ਪਰਿਵਾਰ ਰਾਜੀ ਨਾ ਹੋਣ 'ਤੇ ਪ੍ਰੇਮੀ ਜੋੜੇ ਨੇ ਕੀਤੀ ਸੀ ਖੁਦਕੁਸ਼ੀ, ਹੁਣ ਮਾਪਿਆਂ ਨੇ ਦੋਹਾਂ ਦੇ ਪੁਤਲਿਆਂ ਦਾ ਕਰਵਾਇਆ ਵਿਆਹ
ਪਰਿਵਾਰ ਨੇ ਦੋਹਾਂ ਦ ਆਤਮਾ ਦੀ ਸ਼ਾਂਤੀ ਲਈ ਕਰਵਾਇਆ ਪੁਤਲੇ ਬਣਾ ਕੇ ਵਿਆਹ
ਅਹਿਮਦਾਬਾਦ - Statue Marriage: ਗੁਜਰਾਤ ਦੇ ਤਾਪੀ ਜ਼ਿਲ੍ਹੇ ਵਿਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਨਵਾਲਾ ਵਿਚ ਪ੍ਰੇਮੀ ਅਤੇ ਪ੍ਰੇਮਿਕਾ ਦਾ ਰਿਸ਼ਤਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਨਜ਼ੂਰ ਨਹੀਂ ਸੀ ਤੇ ਉਹਨਾਂ ਨੇ ਉਹਨਾਂ ਦਾ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਛੇ ਮਹੀਨੇ ਪਹਿਲਾਂ ਪ੍ਰੇਮੀ ਅਤੇ ਪ੍ਰੇਮਿਕਾ ਨੇ ਇੱਕ ਦੂਜੇ ਨੂੰ ਗਲੇ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਖੁਦਕੁਸ਼ੀ ਕਰਨ ਵਾਲੇ ਲੜਕੇ-ਲੜਕੀ ਦੇ ਪੁਤਲੇ ਬਣਵਾਏ ਗਏ ਅਤੇ ਫਿਰ ਉਹਨਾਂ ਦੇ ਪੁਤਲਿਆਂ ਦਾ ਵਿਆਹ ਕਰ ਦਿੱਤਾ।
ਦਰਅਸਲ ਗਣੇਸ਼ ਨਾਂ ਦਾ ਲੜਕਾ ਆਪਣੀ ਪ੍ਰੇਮਿਕਾ ਰੰਜਨਾ ਨਾਲ ਵਿਆਹ ਕਰਨਾ ਚਾਹੁੰਦਾ ਸੀ। ਗਣੇਸ਼ ਅਗਸਤ 2022 ਵਿਚ ਰੰਜਨਾ ਨੂੰ ਲੈ ਕੇ ਆਪਣੇ ਘਰ ਪਹੁੰਚਿਆ ਸੀ। ਉਸ ਦੇ ਪਰਿਵਾਰ ਨੇ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹ ਦੋਵੇਂ ਘਰੋਂ ਚਲੇ ਗਏ ਅਤੇ ਕੁਝ ਘੰਟਿਆਂ ਬਾਅਦ ਉਨ੍ਹਾਂ ਦੀ ਲਾਸ਼ ਇਕ ਦਰੱਖਤ 'ਤੇ ਇਕ ਰੱਸੀ ਨਾਲ ਲਟਕਦੀ ਮਿਲੀ।
ਇਹ ਵੀ ਪੜ੍ਹੋ - ਭਾਰਤੀ ਨੌਜਵਾਨਾਂ ਲਈ ਸੁਨਿਹਰੀ ਮੌਕਾ, 2 ਸਾਲ ਤੱਕ ਬ੍ਰਿਟੇਨ 'ਚ ਰਹਿ ਕੇ ਕਰ ਸਕਦੇ ਨੇ ਕੰਮ, ਨਵੀਂ ਸਕੀਮ ਜਲਦ ਲਾਗੂ
ਰਮੇਸ਼ਭਾਈ ਪਡਵੀ ਨੇ ਦੱਸਿਆ ਕਿ ਪਰਿਵਾਰ ਨੂੰ ਲੱਗਦਾ ਹੈ ਕਿ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਜੋ ਕੰਮ ਪਹਿਲਾਂ ਦੋਵਾਂ ਲਈ ਨਹੀਂ ਹੋ ਸਕਿਆ, ਉਹ ਹੁਣ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ। ਇਸ ਕਾਰਨ ਉਨ੍ਹਾਂ ਦੀ ਮੌਤ ਤੋਂ ਬਾਅਦ ਦੋਹਾਂ ਦੇ ਪੁਤਲਿਆਂ ਦਾ ਵਿਆਹ ਕੀਤਾ ਗਿਆ ਤੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ ਇਸ ਨਾਲ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ।
ਇਸ ਕਾਰਨ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ-ਲੜਕੀ ਦੇ ਪੁਤਲੇ ਤਿਆਰ ਕਰਵਾ ਲਏ ਅਤੇ ਵਿਆਹ ਤੈਅ ਕਰਨ ਤੋਂ ਬਾਅਦ ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ। ਇਹ ਵਿਆਹ ਆਦਿਵਾਸੀ ਪਰੰਪਰਾ ਅਨੁਸਾਰ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਕੈਲਾਸ਼ ਰਾਮਭਾਈ ਪਡਵੀ ਨੇ ਦੱਸਿਆ ਕਿ ਲੜਕੇ ਅਤੇ ਲੜਕੀ ਨੇ ਇੱਕੋ ਰੱਸੀ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਨ੍ਹਾਂ ਦੇ ਪਰਿਵਾਰ ਨੇ ਇਹ ਵਿਆਹ ਉਨ੍ਹਾਂ ਦੇ ਬੱਚਿਆਂ ਦੀ ਆਤਮਾ ਦੀ ਸ਼ਾਂਤੀ ਲਈ ਕਰਵਾਇਆ ਹੈ।
ਲੜਕੀ ਦੇ ਦਾਦਾ ਭੀਮਸਿੰਘ ਪਡਵੀ ਨੇ ਦੱਸਿਆ ਕਿ ਲੜਕਾ ਸਾਡੇ ਦੂਰ ਦੇ ਪਰਿਵਾਰ ਨਾਲ ਹੀ ਸਬੰਧਤ ਹੈ। ਇਸ ਕਾਰਨ ਇਹ ਵਿਆਹ ਨਹੀਂ ਹੋ ਸਕਿਆ। ਵੈਸੇ, ਹੁਣ ਦੋਵਾਂ ਪਰਿਵਾਰਾਂ ਦੇ ਮੈਂਬਰਾਂ ਨੇ ਫੈਸਲਾ ਕੀਤਾ ਸੀ ਤੇ ਇ ਵਿਆਹ ਕਰ ਦਿੱਤਾ।