ਛੱਤੀਸ਼ਗੜ੍ਹ ‘ਚ ਕਿਸਾਨਾਂ ਦਾ 6100 ਕਰੋੜ ਦਾ ਕਰਜ਼ਾ ਹੋਵੇਗਾ ਮੁਆਫ਼ : ਸੀ.ਐਮ. ਭੂਪੇਸ਼ ਬਘੇਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ ਤੋਂ ਬਾਅਦ ਛੱਤੀਸ਼ਗੜ੍ਹ ਦੀ ਕਾਂਗਰਸ ਸਰਕਾਰ ਨੇ ਅਪਣੇ ਚੋਣਾਂ ਦੇ ਵਾਅਦਿਆਂ ਨੂੰ ਅਮਲ ਵਿਚ ਲੈਂਦੇ ਹੋਏ ਰਾਜ ‘ਚ ਕਿਸਾਨਾਂ ਲਈ ਇਕ ਵੱਡਾ....

ਭੂਪੇਸ਼ ਬਘੇਲ

ਮੱਧ ਪ੍ਰਦੇਸ਼ (ਭਾਸ਼ਾ) : ਮੱਧ ਪ੍ਰਦੇਸ਼ ਤੋਂ ਬਾਅਦ ਛੱਤੀਸ਼ਗੜ੍ਹ ਦੀ ਕਾਂਗਰਸ ਸਰਕਾਰ ਨੇ ਅਪਣੇ ਚੋਣਾਂ ਦੇ ਵਾਅਦਿਆਂ ਨੂੰ ਅਮਲ ਵਿਚ ਲੈਂਦੇ ਹੋਏ ਰਾਜ ‘ਚ ਕਿਸਾਨਾਂ ਲਈ ਇਕ ਵੱਡਾ ਐਲਾਨ ਕਰ ਦਿਤਾ ਹੈ। ਦਰਅਸਲ ਛਤੀਸ਼ਗੜ੍ਹ ਦੀ ਕਾਂਗਰਸ ਸਰਕਾਰ ਨੇ 16 ਲੱਖ ਕਿਸਾਨਾਂ ਦੇ 6100 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਭਰੋਸਾ ਦਿਤਾ ਹੈ। ਇਸ ਤੋਂ ਪਹਿਲਾਂ ਭੋਪਾਲ ਵਿਚ ਜਮਬੂਰੀ ਮੈਦਾਨ ਵਿਚ ਦੁਪਹਿਰ ਲਗਪਗ 2.43 ਵਜ਼ੇ ਹਜ਼ਾਰਾਂ ਸਮਰਥਕਾਂ ਦੀ ਮੌਜੂਦਗੀ ਵਿਚ ਕਮਲਨਾਥ ਨੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਆਨੰਦੀਬੇਨ ਪਟੇਲ ਨੇ ਉਹਨਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਹੈ।

ਸਹੁੰ ਚੁੱਕਣ ਤੋਂ ਕੁਝ ਘੰਟੇ ਬਾਅਦ ਹੀ ਰਾਜ ਸਰਕਾਰ ਨੇ ਰੀਲੀਜ਼ ਜਾਰੀ ਕਰਕੇ ਕਰਜਾ ਮੁਆਫ਼ੀ ਦਾ ਐਲਾਨ ਕੀਤਾ ਹੈ। ਇਸ ਫੈਸਲਾ ਦਾ ਉਹਨਾਂ ਕਿਸਾਨਾਂ ਨੂੰ ਫਾਇਦਾ ਮਿਲੇਗਾ, ਜਿਨ੍ਹਾਂ ਨੇ ਸਹਿਕਾਰੀ ਜਾਂ ਰਾਸ਼ਟਰੀ ਬੈਕਾਂ ਤੋਂ ਕਰਜ਼ਾ ਲਿਆ ਸੀ। ਐਵੇਂ ਦੇ ਕਿਸਾਨਾਂ ਦਾ 31 ਮਾਰਚ 2018 ਦੀ ਸਥਿਤੀ ਮੁਤਾਬਿਕ 2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ਼ ਕੀਤਾ ਜਾਵੇਗਾ। ਨਾਲ ਹੀ ਮੁੱਖ ਮੰਤਰੀ ਕੰਨਿਆ ਵਿਆਹ ਯੋਜਨਾ ਦੇ ਤਹਿਤ ਮਿਲਣ ਵਾਲੀ ਅਨੁਦਾਨ ਰਾਸ਼ੀ ਵੀ ਵਧਾ ਕੇ 51,000 ਰੁਪਏ ਕਰ ਦਿਤੀ ਹੈ। ਗੈਸਟ ਟੀਚਰਾਂ ਨੂੰ ਵੀ ਬਹਾਲ ਕਰ ਦਿਤਾ ਹੈ। ਅਤੇ ਚਾਰ ਸਰਕਾਰੀ ਪਾਰਕਾਂ ਨੂੰ ਵੀ ਮੰਜ਼ੂਰੀ ਦੇ ਦਿਤੀ ਹੈ।