ਮਾਣਹਾਨੀ ਕੇਸ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਦਾਲਤ ਨੇ ਭੇਜੇ ਸੰਮਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸਾਂਸਦ...

Amit Shah

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ ਸਾਂਸਦ ਅਤੇ ਪਾਰਟੀ ਪ੍ਰਮੁੱਖ ਮਮਤਾ ਬੈਨਰਜੀ ਦੇ ਭਤੀਜੇ ਅਭੀਸ਼ੇਕ ਬੈਨਰਜੀ ਵੱਲੋਂ ਦਰਜ ਮਾਣਹਾਨੀ ਮਾਮਲੇ ਵਿੱਚ ਇੱਕ ਵਿਸ਼ੇਸ਼ ਅਦਾਲਤ ਨੇ ਤਲਬ ਕੀਤਾ ਹੈ। ਕੋਰਟ ਨੇ ਕੇਂਦਰੀ ਗ੍ਰਹਿ ਮੰਤਰੀ  ਅਮਿਤ ਸ਼ਾਹ ਨੂੰ ਅਦਾਲਤ ਵਿੱਚ 22 ਫਰਵਰੀ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਗਸਤ 2018 ਦੀ ਰੈਲੀ ਦੇ ਦੌਰਾਨ ਅਮਿਤ ਸ਼ਾਹ ਨੇ ਅਭੀਸ਼ੇਕ ਬੈਨਰਜੀ ਉੱਤੇ ਗੰਭੀਰ ਇਲਜ਼ਾਮ ਲਗਾਏ ਸਨ ਜਿਸਤੋਂ ਬਾਅਦ ਟੀਐਮਸੀ ਸਾਂਸਦ ਨੇ ਕੇਂਦਰੀ ਗ੍ਰਹਿ ਮੰਤਰੀ ਦੇ ਖਿਲਾਫ ਕੋਰਟ ਵਿੱਚ ਮਾਣਹਾਨੀ ਕੇਸ ਦੀ ਪਟੀਸ਼ਨ ਦਰਜ ਕੀਤੀ ਸੀ। ਰਿਪੋਰਟ ਦੇ ਮੁਤਾਬਿਕ ਮਾਣਹਾਨੀ ਦੇ ਮਾਮਲੇ ਵਿੱਚ ਸਾਂਸਦਾਂ ਅਤੇ ਵਿਧਾਇਕਾਂ ਲਈ ਵਿਸ਼ੇਸ਼ ਅਦਾਲਤ ਨੇ ਗ੍ਰਹਿ ਮੰਤਰੀ  ਅਮਿਤ ਸ਼ਾਹ ਨੂੰ 22 ਫਰਵਰੀ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਸੰਮਨ ਭੇਜਿਆ ਹੈ।

ਅਭੀਸ਼ੇਕ ਬੈਨਰਜੀ ਵੱਲੋਂ ਕੋਰਟ ਵਿੱਚ ਦਰਜ ਕੀਤੀ ਗਈ ਮਾਣਹਾਨੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਲਕੱਤਾ ਵਿੱਚ ਇੱਕ ਰੈਲੀ ਦੇ ਦੌਰਾਨ ਕਿਹਾ ਸੀ ਕਿ ਨਾਰਦ, ਸ਼ਾਰਦਾ, ਰੋਜ ਵੈਲੀ, ਸਿੰਡੀਕੇਟ ਭ੍ਰਿਸ਼ਟਾਚਾਰ,  ਭਤੀਜਿਆਂ ਦਾ ਭ੍ਰਿਸ਼ਟਾਚਾਰ, ਮਮਤਾ ਬੈਨਰਜੀ ਭ੍ਰਿਸ਼ਟਾਚਾਰ ਦੀ ਲਿਸਟ ਹੈ। ਪਟੀਸ਼ਨ ਵਿੱਚ ਅਮਿਤ ਸ਼ਾਹ ‘ਤੇ ਇੱਕ ਹੋਰ ਇਲਜ਼ਾਮ ਦਾ ਵੀ ਜਿਕਰ ਕੀਤਾ ਗਿਆ ਹੈ।

ਅਮਿਤ ਸ਼ਾਹ ਨੇ ਮੁੱਖ ਮੰਤਰੀ ਮਮਤਾ ਬਨਰਜੀ ਉੱਤੇ ਨਿਸ਼ਾਨਾ ਸਾਧਦੇ ਹੋਏ ਰੈਲੀ ਵਿੱਚ ਕਿਹਾ ਸੀ , ਬੰਗਾਲ ਦੇ ਪਿੰਡਾਂ ਦੇ ਨਿਵਾਸੀਆਂ ਦੇ ਕੋਲ ਪੈਸਾ, ਤੁਹਾਡੇ ਪਿੰਡ ਵਿੱਚ ਪਹੁੰਚਿਆ? ਕ੍ਰਿਪਾ ਜ਼ੋਰ ਕਹੋ ,  ਕਿ ਪੈਸਾ ਤੁਹਾਡੇ ਪਿੰਡ ਵਿੱਚ ਪਹੁੰਚਿਆ ਹੈ? ਪੀਐਮ ਮੋਦੀ ਨੇ ਜੋ ਪੈਸਾ ਭੇਜਿਆ ਸੀ ਕਿੱਥੇ ਗਿਆ? 3,59,000 ਕਰੋੜ ਰੁਪਏ ਕਿੱਥੇ ਗਏ? ਇਹ ਭਤੀਜੇ ਅਤੇ ਸਿੰਡੀਕੇਟ ਨੂੰ ਤੋਹਫ਼ੇ ਵਿੱਚ ਦਿੱਤਾ ਗਿਆ ਹੈ।

ਇਹ ਤ੍ਰਿਣਮੂਲ ਕਾਂਗਰਸ ਵੱਲੋਂ ਭ੍ਰਿਸ਼ਟਾਚਾਰ ਦੀ ਵੇਦੀ ਉੱਤੇ ਕੁਰਬਾਨ ਕੀਤਾ ਗਿਆ ਹੈ । ਦੱਸ ਦਈਏ ਕਿ ਪੱਛਮੀ ਬੰਗਾਲ ਸਥਿਤ ਐਮਪੀ ਅਤੇ ਐਮਐਲਏ ਮਾਮਲਿਆਂ ਦੀ ਸਪੈਸ਼ਲ ਕੋਰਟ ਨੇ ਅਮਿਤ ਸ਼ਾਹ ਨੂੰ ਇਹ ਸੰਮਨ ਭੇਜਿਆ ਹੈ।