3 ਲੱਖ ਦਾ ਕਰਜ਼ ਚੁਕਾਉਣ ਲਈ 14 ਬੋਰੀਆਂ ‘ਚ ਸਿੱਕੇ ਲੈ ਕੇ ਬੈਂਕ ਪਹੁੰਚਿਆ ਕਿਸਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਉੱਤਰ ਪ੍ਰਦੇਸ਼ ਦੇ ਅਮੇਠੀ ਮੁਸਾਫਰਖਾਨਾ ਦੇ ਇਕ ਵਿਅਕਤੀ ਕੇਸੀਸੀ ਲੋਨ ਜਮਾਂ ਕਰਨ ਲਈ ਕਈ ਬੋਰੀਆਂ ਭਾਨ ਲੈ ਕੇ ਬੈਂਕ ਪਹੁੰਚਿਆ।

Photo

ਅਮੇਠੀ: ਉੱਤਰ ਪ੍ਰਦੇਸ਼ ਦੇ ਅਮੇਠੀ ਮੁਸਾਫਰਖਾਨਾ ਦੇ ਇਕ ਵਿਅਕਤੀ ਕੇਸੀਸੀ ਲੋਨ ਜਮਾਂ ਕਰਨ ਲਈ ਕਈ ਬੋਰੀਆਂ ਭਾਨ ਲੈ ਕੇ ਬੈਂਕ ਪਹੁੰਚਿਆ। ਇਸ ਨੂੰ ਦੇਖ ਦੇ ਬੈਂਕ ਕਰਮਚਾਰੀ ਹੈਰਾਨ ਰਹਿ ਗਏ। ਉਹਨਾਂ ਨੇ ਕਿਸਾਨ ਨੂੰ ਭਾਨ ਦੀ ਬਜਾਏ ਨੋਟ ਲਿਆਉਣ ਲਈ ਕਿਹਾ ਪਰ ਉਸ ਨੇ ਸਾਫ ਇਨਕਾਰ ਕਰ ਦਿਤਾ ਕਿ ਉਸ ਕੋਲ ਨੋਟ ਨਹੀਂ ਹਨ।

ਪਹਿਲਾਂ ਤਾਂ ਬੈਂਕ ਕਰਮਚਾਰੀਆਂ ਨੇ ਭਾਨ ਲੈਣ ਤੋਂ ਇਨਕਾਰ ਕਰ ਦਿੱਤਾ ਪਰ ਬਾਅਦ ਵਿਚ ਉਹ ਤਿਆਰ ਹੋ ਗਏ। ਦਰਅਸਲ ਪਵਨ ਕੁਮਾਰ ਸਿੰਘ ਨੇ ਕੁਝ ਸਮਾਂ ਪਹਿਲਾਂ ਇਲਾਹਾਬਾਦ ਬੈਂਕ ਤੋਂ ਤਿੰਨ ਲੱਖ ਰੁਪਏ ਕੇਸੀਸੀ ਲੋਨ ਲਿਆ ਸੀ। ਉਸ ਨੇ ਸਮੇਂ ‘ਤੇ ਲੋਨ ਜਮ੍ਹਾਂ ਨਹੀਂ ਕੀਤਾ ਤਾਂ ਇਹ ਛੇ ਲੱਖ ਹੋ ਗਿਆ। ਇਸ ਤੋਂ ਬਾਅਦ ਬੈਂਕ ਨੇ ਉਸ ਨੂੰ ਬਕਾਇਆ ਜਮਾਂ ਕਰਨ ਲਈ ਨੋਟਿਸ ਭੇਜਿਆ।

ਇਸੇ ਦੌਰਾਨ ਬੈਂਕ ਨੇ ਉਸ ਨੂੰ ਦੱਸਿਆ ਕਿ ਉਹ ਕਿਸਾਨ ਕਰਜ਼ਾ ਮੁਕਤ ਯੋਜਨਾ ਦੇ ਤਹਿਤ ਅੱਧੇ ਪੈਸੇ ਜਮਾਂ ਕਰਵਾ ਕੇ ਅਪਣੇ ਕਰਜ਼ਾ ਖਤਮ ਕਰ ਸਕਦਾ ਹੈ।  ਇਸ ਲਈ ਉਸ ਨੂੰ 3 ਲੱਖ ਰੁਪਏ ਹੀ ਜਮਾਂ ਕਰਨੇ ਪੈਣਗੇ। ਉਸ ਨੇ ਤਿੰਨ ਲੱਖ ਰੁਪਏ ਦੇ ਇਕ, ਦੋ, ਪੰਜ ਅਤੇ ਦਸ ਦੇ ਸਿੱਕਿਆਂ ਨਾਲ 14 ਬੋਰੀਆਂ ਭਰ ਲਈਆਂ ਅਤੇ ਇਹਨਾਂ ਨੂੰ ਲੈ ਕੇ ਬੈਂਕ ਪਹੁੰਚ ਗਿਆ।

ਇਹ ਦੇਖ ਕੇ ਬੈਂਕ ਨੇ ਪੈਸੇ ਲੈਣ ਤੋਂ ਮਨਾ ਕਰ ਦਿੱਤਾ। ਹਾਲਾਂਕਿ ਉਹਨਾਂ ਨੇ ਬਾਅਦ ਵਿਚ ਪੈਸੇ ਲੈ ਲਏ। ਇਸ ਤੋਂ ਬਾਅਦ ਤਿੰਨ ਕਰਮਚਾਰੀਆਂ ਨੇ ਲਗਾਤਾਰ 3 ਦਿਨਾਂ ਤੱਕ ਇਸ ਭਾਨ ਦੀ ਗਿਣਤੀ ਕੀਤੀ। ਪਵਨ ਕੁਮਾਰ ਨੇ ਦੱਸਿਆ ਕਿ ਉਸ ਕੋਲ ਕਾਫੀ ਮਾਤਰਾ ਵਿਚ ਭਾਨ ਹੋ ਗਈ ਸੀ। ਉਸ ਕੋਲ ਪੈਸੇ ਜਮਾਂ ਕਰਾਉਣ ਲਈ ਕੋਈ ਹੋਰ ਰਸਤਾ ਨਹੀਂ ਸੀ।