ਫਰਾਰ ਅਸ਼ੀਸ਼ ਪਾਂਡੇ ਨੇ ਕੀਤਾ ਸਰੈਂਡਰ, ਪੁਲਿਸ ਨੇ ਲਿਆ ਹਿਰਾਸਤ 'ਚ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਫਾਈਵ ਸਟਾਰ ਹੋਟਲ ਹਯਾਤ ਵਿਚ ਪਿਸਟਲ ਦਿਖਾ ਕੇ ਗੁੰਡਾਗਰਦੀ ਕਰਨ ਤੋਂ ਬਾਅਦ ਤੋਂ ਫਰਾਰ ਚੱਲ ਰਹੇ ਬੀਐਸਪੀ ਦੇ ਸਾਬਕਾ ਸਾਂਸਦ ਦੇ ਬੇਟੇ ਆਸ਼ੀਸ਼ ...

Ashish Pandey

ਨਵੀਂ ਦਿੱਲੀ : (ਪੀਟੀਆਈ) ਦਿੱਲੀ ਦੇ ਫਾਈਵ ਸਟਾਰ ਹੋਟਲ ਹਯਾਤ ਵਿਚ ਪਿਸਟਲ ਦਿਖਾ ਕੇ ਗੁੰਡਾਗਰਦੀ ਕਰਨ ਤੋਂ ਬਾਅਦ ਤੋਂ ਫਰਾਰ ਚੱਲ ਰਹੇ ਬੀਐਸਪੀ ਦੇ ਸਾਬਕਾ ਸਾਂਸਦ ਦੇ ਬੇਟੇ ਆਸ਼ੀਸ਼ ਪਾਂਡੇ ਨੇ ਵੀਰਵਾਰ ਨੂੰ ਦਿੱਲੀ ਦੇ ਪਟਿਆਲਾ ਹਾਉਸ ਕੋਰਟ ਵਿਚ ਸਰੈਂਡਰ ਕਰ ਦਿਤਾ ਹੈ। ਪੁਲਿਸ ਨੇ ਆਸ਼ੀਸ਼ ਨੂੰ ਹਿਰਾਸਤ ਵਿਚ ਲੈ ਲਿਆ ਹੈ। ਆਸ਼ੀਸ਼ ਨੇ ਸਰੈਂਡਰ ਦੇ ਨਾਲ ਹੀ ਵੀਡੀਓ ਜਾਰੀ ਕਰ ਇਸ ਪੂਰੇ ਵਿਵਾਦ 'ਤੇ ਸਫਾਈ ਦਿਤੀ ਅਤੇ ਕਿਹਾ ਕਿ ਉਨ੍ਹਾਂ ਦਾ ਮੀਡੀਆ ਟ੍ਰਾਇਅ ਕੀਤਾ ਜਾ ਰਿਹਾ ਹੈ।  

ਆਸ਼ੀਸ਼ ਪਾਂਡੇ ਨੇ ਬਿਆਨ ਜਾਰੀ ਕਰ ਕਿਹਾ ਕਿ ਮੇਰੇ ਕੋਲ ਲਾਇਸੈਂਸੀ ਪਿਸਤੌਲ ਹੈ। ਇਹ ਮੇਰੇ ਕੋਲ 20 ਸਾਲਾਂ ਤੋਂ ਹੈ ਪਰ ਮੈਂ ਕਿਸੇ ਦੇ ਨਾਲ ਕੋਈ ਗਲਤ ਅੱਜ ਤੱਕ ਨਹੀਂ ਕੀਤਾ। ਮੈਂ ਕੋਰਟ ਵਿਚ ਸਰੈਂਡਰ ਕਰਾਂਗਾ ਪਰ ਮੇਰੀ ਲੋਕਾਂ ਤੋਂ ਅਪੀਲ ਹੈ ਕਿ ਪਹਿਲਾਂ ਸੀਸੀਟੀਵੀ ਫੁਟੇਜ ਵੇਖ ਲਵੋ, ਉਸ ਤੋਂ ਬਾਅਦ ਕਿਸੇ ਫ਼ੈਸਲੇ 'ਤੇ ਪਹੁੰਚਣ। ਦੱਸ ਦਈਏ ਕਿ ਪਾਂਡੇ ਦੀ ਤਲਾਸ਼ ਵਿਚ ਦਿੱਲੀ ਅਤੇ ਉਤਰ ਪ੍ਰਦੇਸ਼ ਦੀ ਪੁਲਿਸ ਲੱਗੀ ਹੋਈ ਸੀ। ਬੁੱਧਵਾਰ ਨੂੰ ਆਸ਼ੀਸ਼ ਦੀ ਤਲਾਸ਼ ਵਿਚ ਪੁਲਿਸ ਨੇ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਆਸ਼ੀਸ਼ ਦੇ ਵਿਰੁਧ ਅਦਾਲਤ ਨੇ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ।  

ਦੱਸ ਦਈਏ ਕਿ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸਾਂਸਦ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਨੇ ਸ਼ਨਿਚਰਵਾਰ ਰਾਤ ਇਕ ਸਾਬਕਾ ਕਾਂਗਰਸੀ ਵਿਧਾਇਕ ਦੇ ਬੇਟੇ ਗੌਰਵ ਕੰਵਰ ਨੂੰ ਧਮਕੀ ਦੇਣ ਲਈ ਹਯਾਤ ਹੋਟਲ ਵਿਚ ਅਪਣੀ ਪਿਸਤੌਲ ਕੱਢ ਲਿਆ ਸੀ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਸ਼ੀਸ਼ ਪਾਂਡੇ ਫਰਾਰ ਹੋ ਗਿਆ ਸੀ। ਦਿੱਲੀ ਪੁਲਿਸ ਆਸ਼ੀਸ਼ ਦੀ ਤਲਾਸ਼ ਵਿਚ ਲਖਨਊ ਗਈ ਸੀ ਪਰ ਉਹ ਹੱਥ ਨਹੀਂ ਆਇਆ ਸੀ। ਯੂਪੀ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਸੀ ਕਿ ਲਖਨਊ ਦੇ ਰੀਅਲ ਅਸਟੇਟ ਕਾਰੋਬਾਰੀ ਪਾਂਡੇ ਕੋਲ ਤਿੰਨ ਬੰਦੂਕਾਂ ਦੇ ਲਾਇਸੈਂਸ ਸਨ, ਜਿਨ੍ਹਾਂ ਨੂੰ ਹੁਣ ਸਸਪੈਂਡ ਕਰ ਦਿਤਾ ਗਿਆ ਹੈ।