ਦਰਦਨਾਕ: ਪਰਿਵਾਰ ਦੇ ਚਾਰ ਜੀਆਂ ਨੇ ਲਿਆ ਫਾਹਾ, ਨੌਂ ਮਹੀਨਿਆਂ ਦੇ ਮਾਸੂਮ ਨੇ ਭੁੱਖ ਨਾਲ ਤੋੜਿਆ ਦਮ
ਘਰ ਵਿਚ ਬਚੀ ਢਾਈ ਮਹੀਨੇ ਦੀ ਬੱਚੀ
ਬੈਂਗਲੁਰੂ: ਕਰਨਾਟਕ ਦੇ ਬੈਂਗਲੁਰੂ ਤੋਂ ਇੱਕ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਘਰ ਵਿੱਚ ਪੰਜ ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਲਾਸ਼ਾਂ ਕਈ ਦਿਨ ਪੁਰਾਣੀਆਂ ਸਨ। ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ ਇੱਕ ਨੌਂ (Four family members dead) ਮਹੀਨੇ ਦੀ ਬੱਚੀ ਵੀ ਸ਼ਾਮਲ ਹੈ।
ਹੋਰ ਵੀ ਪੜ੍ਹੋ: ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਗੱਦੀ ਦਿਵਸ ਮੌਕੇ ਸੰਗਤਾਂ ਦਰਬਾਰ ਸਾਹਿਬ ਹੋਈਆਂ ਨਤਮਸਤਕ
ਇਸ ਤੋਂ ਇਲਾਵਾ ਘਰ ਤੋਂ ਢਾਈ ਮਹੀਨੇ ਦੀ ਬੱਚੀ ਜ਼ਿੰਦਾ ਮਿਲੀ ਹੈ, ਪਰ ਲੜਕੀ ਦੀ ਹਾਲਤ ਬਹੁਤ ਖਰਾਬ ਹੈ। ਮੰਨਿਆ ਜਾ ਰਿਹਾ ਹੈ ਕਿ ਲੜਕੀ (Four family members dead) ਚਾਰ ਤੋਂ ਪੰਜ ਦਿਨਾਂ ਤੋਂ ਭੁੱਖੀ ਹੈ।
ਹੋਰ ਵੀ ਪੜ੍ਹੋ: ਉੱਤਰ ਪ੍ਰਦੇਸ਼ 'ਚ ਮਹਿਲਾ ਯਾਤਰੀਆਂ ਨਾਲ ਭਰੀ ਬੱਸ ਪਲਟੀ, 1 ਦੀ ਮੌਤ
ਪੁਲਿਸ ਨੇ ਦੱਸਿਆ ਕਿ ਘਰ ਦੇ ਚਾਰ ਲੋਕਾਂ ਨੇ ਵੱਖ -ਵੱਖ ਕਮਰਿਆਂ 'ਚ ਬੰਦ ਹੋ ਕੇ ਖੁਦ ਨੂੰ ਫਾਹਾ ਲਿਆ। ਸਾਰਿਆਂ ਦੀਆਂ ਲਾਸ਼ਾਂ ਫਾਹੇ ਨਾਲ ਲਟਕਦੀਆਂ ਮਿਲੀਆਂ। ਇਸ ਦੇ ਨਾਲ ਹੀ ਮੰਜੇ 'ਤੇ ਨੌਂ ਮਹੀਨਿਆਂ ਦੀ ਬੱਚੀ ਦੀ ਲਾਸ਼ ਮਿਲੀ। ਮੰਨਿਆ ਜਾ ਰਿਹਾ ਹੈ ਕਿ ਲੜਕੀ (Four family members dead) ਦੀ ਮੌਤ ਭੁੱਖ ਕਾਰਨ ਹੋਈ ਹੈ। ਫਿਲਹਾਲ ਪੁਲਿਸ ਇਸ ਭੇਤ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ।
ਹੋਰ ਵੀ ਪੜ੍ਹੋ: ਥਾਈਲੈਂਡ ’ਚ ਟੈਕਸੀਆਂ ਦੀਆਂ ਛੱਤਾਂ ’ਤੇ ਕੀਤੀ ਖੇਤੀ