ਟ੍ਰੇਨ ਹੇਠਾਂ ਆਉਣ ਕਾਰਨ 3 ਅਵਾਰਾ ਪਸ਼ੂ ਮਰੇ, ਵੱਡਾ ਹਾਦਸਾ ਹੋਣ ਤੋਂ ਟਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਰੂਰ ਵਿਚ ਸ਼ੁੱਕਰਵਾਰ ਸਵੇਰੇ ਚੇਨੱਈ-ਜੰਮੂਤਵੀ ਐਕਸਪ੍ਰੈਸ ਟਰੇਨ ਅਵਾਰਾ ਪਸ਼ੂਆਂ ਨਾਲ ਟਕਰਾਉਣ ਤੋਂ ਬਾਅਦ...

Accident

ਸੰਗਰੂਰ (ਸਸਸ) : ਸੰਗਰੂਰ ਵਿਚ ਸ਼ੁੱਕਰਵਾਰ ਸਵੇਰੇ ਚੇਨੱਈ-ਜੰਮੂਤਵੀ ਐਕਸਪ੍ਰੈਸ ਟਰੇਨ ਅਵਾਰਾ ਪਸ਼ੂਆਂ ਨਾਲ ਟਕਰਾਉਣ ਤੋਂ ਬਾਅਦ ਪਲਟਦੇ-ਪਲਟਦੇ ਬੱਚ ਗਈ। ਹਾਦਸੇ ਵਿਚ ਤਿੰਨ ਪਸ਼ੂਆਂ ਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਟ੍ਰੇਨ ਦੋ ਘੰਟੇ ਤੱਕ ਹਰੇੜੀ ਰੋਡ ਰੇਲਵੇ ਫਾਟਕ ਉਤੇ ਖੜੀ ਰਹੀ। ਇਸ ਕਾਰਨ ਕਈ ਟਰੇਨਾਂ ਨੂੰ ਪਿਛਲੇ ਸਟੇਸ਼ਨਾਂ ਉਤੇ ਰੋਕਣਾ ਪਿਆ ਹੈ।

ਜੇਕਰ ਟ੍ਰੇਨ ਪਲਟ ਜਾਂਦੀ, ਇਸ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਹੁਤ ਸਾਰੀਆਂ ਜਾਨਾਂ ਵੀ ਚਲੀਆਂ ਜਾਂਦੀਆਂ। ਸਵੇਰੇ 5 ਵੱਜ ਕੇ 55 ਮਿੰਟ ਦਾ ਸਮਾਂ ਸੀ, ਜਦੋਂ ਚੇਨੱਈ ਤੋਂ ਜੰਮੂ ਜਾ ਰਹੀ 16031 ਜੰਮੂਤਵੀ ਐਕਸਪ੍ਰੈਸ ਸੰਗਰੂਰ ਰੇਲਵੇ ਸਟੇਸ਼ਨ ਤੋਂ ਧੂਰੀ ਵੱਲ ਨੂੰ ਰਵਾਨਾ ਹੋਈ। ਸਟੇਸ਼ਨ ਤੋਂ ਕੁੱਝ ਹੀ ਦੂਰ ਹਰੇੜੀ ਰੋਡ ਫਾਟਕ  ਦੇ ਕੋਲ ਅਚਾਨਕ ਰੇਲਵੇ ਟ੍ਰੈਕ ਉਤੇ ਅਵਾਰਾ ਪਸ਼ੂਆਂ ਦਾ ਝੁੰਡ ਆ ਗਿਆ।

ਇੰਜਣ ਨਾਲ ਕੱਟਣ ਦੇ ਕਾਰਨ ਤਿੰਨ ਪਸ਼ੂਆਂ ਦੀ ਮੌਤ ਹੋ ਗਈ, ਉਥੇ ਹੀ ਮਿਹਰ ਰਹੀ ਕਿ ਟ੍ਰੇਨ ਪਲਟਣ ਤੋਂ ਬੱਚ ਗਈ। ਸੂਚਨਾ ਮਿਲਦੇ ਹੀ ਰੇਲਵੇ ਦੀ ਲੇਬਰ ਨੇ ਮੌਕੇ ਉਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ। ਪਸ਼ੂਆਂ ਦੀਆਂ ਲਾਸ਼ਾਂ ਇੰਜਨ ਦੇ ਹੇਠੋਂ ਕੱਢਣ ਤੋਂ ਬਾਅਦ ਟ੍ਰੇਨ ਨੂੰ ਅੱਗੇ ਵੱਲ ਨੂੰ ਰਵਾਨਾ ਕੀਤਾ ਗਿਆ ਹੈ। ਲਗਭੱਗ ਦੋ ਘੰਟਿਆਂ ਦੀ ਦੇਰੀ ਮਗਰੋਂ ਜੰਮੂਤਵੀ ਐਕਸਪ੍ਰੈਸ ਸੰਗਰੂਰ ਤੋਂ ਰਵਾਨਾ ਹੋਈ।

ਨਾਲ ਹੀ ਇਸ ਦੀ ਵਜ੍ਹਾ ਕਰਕੇ ਰੇਲਵੇ ਟ੍ਰੈਕ ਜਾਮ ਰਿਹਾ ਅਤੇ ਜਾਖਲ ਤੋਂ ਲੁਧਿਆਣਾ ਜਾਣ ਵਾਲੀ ਪੈਸੈਂਜਰ ਟ੍ਰੇਨ ਵੀ ਇਕ ਘੰਟਾ ਸੰਗਰੂਰ ਸਟੇਸ਼ਨ ਉਤੇ ਖੜੀ ਰਹੀ।

Related Stories