ਅਨੋਖਾ ਫਰਮਾਨ ! ਉੜੀਸਾ ‘ਚ ਸੀਨੀਅਰ ਨੂੰ 'ਭਾਈ' ਕਿਹਾ ਤਾਂ ਹੋਵੇਗੀ ਕਾਰਵਾਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਨਿਰਦੇਸ਼ਕ ਰਤਨਾਕਰ ਰਾਉਤ ਨੇ ਹੁਕਮ ਕੀਤੇ ਜਾਰੀ

File Photo

ਕਟਕ : ਉੜੀਸਾ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਦੇ ਕਰਮਚਾਰੀਆਂ ਲਈ ਜਾਰੀ ਕੀਤੇ ਗਏ ਅਨੋਖੇ ਹੁਕਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਇਹ ਫਰਮਾਨ ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਦੇ ਨਿਰਦੇਸ਼ਕ ਰਤਨਾਕਰ ਰਾਉਤ ਨੇ ਜਾਰੀ ਕੀਤਾ ਹੈ। ਇਸ ਹੁਕਮ ਮੁਤਾਬਕ ਜੇਕਰ ਕੋਈ ਵੀ ਕਰਮਚਾਰੀ ਨੇ ਆਪਣੇ ਕਿਸੇ ਸੀਨੀਅਰ ਦੇ ਲਈ 'ਭਾਈ' ਸ਼ਬਦ ਦੀ ਵਰਤੋਂ ਕੀਤੀ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਨਿਰਦੇਸ਼ਕ ਵੱਲੋਂ 16 ਨਵੰਬਰ ਨੂੰ ਇਸਦਾ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਇਸ ਵਿਚ ਜੂਨੀਅਰ ਅਧਿਕਾਰੀਆਂ ਅਤੇ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਸਾਵਧਾਨ ਕੀਤਾ ਹੈ ਕਿ ਉਹ ਦਫ਼ਤਰ ਵਿਚ ਸੀਨੀਅਰ ਦੇ ਸਾਹਮਣੇ ਆਉਣ ਤੋਂ ਬਾਅਦ ਜਾ ਆਪਣੀ ਗੱਲ ਰੱਖਣ ਵੇਲੇ ਅਦਬ ਦਾ ਧਿਆਨ ਰੱਖਣ। ਨਿਰਦੇਸ਼ਕ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਨਿਰਦੇਸ਼ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਨਾਲ ਹੀ ਦੋਸ਼ੀ ਦੇ ਵਿਰੁੱਧ ਕਾਨੂੰਨੀ ਤਰੀਕੇ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਹੁਕਮ ਨਿਰਦੇਸ਼ਕ ਰਾਉਤ ਦੇ ਧਿਆਨ ਵਿਚ ਆਉਣ ਤੋਂ ਬਾਅਦ ਜਾਰੀ ਕੀਤਾ ਗਿਆ ਕਿ ਕੁਝ ਜੂਨੀਅਰ ਪੱਧਰ ਦੇ ਅਧਿਕਾਰੀ ਰਾਜ ਡਾਇਰੈਕਟੋਰੇਟ ਅਤੇ ਫੀਲਡ ਦਫ਼ਤਰ ਵਿਚ ਆਪਣੇ ਸੀਨੀਅਰਾਂ ਦੇ ਨਾਲ ਡੀਲ ਕਰਨ ਵੇਲੇ ਡੇਕੋਰਮ ਦਾ ਠੀਕ ਤਰੀਕੇ ਨਾਲ ਧਿਆਨ ਨਹੀਂ ਰੱਖ ਰਹੇ ਹਨ। ਉਦਹਾਰਣ ਦੇ ਤੌਰ 'ਤੇ ਤਕਨੀਕੀ ਅਧਿਕਾਰੀ ਆਪਣੇ ਤੋਂ ਵੱਡੇ ਉਪ ਮੰਡਲ ਵੈਟਰਨਰੀ ਅਧਿਕਾਰੀ ਅਤੇ ਜੁਵਾਇੰਟ ਡਾਇਰੈਕਟਰ ਦੇ ਲਈ 'ਭਾਈ' ਸ਼ਬਦ ਦੀ ਵਰਤੋਂ ਕਰ ਰਹੇ ਹਨ।  ਨਿਰਦੇਸ਼ਕ ਰਾਉਤ ਨੇ ਕਿਹਾ ਕਿ ਕਿਸੇ ਵੀ ਸਰਕਾਰੀ ਕਰਮਚਾਰੀ ਦਾ ਆਪਣੇ ਸੀਨੀਅਰ ਲਈ ਇਸ ਤਰ੍ਹਾਂ ਸੰਬੋਧਤ ਕਰਨਾ ਠੀਕ ਨਹੀਂ ਹੈ। ਇਹ ਉੜੀਸਾ ਸਰਕਾਰ ਸੇਵਾ ਆਚਰਣ, ਨਿਯਮ 1959 ਦਾ ਉਲੰਘਣ ਹੈ