ਕੋਰੋਨਾ ਦੇ ਸ਼ੱਕੀ ਮਰੀਜ਼ ਨੇ ਕੇਰਲ ਤੋਂ ਅਸਾਮ ਤੱਕ ਪਾਈਆਂ ਭਾਜੜਾਂ, ਪੁਲਿਸ ਨੇ ਰੇਲਗੱਡੀ 'ਚੋਂ ਫੜਿਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਰਲ ਤੋਂ ਭੱਜੇ ਕੋਰੋਨਾ ਵਾਇਰਸ ਦੇ ਸ਼ੱਕੀ ਨੂੰ ਪੁਲਿਸ ਅਤੇ ਰੇਲਵੇ ਵਿਭਾਗ ਨੇ ਜੁਆਇੰਟ ਆਪਰੇਸ਼ਨ ਚਲਾ ਕੇ ਟਰੇਨ ਵਿਚ ਫੜਿਆ ਹੈ।

Photo

ਗੁਵਾਹਟੀ: ਕੇਰਲ ਤੋਂ ਭੱਜੇ ਕੋਰੋਨਾ ਵਾਇਰਸ ਦੇ ਸ਼ੱਕੀ ਨੂੰ ਪੁਲਿਸ ਅਤੇ ਰੇਲਵੇ ਵਿਭਾਗ ਨੇ ਜੁਆਇੰਟ ਆਪਰੇਸ਼ਨ ਚਲਾ ਕੇ ਟਰੇਨ ਵਿਚ ਫੜਿਆ ਹੈ। ਅਸਮ ਦਾ ਰਹਿਣ ਵਾਲਾ ਇਹ ਵਿਅਕਤੀ ਮਜ਼ਦੂਰ ਹੈ ਅਤੇ ਉਹ ਬਿਨਾਂ ਕਿਸੇ ਨੂੰ ਦੱਸੇ ਕੇਰਲ ਤੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ।

ਉਸ ਨੂੰ ਅੱਧੀ ਰਾਤ ਨੂੰ ਸਟੇਸ਼ਨ ‘ਤੇ ਅਸਾਮ ਦੀ ਇਕ ਟਰੇਨ ਤੋਂ ਫੜਿਆ ਗਿਆ ਅਤੇ ਵੀਰਵਾਰ ਨੂੰ ਵਾਪਸ ਆਈਸੋਲੇਸ਼ਨ ਵਿਚ ਭੇਜ ਦਿੱਤਾ ਗਿਆ ਹੈ। ਰੇਲਵੇ ਸੂਤਰਾਂ ਨੇ ਕਿਹਾ ਕਿ ਉਹ ਕੰਚਨਜੰਗਾ ਐਕਸਪ੍ਰੈਸ ਰਾਹੀਂ ਪੱਛਮੀ ਬੰਗਾਲ ਤੋਂ ਅਸਮ ਜਾ ਰਿਹਾ ਸੀ। ਉਹ ਮੇਰੀਗਾਓ ਜ਼ਿਲ੍ਹੇ ਦਾ ਰਹਿਣ ਵਾਲਾ ਹੈ।

ਸ਼ੱਕੀ ਵਿਅਕਤੀ ਕੋਝੀਕੋਡ ਵਿਚ ਇਕ ਰੈਸਟੋਰੈਂਟ ਵਿਚ ਕੰਮ ਕਰਦਾ ਹੈ, ਜਿੱਥੇ ਕੋਰੋਨਾ ਵਾਇਰਸ ਨਾਲ ਪੀੜਤ ਇਕ ਵਿਅਕਤੀ ਜਾਂਚ ਤੋਂ ਪਹਿਲਾਂ ਖਾਣਾ ਖਾਣ ਗਿਆ ਸੀ। ਉਹ ਦੁਬਈ ਤੋਂ ਪਰਤਿਆ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੈਸਟੋਰੈਂਟ ਦੇ ਸਾਰੇ ਕਰਮਚਾਰੀਆਂ ਨੂੰ ਘਰ ਵਿਚ ਵੱਖ ਰਹਿਣ ਲਈ ਕਿਹਾ ਗਿਆ ਸੀ, ਹਾਲਾਂਕਿ ਫੜੇ ਗਏ ਇਕ ਵਿਅਕਤੀ ਸਮੇਤ ਤਿੰਨ ਉੱਥੋਂ ਨਿਕਲ ਗਏ ਸੀ।

ਸੂਤਰਾਂ ਨੇ ਕਿਹਾ ਹੈ ਕਿ ਅਸਮ ਦਾ ਰਹਿਣ ਵਾਲਾ ਵਿਅਕਤੀ ਟਰੇਨ ਦੇ ਜਿਸ ਡੱਬੇ ਵਿਚ ਯਾਤਰਾ ਕਰ ਰਿਹਾ ਸੀ, ਉਸ ਨੂੰ ਸੈਨੇਟਾਈਜ਼ ਕੀਤਾ ਗਿਆ ਹੈ ਪਰ ਹੋਰ ਯਾਤਰੀਆਂ ਨੂੰ ਅਲੱਗ ਨਹੀਂ ਰੱਖਿਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਉਸ ਦਾ ਟੈਸਟ ਪਾਜ਼ੀਟਿਵ ਨਹੀਂ ਆਇਆ ਹੈ। ਕੇਰਲ ਦੇ ਅਧਿਕਾਰੀਆਂ ਨੇ ਉਸ ਨੂੰ ਫੜਨ ਲਈ ਅਸਮ ਪੁਲਿਸ ਦੀ ਮਦਦ ਲਈ ਸੀ। ਪੁਲਿਸ ਨੇ ਵਿਅਕਤੀ ਦੇ ਮੋਬਾਈਲ ਨੂੰ ਟਰੈਕ ਕੀਤਾ ਤਾਂ ਪਤਾ ਚੱਲਿਆ ਕਿ ਉਸ ਦੀ ਲੋਕੇਸ਼ਨ ਬਹੁਤ ਤੇਜ਼ੀ ਨਾਲ ਬਦਲ ਰਹੀ ਹੈ।