ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਐਨਵੀਡੀਆ ਨੇ ਮੰਗੀ ਗੇਮਰਾਂ ਤੋਂ ਮਦਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਵਾਇਰਸ (ਕੋਵਿਡ-19) ਦਾ ਇਲਾਜ ਲੱਭਣ 'ਚ ਮਦਦ ਕਰਨ ਲਈ ਕੰਪਿਊਟਰਾਂ ਦੇ ਪੁਰਜ਼ੇ ਬਣਾਉਣ ਵਾਲੀ ਕੰਪਨੀ ਐਨਵੀਡੀਆ ਨੇ ਗੇਮਰਾਂ ਤੋਂ ਮਦਦ ਮੰਗੀ ਹੈ...

Photo

ਕੋਰੋਨਾ ਵਾਇਰਸ (ਕੋਵਿਡ-19) ਦਾ ਇਲਾਜ ਲੱਭਣ 'ਚ ਮਦਦ ਕਰਨ ਲਈ ਕੰਪਿਊਟਰਾਂ ਦੇ ਪੁਰਜ਼ੇ ਬਣਾਉਣ ਵਾਲੀ ਕੰਪਨੀ ਐਨਵੀਡੀਆ ਨੇ ਗੇਮਰਾਂ ਤੋਂ ਮਦਦ ਮੰਗੀ ਹੈ। ਕੰਪਨੀ ਨੇ ਤੇਜ਼ ਰਫ਼ਤਾਰ ਕੰਪਿਊਟਰ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ Folding@home ਨਾਮਕ ਪ੍ਰੋਗਰਾਮ ਰਾਹੀਂ ਅਪਣੇ ਕੰਪਿਊਟਰ ਦੀ ਪ੍ਰੋਸੈਸਿੰਗ ਪਾਵਰ ਦਾਨ ਕਰ ਕੇ ਕੋਰੋਨਾ ਵਾਇਰਸ ਦਾ ਇਲਾਜ ਲੱਭਣ 'ਚ ਮਦਦ ਕਰਨ।

ਇਹ ਪ੍ਰੋਗਰਾਮ ਕੰਪਿਊਟਰ ਨੂੰ ਅਜਿਹੇ ਕੰਮ 'ਚ ਲਾਉਂਦਾ ਹੈ ਜਿਸ ਨਾਲ ਖੋਜਕਰਤਾਵਾਂ ਨੂੰ ਕੋਰੋਨਾ ਵਾਇਰਸ ਸਮਝਣ 'ਚ ਮਦਦ ਮਿਲ ਸਕਦੀ ਹੈ। Folding@home ਪ੍ਰੋਗਰਾਮ ਕਾਫ਼ੀ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਦੁਨੀਆਂ ਭਰ ਦੇ ਆਮ ਲੋਕਾਂ ਵਲੋਂ ਦਾਨ ਕੀਤੀ ਉਨ੍ਹਾਂ ਦੇ ਕੰਪਿਊਟਰਾਂ ਦੀ ਪ੍ਰੋਸੈਸਿੰਗ ਪਾਵਰ ਦਾ ਗੁੰਝਲਦਾਰ ਸਮੱਸਿਆਵਾਂ ਨੂੰ ਹੱਲ ਕਰਨ 'ਚ ਪ੍ਰਯੋਗ ਕਰਦਾ ਹੈ।

ਖੋਜਕਰਤਾਵਾਂ ਨੂੰ ਇਸ ਪ੍ਰੋਗਰਾਮ ਰਾਹੀਂ ਇਹ ਮਦਦ ਮਿਲ ਸਕਦੀ ਹੈ ਕਿ ਕੋਰੋਨਾ ਵਾਇਰਸ ਕਿਸ ਤਰ੍ਹਾਂ ਦੇ ਰੂਪ ਲੈਂਦਾ ਹੈ ਅਤੇ ਇਕ ਥਾਂ ਤੋਂ ਦੂਜੀ ਥਾਂ ਜਾਂਦਾ ਹੈ। ਇਸ ਤਰ੍ਹਾਂ ਖੋਜਕਰਤਾ ਇਹ ਪਤਾ ਕਰ ਸਕਦੇ ਹਨ ਕਿ ਕੋਰੋਨਾ ਵਾਇਰਸ ਕਿਸ ਤਰ੍ਹਾਂ ਮਨੁੱਖਾਂ 'ਚ ਏ.ਸੀ.ਈ.2 ਰਿਸੈਪਟਰ ਨਾਲ ਸੰਚਾਰ ਕਰਦਾ ਹੈ। ਜੇਕਰ ਤੁਹਾਡੇ ਕੋਲ ਵੀ ਕੰਪਿਊਟਰ ਹੈ ਅਤੇ ਤੁਸੀਂ ਅਪਣੇ ਕੰਪਿਊਟਰ ਦੀ ਤਾਕਤ ਨੂੰ ਕੋਰੋਨਾ ਵਾਇਰਸ ਵਿਰੁਧ ਲੜਾਈ 'ਚ ਲਾਉਣਾ  ਚਾਹੁੰਦੇ ਹੋ ਤਾਂ Folding@home ਦੇ ਵੈੱਬਪੇਜ ਉਤੇ ਜਾਉ।