ਪੀਐਮ ਮੋਦੀ ਨੇ ਕੀਤਾ ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ ਦਾ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਸ ਮਿਊਜ਼ੀਅਮ ਵਿਚ 40 ਤੋਂ ਵੱਧ ਗੈਲਰੀਆਂ ਹਨ ਜਿਹਨਾਂ ਵਿਚ ਭਾਰਤੀ ਸਿਨੇਮਾ ਦੀ ਸੰਪੂਰਨ ਤਸਵੀਰ ਨੂੰ ਪੇਸ਼ ਕੀਤਾ ਗਿਆ ਹੈ।

PM Modi inaugurates the National Museum of Indian Cinema

ਮੁੰਬਈ : ਪੀਐਮ ਮੋਦੀ ਨੇ ਮੁੰਬਈ ਵਿਖੇ ਨੈਸ਼ਨਲ ਮਿਊਜ਼ੀਅਮ ਆਫ ਇੰਡੀਅਨ ਸਿਨੇਮਾ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ।  ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ ਫਿਲਮਾਂ ਅਤੇ ਸਮਾਜ ਦੋਵੇਂ ਇਕ ਦੂਜੇ ਦਾ ਅਕਸ ਹਨ। ਜੋ ਕੁਝ ਸਮਾਜ ਵਿਚ ਵਾਪਰਦਾ ਹੈ, ਉਸੇ ਨੂੰ ਹੀ ਫਿਲਮ ਵਿਚ ਕਹਾਣੀ ਰਾਹੀਂ ਪੇਸ਼ ਕੀਤਾ ਜਾਂਦ ਹੈ। ਪੀਐਮ ਨੇ ਕਿਹਾ ਕਿ ਪਹਿਲਾਂ ਦੀਆਂ ਫਿਲਮਾਂ ਵਿਚ ਸਿਰਫ ਗਰੀਬੀ ਅਤੇ ਬਿਚਾਰਗੀ ਹੀ ਦਿਖਾਈ ਜਾਂਦੀ ਸੀ,

ਪਰ ਹੁਣ ਸਾਡੇ ਕੋਲ ਅਜਿਹੀਆਂ ਫਿਲਮਾਂ ਹਨ ਜਿਹਨਾਂ ਵਿਚ ਸਮੱਸਿਆਵਾਂ ਤਾਂ ਹਨ ਪਰ ਨਾਲ ਹੀ ਉਹਨਾਂ ਸਮੱਸਿਆਵਾਂ ਦਾ ਹੱਲ ਵੀ ਦਰਸਾਇਆ ਗਿਆ ਹੁੰਦਾ ਹੈ। ਮੋਦੀ ਨੇ ਕਿਹਾ ਕਿ ਭਾਰਤ ਦੀਆਂ ਫਿਲਮਾਂ ਵਿਦੇਸ਼ਾਂ ਵਿਚ ਵੀ ਸ਼ੌਂਕ ਨਾਲ ਦੇਖੀਆਂ ਜਾਂਦੀਆਂ ਹਨ। 140 ਕਰੋੜ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਮਿਊਜ਼ੀਅਮ ਦਾ ਟੀਚਾ ਸੈਲਾਨੀਆਂ ਨੂੰ ਭਾਰਤੀ ਸਿਨੇਮਾ ਦੀ ਹੁਣ ਤੱਕ ਦੀ ਸਾਰੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ।

ਮਿਊਜ਼ੀਅਮ ਦੇ ਇੱਕ ਹਿੱਸੇ ਵਿਚ ਗਾਂਧੀ ਗੈਲਰੀ ਵੀ ਬਣਾਈ ਗਈ ਹੈ। ਜਿਥੇ ਮਹਾਤਮਾ ਗਾਂਧੀ ਅਤੇ ਉਹਨਾਂ ਦੇ ਦਰਸ਼ਨ 'ਤੇ ਆਧਾਰਿਤ ਫਿਲਮਾਂ ਦੀ ਪ੍ਰਦਰਸ਼ਨੀ ਲਗੀ ਹੋਈ ਹੈ। ਇਸ ਮਿਊਜ਼ੀਅਮ ਵਿਚ 40 ਤੋਂ ਵੱਧ ਗੈਲਰੀਆਂ ਹਨ ਜਿਹਨਾਂ ਵਿਚ ਭਾਰਤੀ ਸਿਨੇਮਾ ਦੀ ਸੰਪੂਰਨ ਤਸਵੀਰ ਨੂੰ ਪੇਸ਼ ਕੀਤਾ ਗਿਆ ਹੈ। ਇਹ ਇਮਾਰਤ ਲਗਭਗ 8000 ਵਰਗ ਮੀਟਰ ਵਿਚ ਫੈਲੀ ਹੈ।