ਯੂਪੀ ਦੇ ਆਂਗਨਵਾੜੀ ਕੇਂਦਰਾਂ 'ਚ ਨਿਕਲੇ 14 ਲੱਖ ਫਰਜ਼ੀ ਬੱਚੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਉਤਰ ਪ੍ਰਦੇਸ਼ ਦੇ ਆਂਗਨਵਾੜੀ ਕੇਂਦਰਾਂ ਉਤੇ ਬਹੁਤ ਵੱਡਾ ਘਪਲਾ ਸਾਹਮਣੇ ਆਇਆ ਹੈ। ਜਾਂਚ ਵਿਚ 14 ਲੱਖ ਤੋਂ ਵੱਧ ਫਰਜ਼ੀ ਬੱਚੇ ਪਾਏ ਗਏ ਹਨ। ਜਿਨ੍ਹਾਂ ਦਾ...

Anganwadi

ਨਵੀਂ ਦਿੱਲੀ : (ਭਾਸ਼ਾ) ਉਤਰ ਪ੍ਰਦੇਸ਼ ਦੇ ਆਂਗਨਵਾੜੀ ਕੇਂਦਰਾਂ ਉਤੇ ਬਹੁਤ ਵੱਡਾ ਘਪਲਾ ਸਾਹਮਣੇ ਆਇਆ ਹੈ। ਜਾਂਚ ਵਿਚ 14 ਲੱਖ ਤੋਂ ਵੱਧ ਫਰਜ਼ੀ ਬੱਚੇ ਪਾਏ ਗਏ ਹਨ। ਜਿਨ੍ਹਾਂ ਦਾ ਨਾਮ ਕਾਗਜ਼ਾਂ 'ਚ ਦਰਜ ਮਿਲਿਆ ਹੈ। ਇਹ ਗੱਲ ਖੁਦ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਸਵੀਕਾਰ ਕੀਤੀ ਹੈ। ਮੰਤਰਾਲਾ ਨੇ ਕਿਹਾ ਕਿ ਉਤਰ ਪ੍ਰਦੇਸ਼ ਵਿਚ 1.88 ਲੱਖ ਆਂਗਨਵਾੜੀ ਕੇਂਦਰਾਂ ਵਿਚ 14 ਲੱਖ ਤੋਂ ਵੱਧ ਫਰਜ਼ੀ ਬੱਚੇ ਦਰਜ ਪਾਏ ਗਏ ਹਨ।

ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਰਾਸ਼ਟਰੀ ਪੋਸ਼ਣ ਕੌਂਸਲ ਦੀ ਇਕ ਬੈਠਕ ਵਿਚ ਵੀਰਵਾਰ ਨੂੰ ਮੰਤਰਾਲਾ ਨੂੰ ਦੱਸਿਆ ਗਿਆ ਕਿ ਪ੍ਰਦੇਸ਼ ਵਿਚ ਚੱਲ ਰਹੀ 1.88 ਲੱਖ ਆਂਗਨਵਾੜੀ ਕੇਂਦਰਾਂ ਵਿਚ ਲਗਭੱਗ 14.57 ਲੱਖ ਫਰਜ਼ੀ ਲਾਭਪਾਤਰੀ ਦਰਜ ਸਨ। ਇਕ ਤਰ੍ਹਾਂ ਦੇ ਪੇਂਡੂ ਬਾਲ ਦੇਖਭਾਲ ਕੇਂਦਰ,  ਆਂਗਨਵਾੜੀ ਦੀ ਸਥਾਪਨਾ ਸਰਕਾਰ ਵਲੋਂ ਛੇ ਸਾਲ ਤੱਕ ਦੀ ਉਮਰ ਦੇ ਘੱਟ ਪੋਸ਼ਿਤ ਅਤੇ ਠੀਕ ਤਰ੍ਹਾਂ ਵਿਕਾਸ ਨਹੀਂ ਕਰ ਪਾ ਰਹੇ ਬੱਚਿਆਂ ਦੀ ਮਦਦ ਲਈ ਕੀਤਾ ਗਿਆ ਸੀ। 

ਅਧਿਕਾਰੀ ਨੇ ਕਿਹਾ ਕਿ ਫਰਜ਼ੀ ਬੱਚਿਆਂ ਦੀ ਪਹਿਚਾਣ ਆਧਾਰ ਦੇ ਨਾਲ ਲਾਭਾਪਾਤਰੀਆਂ ਦੇ ਰਜਿਸਟ੍ਰੇਸ਼ਨ ਤੋਂ ਬਾਅਦ ਹੋਈ। ਸਰਕਾਰੀ ਅੰਕੜਿਆਂ ਦੇ ਮੁਤਾਬਕ ਉਤਰ ਪ੍ਰਦੇਸ਼ ਵਿਚ ਆਂਗਨਵਾੜੀ ਵਿਚ ਕੁੱਲ 1.08 ਕਰੋਡ਼ ਬੱਚੇ ਰਜਿਸਟਰਡ ਹਨ ਅਤੇ ਇਸ ਵਿੱਤੀ ਸਾਲ ਵਿਚ ਇਹਨਾਂ ਕੇਂਦਰਾਂ ਲਈ ਫਰਵਰੀ 2018 ਤੱਕ ਕੁੱਲ 2,126 ਕਰੋਡ਼ ਰੂਪਏ ਜਾਰੀ ਕੀਤੇ ਗਏ। ਅਧਿਕਾਰੀ ਨੇ ਕਿਹਾ ਕਿ ਹਰ ਬੱਚੇ ਦੇ ਖਾਣ ਲਈ ਰੋਜ਼ ਮੰਤਰਾਲਾ ਵੱਲੋਂ 4.8 ਰੂਪਏ ਦਿਤੇ ਜਾਂਦੇ ਹਨ ਜਦੋਂ ਕਿ ਇਸ 'ਚ ਰਾਜ ਦਾ ਯੋਗਦਾਨ 3.2 ਰੂਪਏ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਫਰਜ਼ੀ ਬੱਚਿਆਂ ਦੀ ਪਹਿਚਾਣ ਦੇ ਨਾਲ ਹੀ ਇਹ ਪਤਾ ਲਗਿਆ ਕਿ ਉਤਰ ਪ੍ਰਦੇਸ਼ ਵਿਚ ਪ੍ਰਤੀ ਮਹੀਨੇ 25 ਕਰੋਡ਼ ਰੂਪਏ ਬਚਾਏ ਜਾ ਸਕਦੇ ਹਨ। ਇਕ ਹੋਰ ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਨੇ ਕਿਹਾ ਕਿ ਦੇਸ਼ ਵਿਚ ਬੱਚਿਆਂ ਦੀ ਕੁੱਲ ਆਬਾਦੀ ਦਾ ਲਗਭੱਗ 39 ਫ਼ੀ ਸਦੀ ਉਤਰ ਪ੍ਰਦੇਸ਼ ਵਿਚ ਰਹਿੰਦਾ ਹੈ ਇਸ ਲਈ ਰਾਜ ਵਿਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ।

ਦੇਸ਼ ਭਰ ਦੀਆਂ ਆਂਗਨਵਾੜੀ ਕੇਂਦਰਾਂ ਵਿਚ ਰਜਿਸਟਰਡ ਫਰਜ਼ੀ ਲਾਭਪਾਤਰੀਆਂ ਦੀ ਪਹਿਚਾਣ ਅਤੇ ਉਨ੍ਹਾਂ ਨੂੰ ਸੂਚੀ ਤੋਂ ਹਟਾਇਆ ਜਾਣਾ ਇਕ ਲਗਾਤਾਰ ਪ੍ਰਕਿਰਿਆ ਬਣੀ ਰਹੀ ਹੈ। ਭੋਜਨ ਵੰਡ ਪ੍ਰਣਾਲੀ ਵਿਚ ਕਈ ਤਰ੍ਹਾਂ ਦੀਆਂ ਕਮੀਆਂ ਦਾ ਹਵਾਲਾ ਦਿੰਦੇ ਹੋਏ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਸਾਰੇ ਰਾਜ ਸਰਕਾਰਾਂ ਨੂੰ ਨਿਰਦੇਸ਼ ਦਿਤਾ ਕਿ ਉਨ੍ਹਾਂ ਬੱਚਿਆਂ ਦੀ ਗਿਣਤੀ ਨੂੰ ਤਸਦੀਕੀ ਕਰਣ ਜਿਨ੍ਹਾਂ ਨੂੰ ਅਸਲੀਅਤ ਵਿਚ ਭੋਜਨ ਦਿਤੇ ਜਾਣ ਦੀ ਜ਼ਰੂਰਤ ਹੈ।