ਇਕ ਮਿਸ ਕਾਲ ਨਾਲ ਮਿਲੇਗੀ FASTag ਦੇ ਬਕਾਏ ਬਾਰੇ ਜਾਣਕਾਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਫਾਸਟੈਗ ਯੂਜ਼ਰਜ਼ ਹੁਣ ਅਸਾਨੀ ਨਾਲ ਬੈਲੇਂਸ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਐਨਐਚਏਆਈ ਪ੍ਰੀਪੇਡ ਵਾਲੇਟ ਨਾਲ ਜੁੜੇ ਫਾਸਟੈਗ ਉਪਭੋਗਤਾਵਾਂ ਨੂੰ ਜਾਣਕਾਰੀ ...

File Photo

ਨਵੀਂ ਦਿੱਲੀ : ਫਾਸਟੈਗ ਯੂਜ਼ਰਜ਼ ਹੁਣ ਅਸਾਨੀ ਨਾਲ ਬੈਲੇਂਸ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਐਨਐਚਏਆਈ ਪ੍ਰੀਪੇਡ ਵਾਲੇਟ ਨਾਲ ਜੁੜੇ ਫਾਸਟੈਗ ਉਪਭੋਗਤਾਵਾਂ ਨੂੰ ਜਾਣਕਾਰੀ ਲੈਣ ਲਈ ਐਨਐਚਏਆਈ ਨਾਲ ਸੰਬੰਧਿਤ ਕੰਪਨੀ ਆਈਐਚਐਮਸੀਐਲ ਨੇ ਮਿਸਡ ਕਾਲ ਅਲਰਟ ਦੀ ਸਹੂਲਤ ਦੇਣੀ ਸ਼ੁਰੂ ਕੀਤੀ ਹੈ। ਜਿਹੜੇ ਫ਼ਾਸਟੈਗ ਉਪਭੋਗਤਾਵਾਂ ਨੇ ਆਪਣਾ ਮੋਬਾਈਲ ਨੰਬਰ ਰਜਿਸਟਰ ਕਰਵਾਇਆ ਹੋਇਆ ਹੈ

ਉਹ ਆਪਣੇ ਮੋਬਾਈਲ ਨੰਬਰ ਤੋਂ 91-8884333331 'ਤੇ ਮਿਸ ਕਾਲ ਦੇ ਕੇ ਆਪਣੇ ਐਨਐਚਏਆਈ ਪ੍ਰੀਪੇਡ ਵਾਲਿਟ ਦਾ ਬੈਲੇਂਸ ਹਾਸਲ ਕਰ ਸਕਦੇ ਹਨ।
ਇਹ ਨੰਬਰ 24 ਘੰਟੇ ਕੰਮ ਕਰੇਗਾ। ਸਾਰੇ ਮੋਬਾਈਲ ਆਪਰੇਟਰਾਂ ਲਈ ਇਹ ਸਹੂਲਤ ਮੌਜੂਦ ਹੈ। ਇਸ ਲਈ ਇੰਟਰਨੈੱਟ ਦੀ ਵੀ ਜ਼ਰੂਰਤ ਨਹੀਂ ਹੈ। ਜੇਕਰ ਐਨਐਚਏਆਈ ਪ੍ਰੀਪੇਡ ਵਾਲੇਟ ਨਾਲ ਇਕ ਤੋਂ ਜ਼ਿਆਦਾ ਵਾਹਨ ਜੁੜੇ ਹਨ

ਤਾਂ ਇਕ ਮਿਸਡ ਕਾਰਨ ਦੇਣ ਨਾਲ ਹਰ ਵਾਹਨ 'ਤੇ ਲੱਗੇ ਸਾਰੇ ਟੈਗਸ ਦਾ ਬੈਲੇਂਸ ਤੁਹਾਨੂੰ ਪਤਾ ਲੱਗ ਜਾਵੇਗਾ। ਜੇਕਰ ਕਿਸੇ ਵਾਹਨ ਦੇ ਫਾਸਟੈਗ 'ਚ ਬਕਾਇਆ ਘੱਟ ਹੈ ਤਾਂ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਵੱਖਰਾ ਐਸਐਮਐਸ ਭੇਜਿਆ ਜਾਵੇਗਾ। ਸਿਰਫ ਐਨਐਚਏਆਈ ਫ਼ਾਸਟੈਗ ਨਾਲ ਜੁੜੇ ਹੋਏ ਉਪਭੋਗਤਾਵਾਂ ਲਈ ਹੀ ਇਹ ਸਹੂਲਤ ਉਪਲੱਬਧ ਹੈ।

ਨੈਸ਼ਨਲ ਹਾਈਵੇ 'ਤੇ ਕੈਸ਼ਲੇਨ ਤੋਂ 24 ਘੰਟੇ ਅੰਦਰ ਆਉਣ-ਜਾਣ 'ਤੇ ਟੋਲ 'ਤੇ ਮਿਲਣ ਵਾਲੀ ਕਰੀਬ 25 ਫ਼ੀ ਸਦੀ ਦੀ ਛੋਟ ਐਨਐਚਏਆਈ ਨੇ ਬੰਦ ਕਰ ਦਿਤਾ ਹੈ। ਇਸ ਤੋਂ ਇਲਾਵਾ ਅਪ-ਡਾਊਨ ਟ੍ਰੈਵਲ ਦੀ ਇਕੱਠੀ ਪਰਚੀ ਵੀ ਬੰਦ ਹੋ ਗਈ ਹੈ। ਟੋਲ ਪਲਾਜ਼ਾ ਦੇ 10 ਤੋਂ 20 ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲਿਆਂ ਨੂੰ ਛੋਟ ਲਈ ਫਾਸਟੈਗ ਲਗਵਾਉਣਾ ਹੋਵੇਗਾ।