50 ਕਰੋੜ ਮੋਬਾਇਲ ਨੰਬਰ ਹੋ ਸਕਦੇ ਹਨ ਬੰਦ, ਜੀਓ ਉਪਭੋਗਤਾਵਾਂ ਨੂੰ ਸਭ ਤੋਂ ਜ਼ਿਆਦਾ ਖ਼ਤਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੂਰੇ ਦੇਸ਼ ਵਿਚ 50 ਕਰੋੜ ਮੋਬਾਇਲ ਉਪਭੋਗਤਾਵਾਂ ਦੇ ਨੰਬਰ ਬੰਦ ਹੋ ਸਕਦੇ ਹਨ। ਇਹ ਖ਼ਤਰਾ ਉਹਨਾਂ ਮੋਬਾਇਲ ਉਪਭੋਗਤਾਵਾਂ ਲਈ

Telecom Companies

ਨਵੀਂ ਦਿੱਲੀ (ਪੀਟੀਆਈ) : ਪੂਰੇ ਦੇਸ਼ ਵਿਚ 50 ਕਰੋੜ ਮੋਬਾਇਲ ਉਪਭੋਗਤਾਵਾਂ ਦੇ ਨੰਬਰ ਬੰਦ ਹੋ ਸਕਦੇ ਹਨ। ਇਹ ਖ਼ਤਰਾ ਉਹਨਾਂ ਮੋਬਾਇਲ ਉਪਭੋਗਤਾਵਾਂ ਲਈ ਹੈ ਜਿਹਨਾਂ ਦੇ ਕਨੈਕਸ਼ਨ ਲੈਣ ਅਧੀਨ ਆਧਾਰ ਕਾਰਡ ਤੋਂ ਇਲਾਵਾ ਕੋਈ ਹੋਰ ਦੂਜਾ ਪਹਿਚਾਣ ਪੱਤਰ ਨਹੀਂ ਦਿਤਾ ਹੈ। ਅਜਿਹੇ ਵਿਚ ਕੇਵਲ ਆਧਾਰ ਕਾਰਡ ਦੇ ਕੇ ਮੋਬਾਇਲ ਕਨੈਕਸ਼ਨ ਲੈਣ ਵਾਲੇ ਲੋਕਾਂ ਨੂੰ ਨਵੀਂ ਕੇਵਾਈਸੀ ਪ੍ਰਕ੍ਰਿਆ ਤੋਂ ਗੁਜਰਨਾ ਹੋਵੇਗਾ। ਅਧਾਰ ਵੈਰੀਫੀਕੇਸ਼ਨ ਦੇ ਨਾਲ ਲਏ ਗਏ ਇਹਨਾਂ ਸਿਮ ਕਾਰਡਾਂ ਨੂੰ ਜੇਕਰ ਕਿਸੇ ਦੂਜੇ ਇਡੈਂਟੀਫਿਕੇਸ਼ਨ ਪ੍ਰਕ੍ਰਿਆ ਦਾ ਬੈਕਅਪ ਨਹੀਂ ਮਿਲਿਆ, ਤਾਂ ਇਹ ਡਿਸਕਨੇਕਟ ਹੋ ਜਾਣਗੇ।

ਇਹ ਸਮੱਸਿਆ ਕੋਰਟ ਦੇ ਉਸ ਫੈਸਲੇ ਦੋਂ ਬਾਅਦ ਆਈ ਹੈ ਕੋਰਟ ਨੇ ਕਿਹਾ ਹੈ ਕਿ ਕੋਈ ਵੀ ਨਿਜੀ ਕੰਪਨੀ ਕਿਸੇ ਵਿਅਕਤੀ  ਦੇ ਯੂਨੀਕ ਆਈਡੀ ਦਾ ਪ੍ਰਯੋਗ ਪਹਿਚਾਣ  ਲਈ ਨਹੀਂ ਕਰ ਸਕਦੀ ਹੈ। ਕੋਰਟ ਦੇ ਇਸ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਫੈਸਲਾ ਲਿਆ ਹੈ ਕਿ ਟੈਲੀਕਾਮ ਕੰਪਨੀਆਂ ਨੂੰ ਨਵੇਂ ਸਿਰੇ ਤੋਂ ਕੇਵਾਈਸੀ ਪ੍ਰਕ੍ਰਿਆ ਪੂਰੀ ਕਰਨ.ਦਾ ਸਮਾਂ ਦਿਤਾ ਜਾਵੇਗਾ। ਟੈਲੀਕਾਮ ਅਰੁਣ ਸੁੰਦਰਰਾਜਨ ਨੇ ਇਸ ਮਾਮਲੇ ਵਿਚ ਸੇਵਾ ਦੇਣ ਵਾਲੀਆਂ ਕੰਪਨੀਆਂ ਨਾਲ ਮੁਲਾਕਾਤ ਕੀਤੀ ਅਤੇ ਅਥੋਂਟੀਕੇਸ਼ਨ ਦੇ ਕਿਸੇ ਦੂਜੇ ਤਰੀਕੇ ਉਤੇ ਵਿਚਾਰ ਕੀਤਾ।

ਇਸ ਸਮੱਸਿਆ ਨੂੰ ਲੈ ਕੇ ਟੈਲੀਕਾਮ ਵਿਭਾਗ ਵੀ ਯੂਆਈਡੀਏਆਈ ਦੇ ਨਾਲ ਗੱਲ ਬਾਤ ਕਰ ਰਿਹਾ ਹੈ। ਅਰੁਣ ਸੰਦਰਰਾਜਨ ਨੇ ਦੱਸਿਆ ਕਿ ਇਸ ਵਿਸ਼ੇ ਨੂੰ ਲੈ ਕੇ ਸਰਕਾਰ ਗੰਭੀਰ ਰੂਪ ਨਾਲ ਵੇਖ ਰਹੀ ਹੈ। ਉਹਨਾਂ ਨੇ ਦੱਸਿਆ ਕਿ ਸਰਕਾਰ ਚਾਹੁੰਦੀ ਹੈ ਕਿ ਨਵੀਂ ਪ੍ਰਕ੍ਰਿਆ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨ ਨਾ ਹੋਣ ਪਵੇ। ਉਹਨਾਂ ਨੇ ਦੱਸਿਆ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਸੁਖ਼ਾਲੀ ਪ੍ਰਕ੍ਰਿਆ ਦੇ ਤਹਿਤ ਇਹ ਕੰਮ ਹੋਵੇ। ਜਿਸ ਵਿਤ ਉਪਭੋਗਤਾਵਾਂ ਨੂੰ ਘੱਟ ਤੋਂ ਘੱਟ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਯਾਦ ਹੋਵੇ ਕਿ ਰਿਲਾਇਂਸ ਜੀਓ ਨੇ ਕੇਵਲ ਆਧਾਰ ਕਾਰਡ ਲੈ ਕੇ ਸਭ ਤੋਂ ਜ਼ਿਆਦਾ ਮੋਬਾਈਲ ਕਨੈਕਸ਼ਨ ਵੇਚੇ ਸੀ।

ਜੀਓ ਦਾ ਪੂਰੇ ਡੇਟਾਬੇਸ ਅਤੇ ਨੈਟਵਰਕ ਅਪਰੇਸ਼ਨ ਬਾਇਓਮੈਟਰਿਕ ਪਹਿਚਾਣ ਉਤੇ ਅਧਾਰਿਤ ਹੈ। ਇਸ ਸਾਲ ਦੇ ਸਤੰਬਰ ਮਹੀਨੇ ਤਕ ਜਿਓ ਦੇ 25 ਕਰੋੜ ਖ਼ਪਤਕਾਰ ਬਣ ਚੁੱਕੇ ਹਨ। ਜਿਵੇਂ ਕਿ ਕੰਪਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਸੀ। ਜੀਓ ਤੋਂ ਇਲਾਵਾ ਭਾਰਤੀ ਏਅਰਟੈਲ ਵੋਡਾਫੋਨ, ਬੀਐਸਐਨਐਲ ਅਤੇ ਐਮਡੀਐਨਐਲ ਦਾ ਨੰਬਰ ਪ੍ਰਯੋਗ ਕਰ ਰਹੇ ਲੋਕਾਂ ਨੂੰ ਵੀ ਖ਼ਤਰਾ ਹੈ।