2 ਦਿਨ ਬਾਅਦ ਫਿਰ ਸਸਤਾ ਹੋਇਆ ਡੀਜ਼ਲ, ਜਾਣੋ ਤੁਹਾਡੇ ਸ਼ਹਿਰ 'ਚ ਕਿੰਨਾ ਹੈ ਰੇਟ

ਏਜੰਸੀ

ਖ਼ਬਰਾਂ, ਰਾਸ਼ਟਰੀ

2 ਦਿਨ ਦੀ ਸਥਿਰਤਾ ਤੋਂ ਬਾਅਦ ਅੱਜ ਯਾਨੀ ਸ਼ੁੱਕਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ।

Petrol Diesel Price

ਨਵੀਂ ਦਿੱਲੀ : 2 ਦਿਨ ਦੀ ਸਥਿਰਤਾ ਤੋਂ ਬਾਅਦ ਅੱਜ ਯਾਨੀ ਸ਼ੁੱਕਰਵਾਰ ਨੂੰ ਡੀਜ਼ਲ ਦੀਆਂ ਕੀਮਤਾਂ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਪੈਟਰੋਲ ਹਾਲੇ ਸਥਿਰ ਹੈ ਅੱਜ ਤੇਲ ਮਾਰਕਿਟਿੰਗ ਕੰਪਨੀਆਂ ਨੇ ਡੀਜ਼ਲ ਦੀ ਕੀਮਤ ਵਿੱਚ ਕਟੌਤੀ ਕਰ ਦਿੱਤੀ ਹੈ। ਰਾਜਧਾਨੀ ਦਿੱਲੀ 'ਚ ਇਸ ਮਹੀਨੇ ਪੈਟਰੋਲ 1.34 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ 1.18 ਰੁਪਏ ਸਸਤਾ ਹੋ ਗਿਆ ਹੈ।

ਅੱਜ ਸ਼ੁੱਕਰਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਦਿੱਲੀ ਤੇ ਕੋਲਕਾਤਾ 'ਚ ਡੀਜ਼ਲ ਦੀ ਕੀਮਤ 10 ਪੈਸੇ ਪ੍ਰਤੀ ਲਿਟਰ ਘਟਾ ਦਿੱਤੀ ਹੈ। ਮੁੰਬਈ ਤੇ ਚੇਨਈ 'ਚ ਡੀਜ਼ਲ ਦੀ ਕੀਮਤ ਵਿੱਚ 11 ਪੈਸੇ ਪ੍ਰਤੀ ਲਿਟਰ ਦੀ ਕਮੀ ਕੀਤੀ ਗਈ ਹੈ।

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਸ਼ੁੱਕਰਵਾਰ ਨੁੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ 'ਚ ਪੈਟਰੋਲ ਦੀ ਕੀਮਤ ਕ੍ਰਮਵਾਰ 73.27 ਰੁਪਏ, 78.88 ਰੁਪਏ, 75.92 ਰੁਪਏ ਤੇ 76.09 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।ਇਨ੍ਹਾਂ ਹੀ ਚਾਰ ਮਹਾਂਨਗਰਾਂ ਵਿੱਚ ਡੀਜ਼ਲ ਦੀ ਕੀਮਤ ਕ੍ਰਮਵਾਰ 66.31 ਰੁਪਏ, 69.50 ਰੁਪਏ, 68.67 ਰੁਪਏ ਤੇ 70.04 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ।

 ਸ਼ੁੱਕਰਵਾਰ ਨੂੰ ਵਿਦੇਸ਼ੀ ਬਾਜ਼ਾਰ ਵਿੱਚ ਕੱਚੇ ਤੇਲ ਵਿੱਚ ਲਾਲ ਨਿਸ਼ਾਨ 'ਚ ਕਾਰੋਬਾਰ ਹੋ ਰਿਹਾ ਹੈ। WTI ਅਤੇ ਬ੍ਰੈਂਟ ਕਰੂਡ ਕ੍ਰਮਵਾਰ 54 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਤੇ 59.50 ਡਾਲਰ ਪ੍ਰਤੀ ਬੈਰਲ ਦੇ ਲਗਭਗ ਕਾਰੋਬਾਰ ਦਰਜ ਕੀਤਾ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।