ਮਹਾਰਾਣੀ ਜਿੰਦਾਂ ਦੇ ਜੀਵਨ 'ਤੇ ਆਧਾਰਤ ਹੈ ਦਿਵਾਕਰੁਣੀ ਦਾ ਨਵਾਂ ਨਾਵਲ
'ਦਿ ਲਾਸਟ ਕੁਈਨ' ਸਿਰਲੇਖ ਵਾਲਾ ਨਾਵਲ ਜਨਵਰੀ 'ਚ ਹੋਵੇਗਾ ਰਿਲੀਜ਼
ਨਵੀਂ ਦਿੱਲੀ : ਭਾਰਤੀ ਅਮਰੀਕੀ ਲੇਖਕ ਚਿਤਰਾ ਬੈਨਰਜੀ ਦਿਵਾਕਰੁਣੀ ਦਾ ਨਵਾਂ ਨਾਵਲ 19 ਵੀਂ ਸਦੀ ਦੀਆਂ ਸੱਭ ਤੋਂ ਨਿਡਰ ਔਰਤਾਂ ਵਿਚੋਂ ਗਿਣੀ ਜਾਣ ਵਾਲੀ ਇਕ ਪ੍ਰਸਿੱਧ ਬਹਾਦਰ ਮਹਾਰਾਣੀ ਜਿੰਦ ਕੌਰ ਦੇ ਜੀਵਨ ਉੱਤੇ ਆਧਾਰਿਤ ਹੋਵੇਗਾ। 'ਦਿ ਲਾਸਟ ਕੁਈਨ' ਸਿਰਲੇਖ ਵਾਲਾ ਨਾਵਲ ਹਰਪਾਰਕੋਲਿੰਸ ਇੰਡੀਆ ਦੁਆਰਾ ਜਨਵਰੀ 2021 'ਚ ਜਾਰੀ ਕੀਤਾ ਜਾਵੇਗਾ। ਪ੍ਰਕਾਸ਼ਕਾਂ ਨੇ ਮੰਗਲਵਾਰ ਨੂੰ ਇਸ ਸਬੰਧ 'ਚ ਐਲਾਨ ਕੀਤਾ।
ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਅਤੇ ਆਖਰੀ ਰਾਣੀ ਜਿੰਦਾਂ ਬਹੁਤ ਖ਼ੂਬਸੂਰਤ ਸੀ ਅਤੇ ਜਦੋਂ ਉਸ ਦੇ ਪੁੱਤਰ ਦਲੀਪ ਨੂੰ ਸਿਰਫ਼ ਛੇ ਸਾਲ ਦੀ ਉਮਰ 'ਚ ਰਾਜ ਦਾ ਵਾਰਸ ਬਣਨਾ ਪਿਆ, ਤਾਂ ਮਹਾਰਾਣੀ ਉਨ੍ਹਾਂ ਦੇ ਸਰਪ੍ਰਸਤ ਵਜੋਂ ਅਪਣੇ ਰਾਜ 'ਚ ਸਰਗਰਮ ਹੋ ਗਈ। ਅ
ਪਣੇ ਪੁੱਤਰ ਦੀ ਵਿਰਾਸਤ ਨੂੰ ਬਚਾਉਣ ਲਈ ਵਚਨਬੱਧ ਜਿੰਦਾਂ ਨੇ ਅੰਗਰੇਜ਼ਾਂ 'ਤੇ ਭਰੋਸਾ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਪੰਜਾਬ 'ਤੇ ਕਬਜ਼ਾ ਨਾ ਕਰਨ ਦੇਣ ਲਈ ਸੰਘਰਸ਼ ਕੀਤਾ। ਉਨ੍ਹਾਂ ਨੇ ਜਨਤਕ ਤੌਰ 'ਤੇ ਅਹੁਦਾ ਸੰਭਾਲਿਆ ਅਤੇ ਸੰਮੇਲਨਾਂ ਨੂੰ ਪਿੱਛੇ ਛੱਡ ਦਿਤਾ।
ਪ੍ਰਕਾਸ਼ਕਾਂ ਅਨੁਸਾਰ, 'ਦਿ ਲਾਸਟ ਕੁਈਨ' ਇਕ ਰਾਜੇ ਅਤੇ ਇਕ ਆਮ ਔਰਤ ਦੀ ਅਨੌਖੀ ਪ੍ਰੇਮ ਕਹਾਣੀ ਹੈ, ਵਿਸ਼ਵਾਸ ਅਤੇ ਵਿਸ਼ਵਾਸਘਾਤ ਦੀ ਕਹਾਣੀ ਹੈ ਅਤੇ ਮਾਂ ਤੇ ਪੁੱਤਰ ਵਿਚਕਾਰ ਮਜ਼ਬੂਤ ਸਬੰਧ ਦੀ ਗੱਲ ਵੀ ਕਰਦੀ ਹੈ। ਦਿਵਕਰੁਣੀ ਨੇ ਕਿਹਾ ਕਿ ਉਹ ਭੁਲਾ ਦਿਤੀ ਗਈ ਮਹਾਰਾਣੀ ਜਿੰਦਾਂ ਕੌਰ ਦੀ ਜ਼ਿੰਦਗੀ ਨੂੰ ਪਾਠਕਾਂ ਤਕ ਪਹੁੰਚਾ ਕੇ ਬਹੁਤ ਖੁਸ਼ ਹੈ।