ਰਾਫ਼ੇਲ ਮੁੱਦੇ ‘ਤੇ ਜੇਕਰ ਸਫ਼ਾਈ ਨਹੀਂ ਦੇਣਗੇ ਤਾਂ ਜਨਤਾ ਕਹੇਗੀ ਚੌਂਕੀਦਾਰ ਚੋਰ ਹੈ : ਸ਼ਤਰੂਘਨ ਸਿਨਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣ ਤੋਂ ਪਹਿਲਾਂ ਵਿਰੋਧੀ ਦਲਾਂ ਦੀ ਇਕ ਜੁੱਟਤਾ ਵਿਖਾਉਣ ਲਈ ਸ਼ਨਿਚਰਵਾਰ...

Shatrughan Sinha

ਕੋਲਕਾਤਾ : ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਲੋਕ ਸਭਾ ਚੋਣ ਤੋਂ ਪਹਿਲਾਂ ਵਿਰੋਧੀ ਦਲਾਂ ਦੀ ਇਕ ਜੁੱਟਤਾ ਵਿਖਾਉਣ ਲਈ ਸ਼ਨਿਚਰਵਾਰ ਨੂੰ ਕੋਲਕਾਤਾ ਵਿਚ ਮਹਾਰੈਲੀ ਕਰ ਰਹੇ ਹਨ। ਇਸ ਵਿਚ ਕਾਂਗਰਸ, ਬਸਪਾ, ਰਾਕਾਂਪਾ ਸਮੇਤ 14 ਪਾਰਟੀਆਂ ਦੇ ਨੇਤਾਵਾਂ ਨੇ ਹਿੱਸਾ ਲਿਆ। ਸ਼ਤਰੂਘਨ ਸਿਨਹਾ ਨੇ ਨਰਿੰਦਰ ਮੋਦੀ ਉਤੇ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ ਜੇਕਰ ਉਹ ਰਾਫ਼ੇਲ ਮੁੱਦੇ ਉਤੇ ਸਫ਼ਾਈ ਨਹੀਂ ਦੇਣਗੇ ਤਾਂ ਜਨਤਾ ਕਹੇਗੀ ਕਿ ਚੌਂਕੀਦਾਰ ਚੋਰ ਹੈ।

ਇਸ ਦੌਰਾਨ ਮਮਤਾ ਬੈਨਰਜੀ ਨੇ ਕਿਹਾ- ਅਖਿਲੇਸ਼ ਯਾਦਵ, ਤੁਸੀ ਉੱਤਰ ਪ੍ਰਦੇਸ਼ ਤੋਂ ਭਾਜਪਾ ਨੂੰ ਜ਼ੀਰੋ ਕਰ ਦਿਓ, ਅਸੀ ਬੰਗਾਲ ਤੋਂ ਕਰ ਦਿਆਂਗੇ। ਇਸ ਤੋਂ ਪਹਿਲਾਂ ਅਖਿਲੇਸ਼ ਨੇ ਕਿਹਾ- ਜੋ ਗੱਲ ਬੰਗਾਲ ਤੋਂ ਚੱਲੇਗੀ ਉਹ ਦੇਸ਼ ਵਿਚ ਵਿਖਾਈ ਦੇਵੇਗੀ। ਇਹ ਚੰਗਾ ਹੋਇਆ ਕਿ 12 ਤਾਰੀਖ਼ ਨੂੰ ਸਪਾ-ਬਸਪਾ ਅਤੇ ਸਾਥੀ ਦਲਾਂ ਦਾ ਗੰਢ-ਜੋੜ ਹੋ ਗਿਆ। ਦੇਸ਼ ਵਿਚ ਖੁਸ਼ੀ ਦੀ ਲਹਿਰ ਦੌੜ ਪਈ। ਇਸ ਰੈਲੀ ਤੋਂ ਬਾਅਦ ਵੀ ਦੇਸ਼ ਦੀ ਜਨਤਾ ਵਿਚ ਇਕ ਖੁਸ਼ੀ ਦੀ ਲਹਿਰ ਦੌੜ ਉੱਠੇਗੀ।

ਯਸ਼ਵੰਤ ਸਿਨਹਾ ਨੇ ਕਿਹਾ ਕਿ ਸਾਡੇ ਲਈ ਮੋਦੀ ਮੁੱਦਾ ਨਹੀਂ ਹੈ, ਸਾਡੇ ਲਈ ਦੇਸ਼ ਦੇ ਲੋਕਾਂ ਦੇ ਮੁੱਦੇ ਹੀ ਮੁੱਦਾ ਹਨ। ਉਹ ਚਾਹੁੰਦੇ ਹਨ ਕਿ ਅਸੀਂ ਮੋਦੀ ਨੂੰ ਮੁੱਦਾ ਬਣਾਈਏ ਪਰ ਸਾਨੂੰ ਇਸ ਤੋਂ ਬਚਣਾ ਹੋਵੇਗਾ। ਇਹ ਪਹਿਲੀ ਸਰਕਾਰ ਹੈ ਜੋ ਅੰਕੜਿਆਂ ਨਾਲ ਛੇੜਛਾੜ ਕਰਦੀ ਹੈ। ਭਾਜਪਾ ਨੇ ਦੇਸ਼ ਦੀ ਹਰ ਸੰਸਥਾ ਨੂੰ ਬਰਬਾਦ ਕੀਤਾ। ਸਿਨਹਾ ਨੇ ਕਿਹਾ ਕਿ ਰੰਗ ਮੰਚ ਉਤੇ ਮੌਜੂਦ ਬੈਠੇ ਸਾਰੇ ਤਾਕਤਵਰ ਨੇਤਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਮੈਂ ਤਾਂ ਫ਼ਕੀਰੀ ਦੇ ਵੱਲ ਹਾਂ, ਮੈਨੂੰ ਕੁੱਝ ਨਹੀਂ ਚਾਹੀਦਾ ਹੈ।

ਬਸ ਮੇਰਾ ਇਕ ਹੀ ਟੀਚਾ ਹੈ ਕਿ ਇਸ ਸਰਕਾਰ ਨੂੰ ਬਾਹਰ ਕਰੀਏ। ਇਸ ਦੇ ਲਈ ਜ਼ਰੂਰੀ ਹੈ ਕਿ ਸਾਰੇ ਤੈਅ ਕਰੀਏ ਭਾਜਪਾ ਦੇ ਸਮੱਰਥਕਾਂ ਦੇ ਸਾਹਮਣੇ ਸਾਡਾ ਇਕ ਹੀ ਉਮੀਦਵਾਰ ਖੜ੍ਹਾ ਹੋਵੇ।