PM-Cares Fund ‘ਚ ਪਾਰਦਿਰਸ਼ਾ ਨੂੰ ਲੈ 100 ਸਾਬਕਾ ਨੌਕਰਸ਼ਾਹਾਂ ਨੇ ਚੁੱਕੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

100 ਸਾਬਕਾ ਨੌਕਰਸ਼ਾਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ...

Pm Modi

ਨਵੀਂ ਦਿੱਲੀ: 100 ਸਾਬਕਾ ਨੌਕਰਸ਼ਾਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ ਲਿਖੇ ਇਕ ਖੁੱਲ੍ਹੇ ਪੱਤਰ ਵਿਚ ਪੀਐਮ-ਕੇਅਰਜ਼ ਫੰਡ ਵਿਚ ਪਾਰਦਿਰਸ਼ਾ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਜਨਤਕ ਜਵਾਬਦੇਹੀ ਦੇ ਮਾਪਦੰਡਾਂ ਦੇ ਪਾਲਨ ਦੇ ਮੱਦੇਨਜ਼ਰ ਰਸੀਦਾਂ ਅਤੇ ਖਰਚਿਆਂ ਦਾ ਵਿੱਤੀ ਵੇਰਵਾ ਉਪਲਬਧ ਕਰਾਉਣਾ ਜਰੂਰੀ ਹੈ ਤਾਂਕਿ ਕਿਸੇ ਤਰ੍ਹਾਂ ਦੀ ਬੇਨਿਯਮੀ ਦੇ ਡਰ ਤੋਂ ਬਚਿਆ ਜਾ ਸਕੇ।

ਸਾਬਕਾ ਅਧਿਕਾਰੀਆਂ ਨੇ ਖੁੱਲ੍ਹੇ ਪੱਤਰ ਵਿਚ ਲਿਖਿਆ, “ਅਸੀਂ ਪੀਐਮ-ਕੇਅਰਜ਼ ਜਾਂ ਐਮਰਜੈਂਸੀ ਸਥਿਤੀ ਵਿਚ ਨਾਗਰਿਕ ਸਹਾਇਤਾ ਅਤੇ ਰਾਹਤ ਦੇ ਬਾਰੇ ਜਾਰੀ ਬਹਿਸ ‘ਤੇ ਨੇੜੇ ਤੋਂ ਨਜ਼ਰ ਰੱਖੀ ਹੋਈ ਹੈ। ਇਹ ਖ਼ਜ਼ਾਨਾ ਕੋਵਿਡ ਮਹਾਮਾਰੀ ਤੋਂ ਪ੍ਰਭਾਵਿਤ ਲੋਕਾਂ ਦੇ ਫ਼ਾਇਦੇ ਦੇ ਲਈ ਬਣਾਇਆ ਗਿਆ ਸੀ। ਜਿਸ ਉਦੇਸ਼ ਨਾਲ ਇਹ ਖ਼ਜ਼ਾਨਾ ਬਣਾਇਆ ਗਿਆ ਅਤੇ ਜਿਸ ਤਰ੍ਹਾਂਅ ਨਾਲ ਇਸਨੂੰ ਸੰਚਾਲਿਤ ਕੀਤਾ ਗਿਆ, ਦੋਨਾਂ ਨੂੰ ਲੈ ਕਈਂ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਗਏ ਹਨ।”

ਉਨ੍ਹਾਂ ਨੇ ਕਿਹਾ, ਜ਼ਰੂਰੀ ਹੈ ਕਿ ਪ੍ਰਧਾਨ ਮੰਤਰੀ ਨਾਲ ਜੁੜੇ ਸਾਰੇ ਲੈਣ-ਦੇਣ ਵਿਚ ਪੂਰੀ ਤਰ੍ਹਾਂ ਪਾਰਦਿਰਸ਼ਾ ਯਕੀਨੀ ਕਰਕੇ ਪ੍ਰਧਾਨ ਮੰਤਰੀ ਦੇ ਅਹੁਦੇ ਅਤੇ ਹੋਰ ਦਰਜਿਆਂ ਨੂੰ ਬਰਕਰਾਰ ਰੱਖਿਆ ਜਾਵੇ।

ਪੱਤਰ ‘ਤੇ ਸਾਬਕਾ ਆਈਏਐਸ ਅਧਿਕਾਰੀਆਂ ਅਨੀਤਾ ਅਗਨੀਹੋਤਰੀ, ਐਸ.ਪੀ ਅੰਬਰੋਸੇ, ਸ਼ਰਦ ਬੇਹਾਰ, ਸਜ਼ਾਦ ਹਾਸਨ, ਹਰਸ਼ ਮੰਦਰ, ਪੀ.ਜਾਯ ਓਮੇਨ, ਅਰੁਣਾ ਰਾਇ, ਮਧੂ ਭਾਦੜ, ਕੇਪੀ ਫਾਬਿਯਾਨ, ਦੇਵ ਮੁਖ਼ਰਜ਼ੀ, ਸੁਜਾਤਾ ਸਿੰਘ ਅਤੇ ਸਾਬਕਾ ਆਈਪੀਐਸ ਅਧਿਕਾਰੀ ਏ.ਐਸ ਦੁਲਾਤ, ਪੀਜੀਜੇ ਨੰਬੁਦਰੀ ਅਤੇ ਜੁਲੀਆ ਰੀਬੀਰੋ ਆਦਿ ਦੇ ਹਸਤਾਖ਼ਰ ਹਨ।