''SAD ਦੀ ਹਾਲਤ ਵੱਡੇ ਦਰਖ਼ਤ ਵਰਗੀ, ਜਿਸ ਦੀਆਂ ਜੜ੍ਹਾ ਸੁੱਕ ਜਾਣ ਤਾ ਗਿਰਨ ਵਿਚ ਸਮਾਂ ਨਹੀਂ ਲੱਗਦਾ''

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ ਤੇ ਪੰਜਾਬ ਦੇ ਬਾਦਲਾਂ ਤੋਂ ਬਾਗ਼ੀ ਟਕਸਾਲੀ ਅਕਾਲੀਆਂ ਨੇ ਦਿੱਲੀ 'ਚ 'ਸਫ਼ਰ ਏ ਅਕਾਲੀ ਲਹਿਰ'  ਸਮਾਗਮ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਮਨਾਉਂਦੇ ਹੋਏ ਆਪਣੀ...

File Photo

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਤੋਂ ਮੁਅੱਤਲ ਕੀਤੇ ਪਰਮਿੰਦਰ ਢੀਂਡਸਾ ਨੇ ਸੁਖਬੀਰ ਬਾਦਲ 'ਤੇ ਵੱਡਾ ਹਮਲਾ ਬੋਲਦਿਆ ਕਿਹਾ ਕਿ ਅਕਾਲੀ ਦਲ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪਾਰਟੀ ਆਪਣੇ ਸਿਧਾਂਤਾ ਤੋਂ ਭਟਕ ਗਈ ਹੈ ਜਿਸ ਕਰਕੇ ਇਸ ਦੀ ਹਾਲਤ ਕਿਸੇ ਦਰਖ਼ਤ ਦੀਆਂ ਸੁੱਕੀਆਂ ਜੜ੍ਹਾਂ ਵਰਗੀ ਹੋ ਗਈ ਹੈ।

ਸ਼ਨਿੱਚਰਵਾਰ ਨੂੰ ਸਫਰ-ਏ-ਅਕਾਲੀ ਸਮਾਗਮ ਦੌਰਾਨ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਜਿਵੇਂ ਇਕ ਵੱਡੇ ਦਰਖ਼ਤ ਦੀਆਂ ਜੜ੍ਹਾ ਸੁੱਕ ਜਾਣ ਤੇ ਉਸ ਨੂੰ ਗਿਰਨ ਵਿਚ ਬਿਲਕੁੱਲ ਸਮਾਂ ਨਹੀਂ ਲੱਗਦਾ ਅਤੇ ਅੱਜ ਸ੍ਰੋਮਣੀ ਅਕਾਲੀ ਦਲ ਦੀ ਹਾਲਤ ਵੀ ਉਸੇ ਦਰਖਤ ਦੀ ਤਰ੍ਹਾਂ ਹੈ ਜੋ ਅੱਜ ਆਪਣੇ ਸਿਧਾਂਤਾ ਤੋਂ ਭਟਕ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਕਿਸੇ ਦੀ ਨਿੱਜੀ ਜਗੀਰ ਨਹੀਂ ਹੈ ਇਹ ਇਕ ਸੋਚ ਅਤੇ ਸਿਧਾਂਤ ਹੈ।

 ਸ.ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ, “ਅਕਾਲੀ ਦਲ ਪੰਥ ਦਾ ਨਾ ਹੋ ਕੇ, ਸਿਰਫ ਸੱਤਾ ਪ੍ਰਾਪਤੀ ਕਰਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਜਦ ਕਿ ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਲਈ ਬੜੀਆਂ ਸ਼ਹੀਦੀਆਂ ਦਿਤੀਆਂ ਹਨ।ਉਨ੍ਹਾਂ ਨੇ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਲੀਡਰਾਂ ਨਾਲ ਸੰਯੁਕਤ ਤੌਰ ਤੇ ਇਕ ਪਲੈਟਫਾਰਮ ਬਣਾਉਣ ਦਾ ਫੈਸਲਾ ਕੀਤਾ ਹੈ।

ਦੱਸ ਦਈਏ ਕਿ ਦਿੱਲੀ ਤੇ ਪੰਜਾਬ ਦੇ ਬਾਦਲਾਂ ਤੋਂ ਬਾਗ਼ੀ ਟਕਸਾਲੀ ਅਕਾਲੀਆਂ ਨੇ ਦਿੱਲੀ 'ਚ 'ਸਫ਼ਰ ਏ ਅਕਾਲੀ ਲਹਿਰ'  ਸਮਾਗਮ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੀ ਸ਼ਤਾਬਦੀ ਮਨਾਉਂਦੇ ਹੋਏ ਆਪਣੀ ਇਕਮੁੱਠਤਾ ਦਾ ਪ੍ਰਗਟਾਵਾ ਕਰ ਕੇ,  ਦੇਸ਼ ਵਿਦੇਸ਼ ਦੇ ਸਿੰਖਾਂ ਨੂੰ ਸ਼੍ਰੋਮਣੀ ਅਕਾਲੀ ਦਲ, ਅਕਾਲ ਤਖ਼ਤ ਸਾਹਿਬ,  ਸ਼੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਬਾਦਲ ਪਰਵਾਰ ਦੇ ਪੰਜੇ ਚੋਂ ਆਜ਼ਾਦ ਕਰਵਾ ਕੇ ਪੰਥ ਦਾ ਉਜੱਲਾ ਭਵਿੱਖ ਬਨਾਉਣ ਦਾ ਸੱਦਾ ਦਿਤਾ ਹੈ।