ਮੁੱਖ ਮੰਤਰੀ ਪੰਜਾਬ ਨੇ ਫਾਜ਼ਿਲਕਾ ਡੀਸੀ ਦੇ ਤੁਗਲਕੀ ਫ਼ਰਮਾਨ ਨੂੰ ਕੀਤਾ ਰੱਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਵੱਲੋਂ ਸਰਕਾਰੀ ਦਫ਼ਤਰਾਂ ‘ਚ ਮਹਿਲਾ ਸਟਾਫ਼ ਲਈ ਜਾਰੀ ਕੀਤੇ ‘ਡ੍ਰੈਸ ਕੋਡ’ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ।

Captain Amrinder Singh

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਵੱਲੋਂ ਸਰਕਾਰੀ ਦਫ਼ਤਰਾਂ ‘ਚ ਮਹਿਲਾ ਸਟਾਫ਼ ਲਈ ਜਾਰੀ ਕੀਤੇ ਗਏ ‘ਡ੍ਰੈਸ ਕੋਡ’ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਫਾਜ਼ਿਲਕਾ ਦੇ ਡੀਸੀ ਮਨਪ੍ਰੀਤ ਸਿੰਘ ਛਤਵਾਲ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਮਹਿਲਾ ਕਰਮਚਾਰੀ ਬਿਨ੍ਹਾ ਦੁਪੱਟੇ ਤੋਂ ਦਫ਼ਤਰ ਆਉਂਦੀਆਂ ਹਨ ਤਾਂ ਉਸ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰੀ ਦਫ਼ਤਰ ਵਿਚ ਇਸ ਢੰਗ ਨਾਲ ਡਰੈੱਸ ਕੋਡ ਲਾਗੂ ਕਰਨਾ ਸੰਭਵ ਨਹੀਂ ਜਾਪਦਾ। ਸੂਬਾ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਲਈ ਕੋਈ ਵੀ ਡਰੈੱਸ ਕੋਡ ਨਹੀਂ ਹੈ ਜਿਸ ਕਰਕੇ ਇਕ ਜ਼ਿਲ੍ਹੇ ਦੇ ਮੁਲਾਜ਼ਮਾਂ ਪਾਸੋਂ ਕੋਈ ਵੀ ਡਰੈੱਸ ਕੋਡ ਅਪਣਾਉਣ ਦੀ ਆਸ ਕਰਨਾ ਮੁਨਾਸਬ ਨਹੀਂ। ਡਿਪਟੀ ਕਮਿਸ਼ਨਰ ਨੇ ਇਹ ਆਦੇਸ਼ ਲਿਖਤੀ ਰੂਪ ਵਿਚ ਦਿੱਤਾ ਸੀ।

ਉਹਨਾਂ ਲਿਖਿਆ ਸੀ ਕਿ ਦਫ਼ਤਰ ਵਿਚ ਕਰਮਚਾਰੀ ਟੀ-ਸ਼ਰਟ ਪਹਿਨ ਕੇ ਨਹੀਂ ਆ ਸਕਦੇ ਅਤੇ ਇਸ ਦੇ ਨਾਲ ਹੀ ਉਹਨਾਂ ਔਰਤਾਂ ਲਈ ਲਿਖਿਆ ਕਿ ਉਹ ਚੁੰਨੀ ਤੋਂ ਬਿਨਾ ਦਫ਼ਤਰ ਵਿਚ ਨਹੀਂ ਆ ਸਕਦੀਆਂ। ਉਹਨਾਂ ਨੇ ਇਹ ਹੁਕਮ 26 ਜੁਲਾਈ 2019 ਨੂੰ ਜਾਰੀ ਕੀਤਾ ਸੀ। ਉਹਨਾਂ ਅੱਗੇ ਲਿਖਿਆ ਸੀ ਕਿ ਜੇ ਕੋਈ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਬਾਰੇ ਡੀਸੀ ਨੂੰ  ਹੁਕਮ ਜਾਰੀ ਕਰਨ ਦੀ ਵਜ੍ਹਾ ਹੈ ਇਸ ਦਾ ਪਤਾ ਲਗਾਉਣ ਲਈ ਦਫ਼ਤਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਕਿਸੇ ਨੇ ਫ਼ੋਨ ਨਹੀਂ ਚੁੱਕਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।