#MeToo : ਅਕਬਰ ਵਲੋਂ ਮਾਣਹਾਨੀ ਦੇ ਮਾਮਲੇ ਦੀ ਸੁਣਵਾਈ 31 ਤੱਕ ਟਲੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

#MeToo ਦੇ ਇਲਜ਼ਾਮਾਂ ਨਾਲ ਘਿਰੇ ਸਾਬਕਾ ਕੇਂਦਰੀ ਮੰਤਰੀ ਐਮਜੇ ਅਕਬਰ ਵਲੋਂ ਪੱਤਰਕਾਰ ਪ੍ਰਿਆ ਰਮਾਨੀ 'ਤੇ ਮਾਣਹਾਨੀ ਦਾ ਮੁਕਦਮੇ ਦੀ ਸੁਣਵਾਈ ਵੀਰ...

MJ Akbar and Priya Ramani

ਨਵੀਂ ਦਿੱਲੀ : (ਭਾਸ਼ਾ) #MeToo ਦੇ ਇਲਜ਼ਾਮਾਂ ਨਾਲ ਘਿਰੇ ਸਾਬਕਾ ਕੇਂਦਰੀ ਮੰਤਰੀ ਐਮਜੇ ਅਕਬਰ ਵਲੋਂ ਪੱਤਰਕਾਰ ਪ੍ਰਿਆ ਰਮਾਨੀ 'ਤੇ ਮਾਣਹਾਨੀ ਦਾ ਮੁਕਦਮੇ ਦੀ ਸੁਣਵਾਈ ਵੀਰਵਾਰ ਨੂੰ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਵਿਚ ਹੋਈ। ਮਾਮਲੇ ਦੀ ਸੁਣਵਾਈ ਕਰ ਰਹੇ ਜੱਜ ਸਮਰ ਵਿਸ਼ਾਲ ਨੇ ਕਿਹਾ ਕਿ ਪਹਿਲਾਂ ਮਾਣਹਾਨੀ ਕਰਨ ਵਾਲੇ ਟਵੀਟ / ਸਟੇਟਮੈਂਟ ਨੂੰ ਵੇਖਦੇ ਹਾਂ। ਜੇਕਰ ਇਹ ਸਮੱਗਰੀ ਮਾਣਹਾਨੀ ਪਹੁੰਚਾਉਣ ਵਾਲੀ ਹੋਈ ਤਾਂ ਇਸ ਨੂੰ ਅੱਗੇ ਲਿਜਾਇਆ ਜਾਵੇਗਾ। ਕੋਰਟ ਨੇ ਕਿਹਾ ਕਿ 31 ਅਕਤੂਬਰ ਨੂੰ ਸ਼ਿਕਾਇਤਕਰਤਾ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ।  

ਅਕਬਰ ਵੱਲੋਂ ਪੇਸ਼ ਹੋਈ ਵਕੀਲ ਗੀਤਾ ਲੂਥਰਾ ਨੇ ਕਿਹਾ ਕਿ ਪ੍ਰਿਆ ਰਮਾਨੀ ਨੇ ਸ਼ਿਕਾਇਤਕਰਤਾ ਦੇ ਮਾਣਹਾਨੀ ਕਰਨ ਵਲੇ ਟਵੀਟ ਕੀਤੇ ਹਨ। ਉਨ੍ਹਾਂ ਦਾ ਦੂਜਾ ਟਵੀਟ ਸਾਫ਼ ਤੌਰ 'ਤੇ ਮਾਣਹਾਨੀ ਕਰਨ ਵਾਲਾ ਹੈ, ਜਿਸ ਨੂੰ 1200 ਲੋਕਾਂ ਨੇ ਲਾਈਕ ਕੀਤਾ।  ਲੂਥਰਾ ਨੇ ਕਿਹਾ ਕਿ ਉਨ੍ਹਾਂ ਦੇ ਕਲਾਇੰਟ ਦੋਸ਼ੀ ਨਹੀਂ ਸਨ, ਇਸ ਦੇ ਬਾਵਜੂਦ ਉਨ੍ਹਾਂ ਨੇ ਅਹੁਦੇ ਤੋਂ ਹੱਟਣ ਦਾ ਫੈਸਲਾ ਲਿਆ। ਉਨ੍ਹਾਂ ਨੇ ਕਿਹਾ ਕਿ ਰਮਾਨੀ ਦੇ ਦੋਸ਼ਾਂ ਨਾਲ ਮੇਰੇ ਕਲਾਇੰਟ ਦੀ 40 ਸਾਲ ਤੋਂ ਕਮਾਏ ਗਏ ਸਨਮਾਨ ਨੂੰ ਠੇਸ ਪਹੁੰਚੀ ਹੈ। ਜੱਜ ਸਮਰ ਵਿਸ਼ਾਲ ਨੇ ਕਿਹਾ ਕਿ 31 ਅਕਤੂਬਰ ਨੂੰ ਸ਼ਿਕਾਇਤਕਰਤਾ ਅਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾਣਗੇ।

ਜੱਜ ਨੇ ਕਿਹਾ ਕਿ ਮੈਂ ਸ਼ਿਕਾਇਤ ਅਤੇ ਇਸ ਨਾਲ ਜੁਡ਼ੇ ਦਸਤਾਵੇਜ਼ ਵੇਖੇ। ਦੱਸ ਦਈਏ ਕਿ ਮਹਿਲਾ ਪੱਤਰਕਾਰ ਪ੍ਰਿਆ ਰਮਾਨੀ ਨੇ 7 ਅਕਤੂਬਰ ਨੂੰ 1 ਸਾਲ ਪਹਿਲਾਂ ਇਕ ਪਤ੍ਰਿਕਾ ਵਿਚ ਟਾਪ ਐਡਿਟਰ ਦੇ ਸੁਭਾਅ  ਦੇ ਬਾਰੇ ਵਿਚ ਲਿਖਿਆ ਸੀ, ਬਾਅਦ ਵਿਚ ਸਾਫ਼ ਹੋਇਆ ਕਿ ਇਲਜ਼ਾਮ ਕੇਂਦਰੀ ਮੰਤਰੀ ਐਮਜੇ ਅਕਬਰ ਦੇ ਬਾਰੇ ਵਿਚ ਸਨ। ਰਮਾਨੀ ਨੇ ਲਿਖਿਆ ਸੀ ਕਿ ਅਕਬਰ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਇਕ ਹੋਟਲ ਦੇ ਕਮਰੇ ਵਿਚ ਜਾਬ ਇੰਟਰਵਿਊ ਲਈ ਬੁਲਾਇਆ, ਜੋ ਇੰਟਰਵਿਊ ਘੱਟ ਅਤੇ ਡੇਟ ਵੱਧ ਸੀ।

ਉਨ੍ਹਾਂ ਨੇ ਲਿਖਿਆ ਕਿ ਅਕਬਰ ਨੇ ਉਨ੍ਹਾਂ ਨੂੰ ਹਿੰਦੀ ਗੀਤ ਸੁਣਾਏ ਅਤੇ ਉਨ੍ਹਾਂ ਦੇ ਕਰੀਬ ਬੈਠਣ ਨੂੰ ਕਿਹਾ। ਕਈ ਹੋਰ ਔਰਤਾਂ ਨੇ ਅਕਬਰ ਉਤੇ ਉਨ੍ਹਾਂ ਦੇ ਖ਼ਰਾਬ ਸੁਭਾਅ ਬਾਰੇ ਇਲਜ਼ਾਮ ਲਗਾਏ,  ਜਦੋਂ ਉਹ ਮੀਡੀਆ ਅਦਾਰਿਆਂ ਵਿਚ ਉਨ੍ਹਾਂ ਦੇ ਬਾਸ ਸਨ। ਇਹਨਾਂ ਵਿਚ ਸ਼ੁਮਾ ਰਾਏ, ਸ਼ੁਤਾਪਾ ਪਾਲ, ਰੁਥ ਡੇਵਿਡ, ਕਨਿਕਾ ਗਹਲੌਤ ਸ਼ਾਮਿਲ ਸਨ।