ਤਮਿਲਨਾਡੂ 'ਚ 9 ਮਹੀਨੇ 'ਚ 20,000 ਕੁੜੀਆਂ ਹੋਈਆਂ ਗਰਭਵਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਮਿਲਨਾਡੂ ਵਿਚ ਸਿਹਤ ਵਿਭਾਗ ਨੇ ਗਰਭਵਤੀਆਂ ਦੇ ਜੋ ਅੰਕੜੇ ਜਾਰੀ ਕੀਤੇ ਹਨ, ਉਹ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਅੰਕੜਿਆਂ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ...

Health Department

ਚੇਨਈ (ਪੀਟੀਆਈ) :- ਤਮਿਲਨਾਡੂ ਵਿਚ ਸਿਹਤ ਵਿਭਾਗ ਨੇ ਗਰਭਵਤੀਆਂ ਦੇ ਜੋ ਅੰਕੜੇ ਜਾਰੀ ਕੀਤੇ ਹਨ, ਉਹ ਹੈਰਾਨ ਕਰਨ ਵਾਲੇ ਹਨ। ਇਨ੍ਹਾਂ ਅੰਕੜਿਆਂ ਵਿਚ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਪਿਛਲੇ ਨੌਂ ਮਹੀਨੇ (ਅਪ੍ਰੈਲ ਤੋਂ 12 ਦਸੰਬਰ ਤੱਕ) ਵਿਚ 20 ਹਜ਼ਾਰ ਕੁੜੀਆਂ ਦੇ ਗਰਭਵਤੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ।

ਰਾਸ਼ਟਰੀ ਸਿਹਤ ਮਿਸ਼ਨ ਦੇ ਨਿਦੇਸ਼ਕ ਅਤੇ ਮਾਤਾ ਅਤੇ ਬੱਚਾ ਸਿਹਤ ਦੇ ਕਮਿਸ਼ਨਰ ਦਰੇਜ ਅਹਿਮਦ ਨੇ ਦੱਸਿਆ ਕਿ ਪ੍ਰਦੇਸ਼ ਵਿਚ ਜੋ ਇਹ 20,000 ਮਾਮਲੇ ਆਏ ਹਨ, ਉਨ੍ਹਾਂ ਵਿਚ ਲਗਭੱਗ ਸੱਭ ਦਾ ਵਿਆਹ ਛੋਟੀ ਉਮਰ ਵਿਚ ਕਰ ਦਿਤਾ ਗਿਆ ਸੀ ਅਤੇ ਇਹ 16 ਤੋਂ 18 ਦੀ ਉਮਰ ਦੇ ਵਿਚ ਮਾਂ ਵੀ ਬਣ ਗਈਆਂ। ਇਨ੍ਹਾਂ ਅੰਕੜਿਆਂ ਤੋਂ ਸਾਫ਼ ਹੈ ਕਿ ਪ੍ਰਦੇਸ਼ ਵਿਚ ਬਾਲ ਵਿਆਹ ਹੁਣ ਵੀ ਭਾਰੀ ਗਿਣਤੀ ਵਿਚ ਹੋ ਰਹੇ ਹਨ।

ਨਿਦੇਸ਼ਕ ਨੇ ਦੱਸਿਆ ਕਿ ਛੋਟੀ ਉਮਰ ਵਿਚ ਗਰਭਵਤੀ ਹੋਣ ਵਾਲੀ ਕੁੜੀਆਂ ਅਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਸਨ, ਉਹ ਹਾਈ ਰਿਸਕ 'ਤੇ ਸਨ। ਇਸ ਦੇ ਬਾਵਜੂਦ ਉਹ ਗਰਭਪਾਤ ਕਰਾਉਣ ਨੂੰ ਤਿਆਰ ਨਹੀਂ ਸਨ। ਸਿਹਤ ਵਿਭਾਗ ਦੇ ਅੰਕੜੇ ਸਮਾਜ ਭਲਾਈ ਅਤੇ ਪੋਸ਼ਣ ਵਿਭਾਗ ਤੋਂ ਹਨ। ਸਮਾਜ ਭਲਾਈ ਅਤੇ ਪੋਸ਼ਣ ਮਿਸ਼ਨ ਵਿਭਾਗ ਦੇ ਅੰਕੜਿਆਂ ਦੀ ਮੰਨੀਏ ਤਾਂ 2008 ਤੋਂ 2018 ਤੱਕ ਪ੍ਰਦੇਸ਼ ਵਿਚ ਸਿਰਫ 6,965 ਬਾਲ ਵਿਆਹ ਹੋਏ। 

ਇੰਟਰਨੈਸ਼ਨਲ ਇੰਸਟੀਟਿਊਟ ਆਫ ਪਾਪੂਲੇਸ਼ਨ ਦੇ ਅਧਿਐਨ ਵਿਚ ਵੀ ਇਹ ਸਾਹਮਣੇ ਆਇਆ ਹੈ ਕਿ ਦੇਸ਼ ਵਿਚ ਬੱਚੀਆਂ ਨੂੰ ਸੈਕਸੁਅਲ ਹੈਲਥ ਦੇ ਬਾਰੇ ਵਿਚ ਸਿੱਖਿਅਤ ਕਰਨ ਦੀ ਜ਼ਰੂਰਤ ਹੈ। ਲੋਕਾਂ 'ਚ ਕੁੱਖ, ਕੁੱਖ ਨਿਰੋਧਕ ਦੇ ਤਰੀਕੇ, ਸੈਕਸ ਸਬੰਧਤ ਬੀਮਾਰੀਆਂ, ਐਚਆਈਵੀ, ਏਡਸ ਅਤੇ ਗਰਭਪਾਤ ਕਿਸ ਤਰ੍ਹਾਂ ਕਾਨੂੰਨੀ ਹੈ ਵਰਗੀ ਜਾਣਕਾਰੀ ਹੀ ਨਹੀਂ ਹੈ।

ਛੋਟੀ ਉਮਰ 'ਚ ਗਰਭਵਤੀ ਦੌਰਾਨ ਕੁੜੀਆਂ 'ਚ ਸੱਭ ਤੋਂ ਜ਼ਿਆਦਾ ਜ਼ੋਖ਼ਮ ਹੁੰਦਾ ਹੈ। ਇਸ ਉਮਰ 'ਚ ਕੁੜੀਆਂ ਮਾਨਸਿਕ ਅਤੇ ਸਰੀਰਕ ਤੌਰ 'ਤੇ ਬੱਚੇ ਪੈਦਾ ਕਰਨ ਲਈ ਤਿਆਰ ਨਹੀਂ ਹੁੰਦੀਆਂ ਹਨ। ਉਨ੍ਹਾਂ ਦੀਆਂ ਹੱਡੀਆਂ, ਸਰੀਰ ਅਤੇ ਉਮਰ ਵੱਧ ਰਹੀ ਹੁੰਦੀ ਹੈ। ਇਸ ਵਧਣ ਦੀ ਉਮਰ ਵਿਚ ਜਦੋਂ ਉਹ ਗਰਭਵਤੀ ਹੋ ਜਾਂਦੀਆਂ ਹਨ ਤਾਂ ਉਨ੍ਹਾਂ ਦੀ ਅਤੇ ਉਨ੍ਹਾਂ ਦੇ  ਬੱਚੇ ਦੋਨਾਂ ਦੀ ਜਾਨ ਨੂੰ ਖ਼ਤਰਾ ਰਹਿੰਦਾ ਹੈ।