ਮਸੂਦ ਅਜ਼ਹਰ ਦੇ ਮਾਮਲੇ ’ਚ ਰੋੜਾ ਨਾ ਬਣੇ ਪਾਕਿ 'ਤੇ ਚੀਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੇਕਰ ਦੁਨੀਆ ਮਸੂਦ ਅਜ਼ਹਰ ਨੂੰ ਕਾਲੀ ਸੂਚੀ ਵਿਚ ਪਾਉਣਾ ਚਾਹੁੰਦੀ ਹੈ ਤਾਂ ਪਾਕਿਸਤਾਨ ਅਤੇ ਚੀਨ ਨੂੰ ਇਸ ਉਤੇ ਇਤਰਾਜ਼ ਨਹੀਂ ਕਰਨਾ ਚਾਹੀਦਾ।

Msood Azhar

ਜੰਮੂ- ਪਾਕਿਸਤਾਨ ਦੇ ਇਕ ਸੰਪਾਦਕੀ ਨੇ ਕਿਹਾ ਕਿ ਪਾਕਿਸਤਾਨ ਅਤੇ ਚੀਨ ਨੂੰ ਜੈਸ਼-ਏ-ਮੁਹੰਮਦ ਦੇ ਪ੍ਰਮੁੱਖ ਮਸੂਦ ਅਜ਼ਹਰ ਨੂੰ ਵਿਸ਼ਵ ਅਤਿਵਾਦੀ ਐਲਾਨ ਕਰਨ ਦੇ ਦੌਰਾਨ ਰਸਤੇ ਵਿਚ ਰੁਕਾਵਟ ਨਹੀਂ ਪਾਉਣੀ ਚਾਹੀਦੀ। ਸੰਪਾਦਕ ਨੇ ਪਾਕਿਸਤਾਨ ਵਿਚ ਅਤਿਵਾਦੀ ਸਮੂਹਾਂ ਉੱਤੇ ਸਖ਼ਤ ਕਾਰਵਾਈ ਕਰਨ ਉੱਤੇ ਜੋਰ ਦਿੰਦੇ ਹੋਏ ਕਿਹਾ ਕਿ ਅਜਿਹਾ ਕਰਨ ਨਾਲ ਇਸਲਾਮਾਬਾਦ ਨੂੰ ਅੰਤਰਰਾਸ਼ਟਰੀ ਭਾਈਚਾਰੇ ਦਾ ਆਦਰ-ਸਨਮਾਨ ਦੁਬਾਰਾ ਪ੍ਰਾਪਤ ਹੋਵੇਗਾ।

'ਡੌਨ' ਨੇ ਕਿਹਾ ਕਿ ਕੋਈ ਵੀ ਚੰਗਾ ਜਾਂ ਬੁਰਾ ਅਤਿਵਾਦੀ ਸਮੂਹ ਨਹੀਂ ਹੁੰਦਾ ਅਤੇ ਇਹ ਸਮੂਹ ਜਾਂ ਤਾਂ ਦੇਸ਼ ਵਿਚ ਤਬਾਹੀ ਲਿਆਉਂਦੇ ਹਨ ਜਾਂ ਲਿਆਉਂਦੇ ਰਹੇ ਹਨ। ਹੁਣ ਉਮੀਦ ਹੈ ਕਿ ਇਹ ਨਜ਼ਰੀਆ ਖਤਮ ਹੋ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਕਿਸੇ ਵੀ ਸਮੂਹ ਨੂੰ ਅਤਿਵਾਦੀ ਗਤੀਵਿਧੀਆਂ ਲਈ ਪਾਕਿਸਤਾਨ ਦੀ ਜ਼ਮੀਨ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਇਮਰਾਨ ਖਾਨ ਨੂੰ ਆਪਣੇ ਵਿਅਦੇ ਉੱਤੇ ਖਰਾ ਉੱਤਰਨਾ ਚਾਹੀਦਾ ਹੈ। ਇਹ ਇਕ ਮਾਤਰ ਰਾਸਤਾ ਹੈ ਜਿਸ ਰਾਹੀਂ ਪਾਕਿਸਤਾਨ ਅੰਤਰਰਾਸ਼ਟਰੀ ਭਾਈਚਾਰੇ ਦਾ ਆਦਰ ਸਨਮਾਨ ਹਾਸਿਲ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਨਾਲ ਭਾਰਤ ਦੇ ਪਾਕਿਸਤਾਨ ਨੂੰ ਅਲੱਗ ਕਰਨ ਦੇ ਪ੍ਰਚਾਰ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ‘ਡੌਨ’ ਨੇ ਕਿਹਾ ਹੈ,‘ ਜ਼ਿਆਦਾਤਰ ਅਤਿਵਾਦੀ ਸਮੂਹਾਂ ਉਤੇ ਪਾਬੰਦੀ ਲਗਾਈ ਜਾ ਚੁੱਕੀ ਹੈ ਪਰ ਇਹ ਯਕੀਨ ਕਰਨ ਦੀ ਜ਼ਰੂਰਤ ਹੈ ਕਿ ਇਹ ਸਾਰੇ ਫਿਰ ਤੋਂ ਪੁਨਰਜੀਵਤ ਨਾ ਹੋ ਪਾਉਣ।

ਜੇਕਰ ਦੁਨੀਆ ਮਸੂਦ ਅਜ਼ਹਰ ਨੂੰ ਕਾਲੀ ਸੂਚੀ ਵਿਚ ਪਾਉਣਾ ਚਾਹੁੰਦੀ ਹੈ ਤਾਂ ਪਾਕਿਸਤਾਨ ਅਤੇ ਚੀਨ ਨੂੰ ਇਸ ਉਤੇ ਇਤਰਾਜ਼ ਨਹੀਂ ਕਰਨਾ ਚਾਹੀਦਾ। ਚੀਨ ਨੇ ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਚੌਥੀਂ ਵਾਰ ਮਸੂਦ ਅਜ਼ਹਰ ਨੂੰ ਵਿਸ਼ਵ ਅਤਿਵਾਦੀ ਐਲਾਨ ਕਰਨ ਤੇ ਰੋਕ ਲਗਾ ਦਿੱਤੀ ਸੀ। ਇਸ ਕਦਮ ਨੂੰ ਭਾਰਤ ਨੇ ਨਿਰਾਸ਼ਾਜਨਕ ਦੱਸਿਆ ਸੀ। ਜੰਮੂ ਕਸ਼ਮੀਰ ਦੇ ਪੁਲਵਾਮਾ ਹਮਲੇ ਵਿਚ 14 ਫਰਵਰੀ ਨੂੰ ਸੀਆਰਪੀਐਫ ਦੇ ਜਵਾਨਾਂ ਉਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਜੈਸ਼ ਨੇ ਲਈ ਸੀ ਅਤੇ ਇਸਦੇ ਬਾਅਦ ਭਾਰਤ–ਪਾਕਸਤਾਨ ਵਿਚ ਤਣਾਅ ਵਧ ਗਿਆ ਸੀ। ਇਸ ਹਮਲੇ ਵਿਚ 40 ਜਵਾਨ ਸ਼ਹੀਦ ਹੋ ਗਏ ਸਨ।