ਮਾਂ ਦੀ ਮਮਤਾ ਨਾਲ ਭਰਪੂਰ ਤਸਵੀਰਾਂ, ਸੋਸ਼ਲ ਮੀਡੀਆ 'ਤੇ ਹੋ ਰਹੀਆਂ ਵਾਇਰਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਾਂ ਇੱਕ ਅਜਿਹਾ ਰੁੱਖ ਹੈ ਜੋ ਆਪ ਜਿਨ੍ਹਾਂ ਮਰਜੀ ਬੁੱਢਾ ਹੋ ਜਾਵੇ ਪਰ ਉਸਦੀ ਮਮਤਾ ਭਰੀ ਛਾਂ ਕਦੇ ਘੱਟ ਨਹੀਂ ਹੁੰਦੀ ਸਗੋਂ ਸਮੇਂ ਅਤੇ ਹਲਾਤਾਂ ਦੇ ਨਾਲ ਆਪਣੀ....

ਮਾਂ ਦੀ ਮਮਤਾ

ਚੰਡਗੜ੍ਹ (ਭਾਸ਼ਾ) : ਮਾਂ ਇੱਕ ਅਜਿਹਾ ਰੁੱਖ ਹੈ ਜੋ ਆਪ ਜਿਨ੍ਹਾਂ ਮਰਜੀ ਬੁੱਢਾ ਹੋ ਜਾਵੇ ਪਰ ਉਸਦੀ ਮਮਤਾ ਭਰੀ ਛਾਂ ਕਦੇ ਘੱਟ ਨਹੀਂ ਹੁੰਦੀ ਸਗੋਂ ਸਮੇਂ ਅਤੇ ਹਲਾਤਾਂ ਦੇ ਨਾਲ ਆਪਣੀ ਔਲਾਦ ਪ੍ਰਤੀ ਹੋਰ ਵੱਧ ਜਾਂਦੀ ਹੈ | ਇਹ ਤਸਵੀਰਾਂ ਵੀ ਕੁਝ ਅਜਿਹਾ ਹੀ ਦਰਸਾ ਰਹੀਆਂ ਹਨ, ਕਿ ਇੱਕ ਮਾਂ ਅੰਦਰ ਆਪਣੀ ਔਲਾਦ ਲਈ ਕਿੰਨਾ ਪਿਆਰ ਭਰਿਆ ਹੁੰਦਾ ਹੈ। ਇਨ੍ਹਾਂ ਤਸਵੀਰਾਂ ਨੂੰ ਦੇਖ ਤੁਹਾਡੀਆਂ ਅੱਖਾਂ ਵਿਚ ਹੰਝੂ ਆ ਜਾਣਗੇ ਅਤੇ ਤੁਸੀਂ ਵੀ ਆਪਣੀ ਮਾਂ ਅਤੇ ਉਨ੍ਹਾਂ ਦੀ ਮਮਤਾ ਨੂੰ ਯਾਦ ਕਰੋਗੇ। ਇਨ੍ਹਾਂ ਤਸਵੀਰਾਂ ਵਿਚ ਤੁਸੀਂ ਦੇਖ ਰਹੇ ਹੋ ਕਿ ਇਹ ਮਾਤਾ ਬਜ਼ੁਰਗ ਅਵਸਥਾ ਵਿਚ ਹੈ ਪਰ ਆਪਣੀ ਔਲਾਦ ਜੋ ਕਿ ਸਰੀਰਿਕ ਤੌਰ ਤੇ ਅਪਾਹਿਜ ਹੈ।


ਪ੍ਰਤੀ ਹੌਂਸਲਾ ਅਤੇ ਪਿਆਰ ਉਮਰ ਤੋਂ ਵੱਧ ਹੈ। ਤੁਸੀਂ ਖੁਦ ਦੇਖੋ ਕਿ ਕਿਵੇਂ ਇਹ ਬਜ਼ੁਰਗ ਮਾਂ ਆਪਣੇ ਅਪਾਹਿਜ ਬੱਚੇ ਨੂੰ ਪਿੱਠ 'ਤੇ ਬਿਠਾ ਕੇ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰ ਰਹੀ ਹੈ। ਖੈਰ ਇਸ ਵੀਡੀਓ ਦੇ ਸਥਾਨ ਦਾ ਕੋਈ ਪੱਕਾ ਪਤਾ ਨਹੀਂ ਲੱਗਾ, ਪਰ ਸੋਸ਼ਲ ਮੀਡਿਆ ਦੇ ਵੱਖੋ ਵੱਖਰੇ ਪਲੇਟਫਾਰਮਾਂ 'ਤੇ ਇਹ ਵੀਡੀਓ ਬਹੁਤ ਜੋਰਾਂ-ਸ਼ੋਰਾਂ ਨਾਲ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਤਸਵੀਰਾਂ ਵਿਚ ਦਿਖਾਈ ਦੇ ਰਹੀ ਇਸ ਮਾਂ ਦੀ ਹਿੰਮਤ ਨੂੰ ਸਲਾਮ ਕੀਤਾ ਜਾ ਰਿਹਾ ਹੈ।