਇਨਾਤ ਸੀ।  ਉਨ੍ਹਾਂ ਨੇ ਇਹ ਵੀ  ਦੱਸਿਆ ਕਿ ਉਸ ਦੇ ਨਾਲ ਦੇ ਕਰਮਚਾਰੀ ਗੋਲੀ ਦੀ ਅਵਾਜ ਸੁਣ ਕੇ ਘਟਨਾ ਸਥਾਨ ਉੱਤੇ ਪੁੱਜੇ ਅਤੇ ਉਸ ਨੂੰ ਤਤਕਾਲ ਨਜਦੀਕੀ ਹਸਪਤਾਲ ਲੈ ਗਏ,

ਜਿੱਥੇ ਉਨ੍ਹਾਂ ਨੂੰ ਮੋਇਆ ਘੋਸ਼ਿਤ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਕਦਮ  ਕਿਉਂ ਚੁੱਕਿਆ ਗਿਆ ,  ਇਸ ਦਾ ਅਜੇ ਤੱਕ ਨਹੀਂ ਪਤਾ ਚੱਲ ਸਕਿਆ ਹੈ। ਘਟਨਾ ਦੇ ਸੰਬੰਧ ਵਿੱਚ ਪੁੱਛਗਿਛ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਦਸ ਦਈਏ ਕਿ  2017 ਵਿਚ ਤਿੰਨ ਸ਼ਸਤਰਬੰਦ ਸੈਨਾਵਾਂ  ਦੇ ਕੁਲ 92 ਕਰਮੀਆਂ ਨੇ ਆਤਮਹੱਤਿਆ ਕੀਤੀ ਹੈ। ਇਸ ਵਿਚ ਸਭ ਤੋਂ ਜ਼ਿਆਦਾ ਥਲ ਸੈਨਾ ਕਰਮੀ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਸੰਸਦ ਵਿਚ ਇੱਕ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਗੁਜ਼ਰੇ ਸਾਲ ਦਿੱਤੀ ਗਈ ਸੀ।

ਰੱਖਿਆ ਰਾਜ ਮੰਤਰੀ ਸੁਭਾਸ਼ ਭਾਮਰੇ ਨੇ ਲੋਕ ਸਭਾ ਵਿਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਸੀ ਕਿ ਅੰਕੜਿਆਂ ਦੇ ਮੁਤਾਬਕ ਭਾਰਤੀ ਫੌਜ ਵਿਚ ਦੋ ਅਧਿਕਾਰੀ ,  67 ਜੂਨੀਅਰ ਕਮੀਸ਼ੰਡ ਅਧਿਕਾਰੀ  ਅਤੇ ਦੂਜੇ ਰੈਂਕ ਦੇ ਕਰਮੀਆਂ ਨੇ ਆਤਮਹੱਤਿਆ ਕੀਤੀ।  ਜੇਸੀਓ ਅਤੇ ਓਆਰ  ਦੇ ਆਤਮਹੱਤਿਆ ਕਰਨ ਵਾਲਿਆਂ ਦੀ ਗਿਣਤੀ 2016 ਵਿਚ 100 ,  2015 ਵਿਚ 77 ਅਤੇ 2014 ਵਿਚ 82 ਰਹੀ। ਨਾਲ ਹੀ ਫੌਜ  ਦੇ ਅਧਿਕਾਰੀਆਂ ਵਿਚ 2016 `ਚ ਚਾਰ ,  2015 ਵਿਚ ਇਕ ਅਤੇ 2014 ਵਿਚ ਦੋ ਨੇ ਆਤਮਹੱਤਿਆ ਕੀਤੀ।