ਯਮੁਨਾ ਐਕਸਪ੍ਰੇਸਵੇ ’ਤੇ ਐਮਬੁਲੈਂਸ ਅਤੇ ਕਾਰ ਦੀ ਹੋਈ ਟੱਕਰ, ਸੱਤ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਥੁਰਾ ਵਿਚ ਬਲਰਾਮ ਖੇਤਰ ਦੇ ਪਿੰਡ ਸੁਖਦੇਵ ਗੁੰਬਦ ਕੋਲ ਜਮੁਨਾ ਐਕਸਪ੍ਰੇਸਵੇ..........

Car and Ambulance Accident

ਉੱਤਰ ਪ੍ਦੇਸ਼:  ਮਥੁਰਾ ਵਿਚ ਬਲਰਾਮ ਖੇਤਰ ਦੇ ਪਿੰਡ ਸੁਖਦੇਵ ਗੁੰਬਦ ਕੋਲ ਜਮੁਨਾ ਐਕਸਪੇ੍ਸਵੇ ’ਤੇ ਮੰਗਲਵਾਰ ਦੀ ਸਵੇਰੇ ਇੱਕ ਕਾਰ ਅਤੇ ਐਮਬੁਲੈਂਸ ਆਹਮਣੇ-ਸਾਹਮਣੇ ਟਕਰਾ ਗਈਆਂ। ਇਸ ਵਿਚ 7 ਲੋਕਾਂ ਦੀ ਮੌਤ ਹੋ ਗਈ। ਹਾਦਸਾ ਨੰਬਰ 138 ਕੋਲ ਹੋਇਆ। ਕਾਰ ਟੂੰਡਲਾ ਤੋਂ ਨੋਇਡਾ ਵੱਲ ਜਾ ਰਹੀ ਸੀ,  ਜਦੋਂ ਕਿ ਐਮਬੁਲੈਂਸ ਦਿੱਲੀ ਤੋਂ ਬਿਹਾਰ ਅਰਥੀ ਲੈ ਕੇ ਜਾ ਰਹੀ ਸੀ।  ਜਖ਼ਮੀਆਂ ਨੂੰ ਜਿਲਾ੍ਹ੍ ਹਸਪਤਾਲ ਤੋਂ ਆਗਰਾ ਭੇਜੇ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨੋਇਡਾ ਤੋਂ ਆ ਰਹੀ ਐਮਬੁਲੈਂਸ ( ਜੇਕੇ 02 ਸੀਬੀ 0102 ) ਬਿਹਾਰ ਅਰਥੀ ਲੈ ਕੇ ਨਿਕਲੀ ਸੀ। 

ਉਹਨਾਂ ਦੀ ਅਜੇ ਪਹਿਚਾਣ ਨਹੀਂ ਹੋ ਸਕੀ।  ਜਾਣਕਾਰੀ ਮਿਲੀ ਹੈ ਕਿ ਉਹ ਲੋਕ ਬਿਹਾਰ ਦੇ ਸਨ ਅਤੇ ਦਿੱਲੀ ਦੇ ਕਿਸੇ ਹਸਪਤਾਲ ਤੋਂ ਆਪਣੇ ਰਿਸ਼ਤੇਦਾਰ ਦੀ ਮਿ੍ਤਕ ਸਰੀਰ ਨੂੰ ਲੈ ਕੇ ਐਸਬੁਲੈਂਸ ਦੁਆਰਾ ਬਿਹਾਰ ਜਾ ਰਹੇ ਸਨ। 

ਐਮਬੁਲੈਂਸ ਨੰਬਰ ਦੇ ਆਧਾਰ ’ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਐਮਬੁਲੈਂਸ ਕਿਸ ਦੀ ਸੀ ਅਤੇ ਕਿਸ ਹਸਪਤਾਲ ਤੋਂ ਮਿ੍ਤਕ ਸਰੀਰ ਲੈ ਕੇ ਆ ਰਹੇ ਸਨ। ਜਿਸ ਕਾਰ ਨਾਲ ਐਂਮਬੁਲੈਂਸ ਟਕਰਾਈ ਹੈ ਉਸ ਵਿਚ ਸਵਾਰ ਲੋਕ ਟੂੰਡਲਾ ਤੋਂ ਵਿਆਹ ਤੋਂ ਪਰਤ ਰਹੇ ਸਨ। ਉਹਨਾਂ ਦੇ ਨਾਮਾਂ ਦਾ ਵੀ ਅਜੇ ਪਤਾ ਨਹੀਂ ਚਲਿਆ।  ਮਿਲੀ ਜਾਣਕਾਰੀ ਮੁਤਾਬਕ ਜਖਮੀਆਂ ਨੂੰ ਆਗਰਾ ਭੇਜਿਆ ਜਾਵੇਗਾ।