ਪੰਜਾਬ ਨੈਸ਼ਨਲ ਬੈਂਕ 26 ਦਸੰਬਰ ਤਕ ਕਰ ਸਕਦੈ ਕਈ ਖਾਤੇ ਬੰਦ
ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 26 ਦਸੰਬਰ ਦੇ ਬਾਅਦ ਉਨ੍ਹਾਂ ਸਾਰੇ ਗਾਹਕਾਂ ਦੇ ਖਾਤੇ ਬੰਦ ਕਰ ਸਕਦਾ ਹੈ........
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) 26 ਦਸੰਬਰ ਦੇ ਬਾਅਦ ਉਨ੍ਹਾਂ ਸਾਰੇ ਗਾਹਕਾਂ ਦੇ ਖਾਤੇ ਬੰਦ ਕਰ ਸਕਦਾ ਹੈ, ਜਿਨ੍ਹਾਂ ਨੇ ਹੁਣ ਤਕ ਆਪਣਾ ਕੇ. ਵਾਈ. ਸੀ. ਨਹੀਂ ਕਰਾਇਆ ਹੈ। ਪੀ. ਐੱਨ. ਬੀ. ਮੁਤਾਬਕ ਕਾਲਾ ਧਨ ਰੋਕੂ ਨਿਯਮਾਂ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਹੁਕਮਾਂ ਅਨੁਸਾਰ ਸਾਰੇ ਗਾਹਕਾਂ ਨੂੰ ਕੇ. ਵਾਈ. ਸੀ. ਲਈ ਬੈਂਕ 'ਚ ਜ਼ਰੂਰੀ ਦਸਤਾਵੇਜ਼ ਜਮ੍ਹਾ ਕਰਵਾਉਣੇ ਹੋਣਗੇ।
ਅਜਿਹਾ ਨਾ ਕਰਨ 'ਤੇ ਖਾਤਾ ਬੰਦ ਕਰ ਦਿਤਾ ਜਾਵੇਗਾ। ਪੈਨ ਕਾਰਡ, ਵੋਟਰ ਆਈ.ਡੀ., ਡਰਾਈਵਿੰਗ ਲਾਇਸੰਸ, ਨਰੇਗਾ ਜਾਬ ਕਾਰਡ 'ਚੋਂ ਕੋਈ ਵੀ ਇਕ ਕਾਰਡ ਦੇ ਨਾਲ ਪਛਾਣ ਤੇ ਪਤਾ ਪ੍ਰਮਾਣ ਪੱਤਰ, ਫੋਟੋ, ਮੌਜੂਦਾ ਮੋਬਾਇਲ ਨੰਬਰ, ਈ-ਮੇਲ ਆਈ. ਡੀ. ਲੈ ਕੇ ਜਾਣਾ ਹੋਵੇਗਾ। ਭਾਵ ਕਿ ਤੁਸੀਂ ਡਰਾਈਵਿੰਗ ਲਾਇਸੰਸ ਜਾਂ ਵੋਟਰ ਆਈ. ਡੀ. ਦੀ ਅਸਲ ਕਾਪੀ ਤੇ ਫੋਟੋ ਕਾਪੀ ਨਾਲ ਲੈ ਕੇ ਬੈਂਕ 'ਚ ਜਾ ਕੇ ਸਕਦੇ ਹੋ।ਜਾਣਕਾਰੀ ਮੁਤਾਬਕ 1 ਜਨਵਰੀ 2019 ਤੋਂ ਬੈਂਕ 'ਚ ਨਾਨ-ਸੀ.ਟੀ.ਐੱਸ. ਚੈੱਕ ਨਹੀਂ ਚੱਲਣਗੇ। ਇਸ ਲਈ ਜਿਨ੍ਹਾਂ ਗਾਹਕਾਂ ਕੋਲ ਇਹ ਚੈੱਕ ਹਨ ਉਹ ਜਲਦ ਹੀ ਬ੍ਰਾਂਚ ਜਾ ਕੇ ਇਸ ਨੂੰ ਬਦਲ ਲੈਣ।
ਇਸ ਤੋਂ ਇਲਾਵਾ ਬੈਂਕ ਨੇ ਇਹ ਵੀ ਕਿਹਾ ਹੈ ਕਿ ਗਾਹਕ ਆਪਣੇ ਪੁਰਾਣੇ ਡੈਬਿਟ ਕਾਰਡ ਦੀ ਜਗ੍ਹਾ ਨਵਾਂ ਕਾਰਡ ਲੈ ਲੈਣ ਕਿਉਂਕਿ ਇਹ ਕਾਰਡ ਹੁਣ ਕੰਮ ਨਹੀਂ ਕਰਨਗੇ। ਇਸ ਦੀ ਜਗ੍ਹਾ ਗਾਹਕ ਆਪਣੇ ਨੇੜੇ ਦੀ ਬਰਾਂਚ 'ਚ ਜਾ ਕੇ ਨਵੇਂ ਚਿਪ ਵਾਲੇ ਕਾਰਡ ਲਈ ਅਪਲਾਈ ਕਰ ਲੈਣ। ਬੈਂਕ ਨੇ ਕਿਹਾ ਹੈ ਕਿ ਮੈਗੇਨਿਟਕ ਕਾਰਡ ਦੀ ਜਗ੍ਹਾ ਚਿਪ ਵਾਲਾ ਯਾਨੀ ਈ. ਐੱਮ. ਵੀ. ਕਾਰਡ ਮੁਫਤ ਦਿਤਾ ਜਾ ਰਿਹਾ ਹੈ।