Tik Tok 'ਤੇ ਫੇਮਸ ਹੋਣ ਲਈ ਨੌਜਵਾਨ ਕਰ ਰਿਹਾ ਹੈ ਮੌਤ ਨਾਲ ਮਜ਼ਾਕ
ਰੇਲ ਮੰਤਰੀ ਪੀਯੂਸ਼ ਗੋਇਲ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ। ਇਸ ਵਾਰ ਉਹਨਾਂ ਨੇ ਇਕ ਟਿਕ ਟਾਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿਚ ਇੱਕ ਲੜਕਾ ਚਲਦੀ ਰੇਲ
ਨਵੀਂ ਦਿੱਲੀ- ਰੇਲ ਮੰਤਰੀ ਪੀਯੂਸ਼ ਗੋਇਲ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ। ਇਸ ਵਾਰ ਉਹਨਾਂ ਨੇ ਇਕ ਟਿਕ ਟਾਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿਚ ਇੱਕ ਲੜਕਾ ਚਲਦੀ ਰੇਲ ਵਿਚ ਸਟੰਟ ਮਾਰਦਾ ਦਿਖਾਈ ਦੇ ਰਿਹਾ ਹੈ ਪਰ ਕੁਝ ਸਕਿੰਟਾਂ ਬਾਅਦ, ਉਸ ਦਾ ਆਪਣਾ ਹੱਥ ਰੇਲ ਨਾਲੋਂ ਛੁੱਟ ਗਿਆ। ਇਸ ਵੀਡੀਓ ਨੂੰ ਇਕ ਵਿਅਕਤੀ ਟ੍ਰੇਨ ਦੇ ਅੰਦਰ ਤੋਂ ਰਿਕਾਰਡ ਕਰ ਰਿਹਾ ਸੀ।
ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਵਿਅਕਤੀ ਰੇਲ ਦੇ ਦਰਵਾਜੇ ਤੋਂ ਬਾਹਰ ਤੋਂ ਛਾਲ ਮਾਰ ਕੇ ਹੈਂਡਲ ਫੜ ਕੇ ਹਵਾ ਵਿਚ ਛਾਲ ਮਾਰਦਾ ਹੈ। ਅਗਲੇ ਹੀ ਸੈਕਿੰਡ ਵਿਚ ਹੈਂਡਲ ਉਸਦੇ ਹੱਥ ਵਿਚੋਂ ਉੱਟ ਜਾਂਦਾ ਹੈ ਅਤੇ ਉਹ ਰੇਲ ਦੀ ਪਟੜੀ ਦੇ ਪਾਸੇ ਤੇ ਡਿੱਗ ਜਾਂਦਾ ਹੈ। ਜਮੀਨ ਤੇ ਡਿੱਗਣ ਤੋਂ ਬਾਅਦ ਉਹ ਜਲਦ ਉੱਠਣ ਲੱਗਦਾ ਹੈ ਪਰ ਟ੍ਰੇਨ ਵਿਚ ਮੌਜੂਦ ਇਕ ਵਿਅਕਤੀ ਉਸ ਨੂੰ ਉਸ ਤਰ੍ਹਾਂ ਹੀ ਬੈਠਣ ਲਈ ਕਹਿੰਦਾ ਹੈ।
ਪੀਯੂਸ਼ ਗੋਇਲ ਨੇ ਇਹ ਵੀਡੀਓ ਸ਼ੇਅਰ ਕਤਾ ਹੈ ਅਤੇ ਇਸ ਦੇ ਨਾਲ ਹੀ ਨਿਯਮਾਂ ਦੀ ਪਾਲਣਾ ਕਰਨ ਨੂੰ ਵੀ ਕਿਹਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਹਨਾਂ ਨੇ ਕੈਪਸ਼ਨ ਵਿਚ ਲਿਖਿਆ ਹੈ ਕਿ ਚਲਦੀ ਟ੍ਰੇਨ ਵਿਚ ਸਟੰਟ ਕਰਨਾ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੈ ਬਹੁਤ ਵੱਡੀ ਮੂਰਖਤਾ ਹੈ। ਤੁਹਾਡਾ ਜੀਵਨ ਅਨਮੋਲ ਹੈ ਇਸ ਨੂੰ ਖਤਰੇ ਵਿਚ ਨਾ ਪਾਓ ਨਿਯਮਾਂ ਦਾ ਪਾਲਣ ਕਰੋ ਅਤੇ ਸੁਰੱਖਿਅਤ ਯਾਤਰਾ ਦਾ ਆਨੰਦ ਲਵੋ।
ਉਹਨਾਂ ਨੇ ਇਸ ਵੀਡੀਓ ਨੂੰ 18 ਫਰਵਰੀ ਨੂੰ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਹੁਣ ਤੱਕ ਇਸ ਵੀਡੀਓ ਦੇ 16 ਹਜ਼ਾਰ ਤੋਂ ਵੀ ਵੱਧ ਵਿਊ ਹੋ ਚੁੱਕੇ ਹਨ।