16 ਸਾਲ ਦੀ ਉਮਰ ਤੋਂ ਬੀਜੇਪੀ ਨਾਲ ਜੁੜਿਆ ਇਹ ਮੁੰਡਾ ਹੁਣ ਪਾ ਰਿਹੈ ਲਾਹਨਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਚਲਦਿਆਂ ਲਗਭਗ 3 ਮਹੀਨਿਆਂ...

Abhay Ahuja

ਨਵੀਂ ਦਿੱਲੀ (ਲੰਕੇਸ਼ ਤ੍ਰਿਖਾ): ਦਿੱਲੀ ਦੀਆਂ ਬਰੂਹਾਂ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਚਲਦਿਆਂ ਲਗਭਗ 3 ਮਹੀਨਿਆਂ ਦਾ ਸਮਾਂ ਹੋ ਚੁੱਕਾ ਹੈ, ਇਹ ਅੰਦੋਲਨ ਕੇਂਦਰ ਸਰਕਾਰ ਵੱਲੋਂ ਬਣਾਏ ਨਵੇਂ ਤਿੰਨ ਖੇਤੀ ਬਿਲਾਂ ਦੇ ਵਿਰੁੱਧ ਚੱਲ ਰਿਹਾ ਹੈ। ਪਰ ਕੇਂਦਰ ਸਰਕਾਰ ਆਪਣੇ ਅੜੀਅਲ ਰਵੱਈਆਂ ਛੱਡਣ ਨੂੰ ਤਿਆਰ ਨਹੀਂ ਹੈ। ਪੂਰੇ ਦੇਸ਼ ਵਿਚ ਖੇਤੀ ਦੇ ਤਿੰਨਾਂ ਬਿਲਾਂ ਦਾ ਵਿਰੋਧ ਚੱਲ ਰਿਹਾ ਹੈ, ਦੇਸ਼ ਵਿਚ ਕਈਂ ਕਿਸਾਨ ਅਜਿਹੇ ਵੀ ਹਨ ਜੋ ਪਹਿਲਾਂ ਬੀਜੇਪੀ ਪਾਰਟੀ ਦੇ ਨਾਲ ਸੰਬੰਧ ਰੱਖਦੇ ਹਨ ਜਾਂ ਬੀਜੇਪੀ ਪਾਰਟੀ ਦੇ ਸਮਰਥਕ ਹਨ।

ਅਜਿਹਾ ਹੀ ਮਾਮਲਾ ਹਰਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਅਭੈ ਅਹੂਜਾ (18) ਸਾਲ ਦੀ ਉਮਰ ਦਾ ਨੌਜਵਾਨ ਬੀਜੇਪੀ ਸਮਰਥਕ ਹੋਣ ਦੇ ਨਾਲ-ਨਾਲ ਇੱਕ ਕਿਸਾਨ ਵੀ ਹੈ। ਉਨ੍ਹਾਂ ਨੇ ਕਿਹਾ ਕਿ ਬੀਜੇਪੀ ਪਾਰਟੀ ਨਾਲ ਸਾਡੇ ਪਰਵਾਰ ਦਾ ਪੁਰਾਣਾ ਸੰਬੰਧ ਹੈ। ਅਭੈ ਨੇ ਕਿਹਾ ਕਿ ਮੈਂ 16 ਸਾਲ ਦੀ ਉਮਰ ਵਿਚ ਭਾਰਤੀ ਜਨਤਾ ਪਾਰਟੀ ਨਾਲ ਜੁੜ ਗਿਆ ਸੀ, ਕਿਤੇ ਵੀ ਸਮਾਗਮ ਹੋਣੇ ਉਨ੍ਹਾਂ ਵਿਚ ਜਰੂਰ ਪਹੁੰਚਦਾ ਹੁੰਦਾ ਸੀ।

ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਬਾਰੇ ਅਭੈ ਨੇ ਕਿਹਾ ਕਿ ਦੇਸ਼ ਦੇ ਸਾਰੇ ਕਿਸਾਨ ਕਹਿ ਰਹੇ ਹਨ ਕਿ ਇਹ ਕਿਸਾਨ ਹਿੱਤਾਂ ਲਈ ਵਧੀਆ ਨਹੀਂ ਹਨ ਅਤੇ ਇਨ੍ਹਾਂ ਕਾਨੂੰਨਾਂ ਦੇ ਸਾਨੂੰ ਭਵਿੱਖ ਵਿਚ ਨੁਕਸਾਨ ਵੀ ਹੋਣਗੇ ਤਾਂ ਕਰਕੇ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਕਾਨੂੰਨਾਂ ਨੂੰ ਜਲਦ ਰੱਦ ਕੀਤਾ ਜਾਵੇ। ਅਭੈ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਹਿਲਾਂ 6 ਸਾਲਾਂ ਵਿਚ ਬਹੁਤ ਵਧੀਆਂ ਕੰਮ ਕੀਤੇ, ਜਿਵੇਂ ਰਾਮ ਮੰਦਰ, ਤਿੰਨ ਤਲਾਕ ਬਿਲ, ਧਾਰਾ 370, ਨੋਟਬੰਦੀ ਅਜਿਹੇ ਕਈਂ ਕੰਮ ਕੀਤੇ ਪਰ ਹੁਣ ਮੋਦੀ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨ ਦਾ ਕੰਮ ਰਹੀ ਹੈ ਜਿਹੜੀ ਕਿ ਨਵੇਂ-ਨਵੇਂ ਕਾਨੂੰਨ ਬਣਾਉਣ ਲੱਗ ਗਈ ਹੈ, ਸਰਕਾਰ ਦੇ ਇਸ ਕੰਮ ਲਈ ਮੈਂ ਸਮਰਥਨ ਨਹੀਂ ਦਿੰਦਾ।

ਦੱਸ ਦਈਏ ਕਿ ਅਭੈ ਅਹੁਜਾ ਭਾਜਪਾ ਨਾਲ ਗੂੜੇ ਸੰਬੰਧ ਰੱਖਦੇ ਹਨ, ਉਨ੍ਹਾਂ ਦੀਆਂ ਬੀਜੇਪੀ ਦੇ ਵੱਡੇ-ਵੱਡੇ ਲੀਡਰਾਂ ਨਾਲ ਫੋਟੋਆਂ ਵੀ ਦੇਖੀਆਂ ਜਾ ਸਕਦੀਆਂ ਹਨ ਜਿਵੇਂ ਕਿ ਜੇ.ਪੀ ਨੱਡਾ, ਅਨੁਰਾਗ ਠਾਕੁਰ। ਅਭੈ ਅਹੁਜਾ ਦਾ ਮੰਨਣਾ ਹੈ ਕਿ ਮੈਨੂੰ ਲਗਦਾ ਹੈ ਕਿ ਸਰਕਾਰ ਖੇਤੀ ਦੇ ਤਿੰਨਾਂ ਕਾਨੂੰਨਾਂ ਰੱਦ ਕਰੇਗੀ ਜਾਂ ਫਿਰ ਇਨ੍ਹਾਂ ਵਿਚ ਕੁਝ ਸੋਧਾਂ ਕਰੇਗੀ। ਅਭੈ ਨੇ ਕਿਹਾ ਕਿ ਜੇਕਰ ਸਰਕਾਰ ਕਾਨੂੰਨ ਵਾਪਸ ਨਹੀਂ ਕਰੇਗੀ ਤਾਂ ਅਸੀਂ ਭਾਜਪਾ ਪਾਰਟੀ ਨਾਲੋਂ ਆਪਣਾ ਰਿਸ਼ਤਾ ਤੋੜ ਦੇਵਾਂਗੇ।