ਗੈਸ ਕੰਪਨੀ ਨਾਲ ਜੁੜੇ 58 ਲੱਖ ਗਾਹਕਾਂ ਦੀ ਆਧਾਰ ਡਿਟੇਲ ਲੀਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ਰਾਂਸ ਦੇ ਇੱਕ ਰਿਸਰਚਰ ਨੇ ਦਾਅਵਾ ਕੀਤਾ ਹੈ ਕਿ ਸਰਕਾਰੀ ਗੈਸ..........

Adhar Card

ਨਵੀਂ ਦਿੱਲੀ:  ਫ਼ਰਾਂਸ ਦੇ ਇੱਕ ਰਿਸਰਚਰ ਨੇ ਦਾਅਵਾ ਕੀਤਾ ਹੈ ਕਿ ਸਰਕਾਰੀ ਗੈਸ ਕੰਪਨੀ ਇੰਡੇਨ ਦੀ ਲਾਪਰਵਾਹੀ ਕਰਕੇ ਇਸ ਦੇ 58 ਲੱਖ ਤੋਂ ਜ਼ਿਆਦਾ ਗਾਹਕਾਂ ਦੇ ਆਧਾਰ ਨੰਬਰ ਅਤੇ ਹੋਰ ਡੇਟਾ ਲੀਕ ਹੋ ਗਏ। ਰਿਸਰਚਰ ਬੈਪਟਿਸਟ ਰਾਬਰਟ ਨੇ ਮੰਗਲਵਾਰ ਨੂੰ ਐਲਿਅਟ ਐਲਡਰਸਨ ਨਾਮ ਦੇ ਟਵਿਟਰ ਹੈਂਡਲ ਬਾਰੇ ਦੱਸਿਆ ਕਿ ਲੋਕਲ ਡੀਲਰਸ ਦੇ ਪੋਰਟਲ ਤੇ ਪ੍ਮਾਣਨਿਤ ਨਾ ਹੋਣ ਦੀ ਵਜ੍ਹਾ ਕਰਕੇ ਇੰਡੇਨ ਦੇ ਗਾਹਕਾਂ ਦੇ ਨਾਮਪਤਾ ਅਤੇ ਆਧਾਰ ਨੰਬਰ ਲੀਕ ਹੋ ਰਹੇ ਹਨ।  ਰਾਬਰਟ ਪਹਿਲਾਂ ਵੀ ਆਧਾਰ ਨਾਲ ਜੁੜੇ ਲੀਕ ਹੋਣ ਦਾ ਖੁਲਾਸਾ ਕਰ ਚੁੱਕੇ ਹਨ।

ਰਾਬਰਟ ਦੇ ਮੁਤਾਬਕ ਪਾਇਥਨ ਸਕਰਿਪਟ ਨਾਮ ਦੇ ਤਕਨੀਕੀ ਕੋਡ ਦੇ ਜ਼ਰੀਏ ਉਹਨਾਂ ਨੇ 11, 000 ਡੀਲਰਸ ਦੇ ਲਾਗਿਨ ਆਈਡੀ ਹਾਸਿਲ ਕਰ ਲਈ। ਇਹਨਾਂ ਵਿਚੋਂ 9, 490 ਡੀਲਰ ਨਾਲ ਜੁੜੇ 58 ਲੱਖ 26 ਹਜ਼ਾਰ 116 ਗਾਹਕਾਂ ਦੇ ਡੇਟਾ ਅਗਲੇ 1-2 ਦਿਨ ਵਿਚ ਹੀ ਐਕਸੇਸ ਹੋ ਗਏ। ਬਾਅਦ ਵਿਚ ਇੰਡੇਨ ਨੇ ਆਈਪੀ ਐੱਡਰੈਸ ਬਲਾਕ ਕਰ ਦਿੱਤਾ ਸੀ।

ਰਿਸਰਚਰ ਦੇ ਮੁਤਾਬਕ ਆਈਪੀ ਐੱਡਰੈਸ ਬਲਾਕ ਹੋਣ ਦੀ ਵਜ੍ਹਾ ਕਰਕੇ ਉਹ ਬਾਕੀ 1, 572 ਡੀਲਰ ਦੀ ਜਾਂਚ ਨਹੀਂ ਕਰ ਸਕੇ।  ਪਰਇਹਨਾਂ ਨਾਲ ਜੁੜੇ ਗਾਹਕਾਂ ਨੂੰ ਵੀ ਸ਼ਾਮਿਲ ਕੀਤਾ ਜਾਵੇ ਤਾਂ ਕੁਲ 67 ਲੱਖ 91 ਹਜ਼ਾਰ 200 ਗਾਹਕਾਂ ਦਾ ਡੇਟਾ ਲੀਕ ਹੋ ਸਕਦਾ ਸੀ। ਇਹ ਦੂਜੀ ਵਾਰ ਹੋ ਚੁੱਕਾ ਹੈ ਜਦੋਂ ਇੰਡੇਨ ਗੈਸ ਦੇ ਗਾਹਕਾਂ ਦਾ ਡੇਟਾ ਲੀਕ ਹੋਇਆ ਹੈ। ਇਸ ਤੋਂ ਪਹਿਲਾਂ ਮਾਰਚ 2018 ਵਿਚ ਵੀ ਕੰਪਨੀ ਦੇ ਗਾਹਕਾਂ ਦੀ ਡੀਟੇਲ ਲੀਕ ਹੋਈ ਸੀ।