ਹਿੰਦੀ ਦਿਵਸ ਮੌਕੇ ਡਾ. ਤੇਜਵੰਤ ਮਾਨ ਦਾ ਵਿਰੋਧ ਕਰਨ ਵਾਲੇ ਲੇਖਕਾਂ ਨੇ ਲਿਖਤੀ ਤੌਰ 'ਤੇ ਮੰਗੀ ਮਾਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਸਮਾਗਮ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਸੇਖੋਂ ਦੇ ਪ੍ਰਧਾਨ ਡਾ ਤੇਜਵੰਤ ਸਿੰਘ ਮਾਨ ਜਦੋਂ ਪੰਜਾਬੀ ਭਾਸ਼ਾ ਦੀ ਪੈਰਵੀ ਕਰ ਰਹੇ ਸਨ

Dr. Tejwant singh mann

ਪਟਿਆਲਾ (ਰਾਓਵਰਿੰਦਰ ਸਿੰਘ): 13 ਸਤੰਬਰ ਨੂੰ ਭਾਸ਼ਾ ਵਿਭਾਗ ਪਟਿਆਲਾ ਦੇ ਵਿੱਚ ਮਨਾਏ ਗਏ ਹਿੰਦੀ ਦਿਵਸ ਮੌਕੇ ਪੰਜਾਬੀ ਅਤੇ ਹਿੰਦੀ ਭਾਸ਼ਾ ਨੂੰ ਲੈ ਕੇ ਲੇਖਕਾਂ ਵਿੱਚ ਤਕਰਾਰਬਾਜ਼ੀ ਦਾ ਮਾਮਲਾ ਦਿਨ ਬ ਦਿਨ ਵੱਧਦਾ ਜਾ ਰਿਹਾ ਹੈ । ਇਸ ਸਮਾਗਮ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਰਜਿਸਟਰਡ ਸੇਖੋਂ ਦੇ ਪ੍ਰਧਾਨ ਡਾ ਤੇਜਵੰਤ ਸਿੰਘ ਮਾਨ ਜਦੋਂ ਪੰਜਾਬੀ ਭਾਸ਼ਾ ਦੀ ਪੈਰਵੀ ਕਰ ਰਹੇ ਸਨ ਤਾਂ ਕੁਝ ਲੇਖਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਜਤਾਇਆ ਗਿਆ ਸੀ ਜਿਸ ਤੋਂ ਬਾਅਦ ਇਨ੍ਹਾਂ ਲੇਖਕਾਂ ਦਾ ਚਾਰੋਂ ਪਾਸੇ ਵਿਰੋਧ ਵੀ ਹੋਇਆ ਜਿਸ ਕਾਰਨ ਹੁਣ ਇਨ੍ਹਾਂ ਲੇਖਕਾਂ ਨੂੰ ਲਿਖਤੀ ਰੂਪ ਦੇ ਵਿੱਚ ਮੁਆਫ਼ੀ ਮੰਗਣੀ ਪਈ ਹੈ।

ਇਨ੍ਹਾਂ ਲੇਖਕਾਂ ਵਿੱਚ ਪ੍ਰੋਫੈਸਰ ਹੁਕਮ ਚੰਦ ਰਾਜਪਾਲ ਅਤੇ ਸਰਦਾਰ ਪੰਛੀ ਦੇ ਨਾਮ ਵੀ ਸ਼ਾਮਿਲ ਹਨ ਅਤੇ ਹੁਣ ਇਨ੍ਹਾਂ ਦੋਨਾਂ ਲੇਖਕਾਂ ਵੱਲੋਂ ਪੂਰੇ ਪੰਜਾਬੀ ਪਾਠਕਾਂ ਤੋਂ ਲਿਖਤੀ ਰੂਪ ਦੇ ਵਿੱਚ ਮਾਫੀ ਮੰਗੀ ਗਈ ਹੈ ਦੋਨਾਂ ਲੇਖਕਾਂ ਦੀ ਲਿਖਤੀ ਰੂਪ ਵਾਲੀ ਮੁਆਫ਼ੀ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਚੁੱਕੀ ਹੈ ।  ਭਾਸ਼ਾ ਵਿਭਾਗ ਪਟਿਆਲਾ ਵਿੱਚ ਤੇਰਾਂ ਸਤੰਬਰ ਨੂੰ ਹੋਏ ਹਿੰਦੀ ਦਿਵਸ ਸਮਾਗਮ ਮੌਕੇ ਡਾਕਟਰ ਤੇਜਵੰਤ ਸਿੰਘ ਮਾਨ ਦਾ ਵਿਰੋਧ ਕਰਨ ਵਾਲੇ ਲੇਖਕ ਪ੍ਰੋਫੈਸਰ ਹੁਕਮਚੰਦ ਰਾਜਪਾਲ ਵੱਲੋਂ ਆਪਣਾ ਇੱਕ ਲਿਖਤੀ ਰੂਪ ਵਿਚ ਸਪੱਸ਼ਟੀਕਰਨ ਦਿੱਤਾ ਗਿਆ

ਜਿਸ ਵਿੱਚ ਉਨ੍ਹਾਂ ਨੇ ਪੂਰੇ ਪੰਜਾਬੀ ਸਾਹਿਤਕਾਰਾਂ ਅਤੇ ਪੰਜਾਬੀਆਂ ਤੋਂ ਮੁਆਫ਼ੀ ਮੰਗੀ ਹੈ । ਲਿਖਤੀ ਰੂਪ ਵਿੱਚ ਮੰਗੀ ਗਈ ਮਾਫੀ ਵਿੱਚ ਪ੍ਰੋਫੈਸਰ ਹੁਕਮਚੰਦ ਰਾਜਪਾਲ ਨੇ ਲਿਖਿਆ ਹੈ ਕਿ ਜਿਸ ਸਮਾਗਮ ਦੌਰਾਨ ਉਨ੍ਹਾਂ ਦੀ ਟਿੱਪਣੀ ਉੱਪਰ ਪੰਜਾਬੀਆਂ ਵੱਲੋਂ ਗੁੱਸਾ ਜ਼ਾਹਿਰ ਕੀਤਾ ਗਿਆ ਹੈ, ਉਸ ਸਮਾਗਮ ਦੀ ਉਹ ਪ੍ਰਧਾਨਗੀ ਕਰ ਰਹੇ ਸਨ ।