ਦੋਸਤ ਆਪਣੀ Classmate ਦੀ ਭੈਣ ਦੇ ਇਲਾਜ ਲਈ ਕਰ ਰਹੇ ਹਨ ਦਿਨ ਰਾਤ ਮਿਹਨਤ 

ਏਜੰਸੀ

ਖ਼ਬਰਾਂ, ਰਾਸ਼ਟਰੀ

ਅਰੋਮਲ ਦੀ 23 ਸਾਲਾ ਭੈਣ ਐਸ਼ਵਰਿਆ ਆਪਣੇ ਸਰੀ ਦਾ ਵਾਧੂ ਪਦਾਰਥ ਬਾਹਰ ਨਹੀਂ ਕੱਢ ਪਾਉਂਦੀ ਸੀ। ਇਸ ਵਜਾ ਕਰ ਕੇ ਡਾਕਟਰਾਂ ਨੇ ਉਹਨਾਂ ਕਿਡਨੀ ਟਰਾਂਸਪਲਾਂਟ ਲਈ ਕਿਹਾ ਹੈ

Food Stall

ਨਵੀਂ ਦਿੱਲੀ: ਹਮੇਸ਼ਾ ਕਿਹਾ ਜਾਂਦਾ ਹੈ ਕਿ ਦੋਸਤ ਹੀ ਉਹ ਹੁੰਦਾ ਹੈ ਜੋ ਮੁਸੀਬਤ ਵਿੱਚ ਕੰਮ ਆਉਂਦਾ ਹੈ। ਪੜ੍ਹਾਈ ਵਿਚ ਮਦਦ ਕਰਨ ਤੋਂ ਲੈ ਕੇ ਮਾਪਿਆਂ ਤੋਂ ਕਿਤੇ ਬਾਹਰ ਜਾਣ ਦੀ ਇਜਾਜ਼ਤ ਲੈਣ ਤੱਕ, ਦੋਸਤ ਉਨ੍ਹਾਂ ਦੇ ਨਾਲ ਹਰ ਜਗ੍ਹਾ ਜਾਂਦੇ ਹਨ ਕੋਈ ਵੀ ਸਥਿਤੀ ਹੋ ਸਕਦੀ ਹੈ, ਪਰ ਇੱਕ ਸੱਚਾ ਦੋਸਤ ਹਮੇਸ਼ਾ ਤੁਹਾਡਾ ਸਾਥ ਦਿੰਦਾ ਹੈ। ਕਈ ਵਾਰ ਦੋਸਤ ਮਦਦ ਲਈ ਅਜਿਹਾ ਕਰਦੇ ਹਨ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ।

ਅਜਿਹਾ ਹੀ ਇਕ ਮਾਮਲਾ ਕੇਰਲ ਤੋਂ ਸਾਹਮਣੇ ਆਇਆ ਹੈ। ਦਰਅਸਲ ਕੇਰਲ ਦੇ ਸ੍ਰੀ ਗੋਕੁਲਮ ਕੇਟਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਆਪਣੀ ਜਮਾਤੀ ਅਰੋਮਲ ਦੀ ਭੈਣ ਦੀ ਜਾਨ ਬਚਾਉਣ ਲਈ ਢਾਬਾ ਸ਼ੁਰੂ ਕੀਤਾ ਹੈ। ਅਰੋਮਲ ਦੀ 23 ਸਾਲਾ ਭੈਣ ਐਸ਼ਵਰਿਆ ਆਪਣੇ ਸਰੀ ਦਾ ਵਾਧੂ ਪਦਾਰਥ ਬਾਹਰ ਨਹੀਂ ਕੱਢ ਪਾਉਂਦੀ ਸੀ। ਇਸ ਵਜਾ ਕਰ ਕੇ ਡਾਕਟਰਾਂ ਨੇ ਉਹਨਾਂ ਕਿਡਨੀ ਟਰਾਂਸਪਲਾਂਟ ਲਈ ਕਿਹਾ ਹੈ ਹਾਲਾਂਕਿ ਐਸ਼ਵਰਿਆ ਦਾ ਇੱਕ ਰਿਸ਼ਤੇਦਾਰ ਉਸ ਨੂੰ ਕਿਡਨੀ ਦੇਣ ਲਈ ਤਿਆਰ ਵੀ ਹੈ ਪਰ ਇਸ ਆਪਰੇਸ਼ਨ ਲਈ 20 ਲੱਖ ਰੁਪਏ ਦਾ ਖਰਚ ਆਉਂਦਾ ਹੈ।

ਐਸ਼ਵਰਿਆ ਦੇ ਪਿਤਾ ਦੇ ਅਨੁਸਾਰ, ਉਹਨਾਂ ਕੋਲ ਥਾਲਾਂਡੂ ਵਿੱਚ ਆਪਣੀ ਸਾਰੀ ਜ਼ਮੀਨ ਵੇਚ ਦਿੱਤੀ ਤਾਂ ਜੋ ਉਹ ਆਪਣੀ ਧੀ ਦੇ ਟਰਾਂਸਪਲਾਂਟ ਲਈ ਪੈਸੇ ਜਮ੍ਹਾ ਕਰਵਾ ਸਕੇ। ਅਰੋਮਲ ਨੇ ਕਿਹਾ, “ਐਸ਼ਵਰਿਆ ਦਾ ਇਲਾਜ ਕੋਟਾਇਆਮ ਮੈਡੀਕਲ ਕਾਲਜ ਵਿਚ ਚੱਲ ਰਿਹਾ ਹੈ ਪਰ ਉਸ ਨੂੰ ਟ੍ਰਾਂਸਪਲਾਂਟ ਦੇ ਲਈ ਅਰਨਾਕੁਲਮ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਨਾ ਪਵੇਗਾ।

ਅਰੋਮਲ ਦੀ ਭੈਣ ਦੀ ਮਦਦ ਲਈ, ਸ੍ਰੀ ਗੋਕੁਲਮ ਕੇਟਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਰਾਜਮਾਰਗ ਨੇੜੇ ਇਕ ਭੋਜਨ ਸਟਾਲ ਸ਼ੁਰੂ ਕੀਤਾ ਹੈ। ਸ਼੍ਰੀ ਗੋਕੁਲਮ ਕੇਟਰਿੰਗ ਕਾਲਜ ਦੇ 32 ਵਿਦਿਆਰਥੀਆਂ ਨੇ ਇਸਦੇ ਲਈ ਇਕ-ਇਕ ਤੋਂ 700 ਰੁਪਏ ਲਏ ਅਤੇ ਜੋੜੇ ਗਏ ਪੈਸਿਆਂ ਨਾਲ ਇਸ ਸਟਾਲ ਦੀ ਸ਼ੁਰੂਆਤ ਕੀਤੀ। ਇਸ ਫੂਡ ਸਟਾਲ ਨੂੰ ਚਲਾਉਣ ਲਈ, ਉਨ੍ਹਾਂ ਨੇ ਬੈਚ ਬਣਾਏ ਤਾਂ ਜੋ ਹਰ ਕੋਈ ਆਪਣੀ ਪੜ੍ਹਾਈ ਵੱਲ ਵੀ ਧਿਆਨ ਦੇ ਸਕੇ।

ਇੱਥੇ ਸਾਰੇ ਵਿਦਿਆਰਥੀ ਮੁੱਖ ਤੌਰ 'ਤੇ ਡੋਸਾ, ਪਰਾਠਾ, ਆਮਲੇਟ, ਬੀਫ ਕਰੀ ਅਤੇ ਚਿਕਨ ਕਰੀ ਸਰਵ ਕਰਦੇ ਹਨ ਅਤੇ ਇਸ ਤੋਂ ਜੋ ਵੀ ਕਮਾਇਆ ਜਾਂਦਾ ਹੈ ਉਹ ਐਸ਼ਵਰਿਆ ਦੇ ਇਲਾਜ ਵਿਚ ਸ਼ਾਮਲ ਕਰਦੇ ਹਨ। ਅਰੋਮਲ ਦੇ ਕਲਾਸਮੇਟ ਅਸ਼ਵਿਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਜਿਵੇਂ ਹੀ ਉਸ ਦੀ ਸਥਿਤੀ ਬਾਰੇ ਪਤਾ ਲੱਗਾ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਐਸ਼ਵਰਿਆ ਦੇ ਇਲਾਜ ਲਈ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਕੰਮ ਕਰ ਕੇ ਬਹੁਤ ਖੁਸ਼ੀ ਮਿਲਦੀ ਹੈ ਅਤੇ ਅਸੀਂ ਹਰ ਰੋਜ਼ 4 ਤੋਂ 5 ਹਜ਼ਾਰ ਰੁਪਏ ਕਮਾ ਲੈਂਦੇ ਹਾਂ।