ਮੋਦੀ ਸਰਕਾਰ ਖਾਤਿਆਂ ‘ਚ ਪਾ ਰਹੀ ਹੈ 15-15 ਲੱਖ! ਜਾਣੋ ਕੀ ਹੈ ਸੱਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਅਜੋਕੇ ਦੌਰ ‘ਚ ਕੋਈ ਵੀ ਅਫ਼ਵਾਹ ਫੈਲਣ ਨੂੰ ਦੇਰ ਨਹੀਂ ਲੱਗਦੀ। ਬੀਤੇ ਦਿਨੀਂ ਤੋਂ ਇਕ ਅਫ਼ਵਾਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ।

Photo

ਨਵੀਂ ਦਿੱਲੀ: ਅਜੋਕੇ ਦੌਰ ‘ਚ ਕੋਈ ਵੀ ਅਫ਼ਵਾਹ ਫੈਲਣ ਨੂੰ ਦੇਰ ਨਹੀਂ ਲੱਗਦੀ। ਬੀਤੇ ਦਿਨੀਂ ਤੋਂ ਇਕ ਅਫ਼ਵਾਰ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਇਹ ਅਫ਼ਵਾਹ ਫੈਲਣ ਤੋਂ ਬਾਅਦ ਬੈਂਕਾਂ ਦੇ ਬਾਹਰ ਭੀੜ ਜਮਾਂ ਹੋ ਗਈ। ਦਰਅਸਲ ਮੋਦੀ ਸਰਕਾਰ ਵੱਲੋਂ ਬੈਂਕ ਖਾਤਿਆਂ ਵਿਚ 15-15 ਲੱਖ ਰੁਪਏ ਪਾਉਣ ਦੀ ਅਫ਼ਵਾਹ ਤੋਂ ਬਾਅਦ ਬੈਂਕਾਂ ਦੇ ਬਾਹਰ ਭੀੜ ਜਮਾਂ ਹੋ ਗਈ।

ਸੋਸ਼ਲ ਮੀਡੀਆ ‘ਤੇ ਇਕ ਮੈਸੇਜ ਤੇਜ਼ੀ ਨਾਲ ਵਾਇਰਲ ਹੋਇਆ ਕਿ ਮੋਦੀ ਸਰਕਾਰ ਵੱਲੋਂ ਬੈਂਕ ਖਾਤਾਧਾਰਕਾਂ ਦੇ ਅਕਾਊਂਟ ਵਿਚ 15-15 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ ਗਏ ਹਨ। ਇਸੇ ਦੌਰਾਨ ਲੋਕ ਕੰਮ-ਧੰਦੇ ਛੱਡ ਕੇ ਬੈਂਕਾਂ ਦੇ ਬਾਹਰ ਅਸਲੀਅਤ ਜਾਣਨ ਲਈ ਪਹੁੰਚ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇਸ ਅਫ਼ਵਾਹ ਦੇ ਫੈਲਣ ਤੋਂ ਬਾਅਦ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ।

ਆਰਥਿਕ ਤੌਰ ‘ਤੇ ਕਮਜ਼ੋਰ ਲੋਕ ਬੈਂਕਾਂ ਵਿਚ ਨਵੇਂ ਖਾਤੇ ਖੁਲਵਾਉਣ ਵੀ ਪਹੁੰਚ ਗਏ, ਜਿਸ ਨਾਲ ਮੋਦੀ ਸਰਕਾਰ ਉਹਨਾਂ ਦੇ ਖਾਤਿਆਂ ਵਿਚ ਪੈਸੇ ਟ੍ਰਾਂਸਫਰ ਕਰ ਸਕੇ। ਇਹ ਪਹਿਲਾ ਮੌਕਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਅਫ਼ਵਾਰਾਂ ਕੇਰਲ ਵਿਚ ਫੈਲ ਚੁੱਕੀਆਂ ਹਨ। ਸੋਸ਼ਲ ਮੀਡੀਆ ‘ਤੇ ਖ਼ਬਰ ਫੈਲਣ ਤੋਂ ਬਾਅਦ ਬੈਂਕਾਂ ਵਿਚ ਭੀੜ ਲੱਗਣੀ ਸ਼ੁਰੂ ਹੋ ਗਈ।

ਲੋਕ ਅਪਣੇ ਕੰਮ ਛੱਡ ਕੇ ਬੈਂਕਾਂ ਵਿਚ ਪਹੁੰਚ ਗਏ। ਜਦੋਂ ਲੋਕ ਬੈਂਕ ਵਿਚ ਪਹੁੰਚੇ ਤਾਂ ਉੱਥੇ ਕਾਫੀ ਭੀੜ ਸੀ। ਫਿਰ ਲੋਕਾਂ ਨੇ ਉੱਥੇ ਹੀ ਰਾਤ ਤੱਕ ਰੁਕਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਜਦੋਂ ਇਸ ਖ਼ਬਰ ਦੀ ਅਸਲੀਅਤ ਸਾਹਮਣੇ ਆਈ ਤਾਂ ਲੋਕ ਨਿਰਾਸ਼ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਅਫ਼ਵਾਹ ਦੇ ਫੈਲਣ ਤੋਂ ਬਾਅਦ ਬੀਤੇ ਤਿੰਨ ਦਿਨ੍ਹਾਂ ਵਿਚ ਇਲਾਕੇ ‘ਚ 1050 ਤੋਂ ਜ਼ਿਆਦਾ ਖਾਤੇ ਖੁੱਲ੍ਹ ਗਏ ਹਨ।

ਜ਼ਿਕਰਯੋਗ ਹੈ ਕਿ 2014 ਵਿਚ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹਨਾਂ ਦੀ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਵਿਦੇਸ਼ਾਂ ਤੋਂ ਕਾਲਾ ਧੰਨ ਲਿਆਂਦਾ ਜਾਵੇਗਾ ਅਤੇ ਹਰ ਭਾਰਤੀ ਦੇ ਬੈਂਕ ਖਾਤਿਆਂ ਵਿਚ 15-15 ਲੱਖ ਰੁਪਏ ਜਮਾਂ ਕੀਤੇ ਜਾਣਗੇ। ਇਸ ਨੂੰ ਲੈ ਕੇ ਵਿਰੋਧੀ ਵੀ ਕਈ ਵਾਰ ਸਰਕਾਰ ‘ਤੇ ਹਮਲਾਵਰ ਹੋ ਚੁੱਕੇ ਹਨ। ਉੱਥੇ ਹੀ ਇਸੇ ਐਲਾਨ ਨੂੰ ਅਧਾਰ ਬਣਾਉਂਦੇ ਹੋਏ ਕਿਸੇ ਨੇ ਸੋਸ਼ਲ ਮੀਡੀਆ ‘ਤੇ ਅਫਵਾਹ ਫੈਲਾਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।