ਸਾਡੇ ’ਤੇ ਸਿੱਖਿਆ ਦੇ ਭਗਵਾਂਕਰਨ ਦਾ ਇਲਜ਼ਾਮ ਹੈ ਪਰ ਇਸ ਵਿਚ ਗਲਤ ਕੀ? - ਉਪ-ਰਾਸ਼ਟਰਪਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

। ਨਾਇਡੂ ਨੇ ਕਿਹਾ ਕਿ, “ਸਾਡੇ ਤੇ ਸਿੱਖਿਆ ਦਾ ਭਗਵਾਂਕਰਨ ਦਾ ਅਰੋਪ ਲਗਾਇਆ ਜਾ ਰਿਹਾ ਹੈ, ਪਰ ਭਗਵਾਂਕਰਨ ਵਿਚ ਗਲਤ ਕੀ ਹੈ

Venkaiah Naidu

 

ਹਰਿਦੁਆਰ:  ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹਾ ਹੈ ਕਿ ਉਹ ਆਪਣੀ ‘ਬਸਤੀਵਾਦੀ ਮਾਨਸਿਕਤਾ’ ਨੂੰ ਤਿਆਗਣ ਅਤੇ ਅਪਣੀ ਪਹਿਚਾਣ ’ਤੇ ਮਾਣ ਮਹਿਸੂਸ ਕਰਨਾ ਸਿੱਕਣ। ਨਾਇਡੂ ਨੇ ਆਜ਼ਾਦੀ ਦੇ 75ਵੇਂ ਸਾਲ ਵਿਚ ਸਿੱਖਿਆ ਦੀ ਮੈਕਾਲੇ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖਾਰਜ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਨੇ ਦੇਸ਼ ਵਿਚ ਇੱਕ ਵਿਦੇਸ਼ੀ ਭਾਸ਼ਾਂ ਨੂੰ ਸਿੱਖਿਆ ਦੇ ਮਾਧਿਅਮ ਵਜੋਂ ਲਾਗੂ ਕੀਤਾ ਹੈ ਅਤੇ ਸਿੱਖਿਆ ਨੂੰ ਕੁਲੀਨ ਵਰਗ ਤੱਕ ਸੀਮਤ ਕਰ ਦਿੱਤਾ ਹੈ।

 

ਨਾਇਡੂ ਨੇ ਕਿਹਾ ਕਿ, “ਸਾਡੇ ਤੇ ਸਿੱਖਿਆ ਦਾ ਭਗਵਾਂਕਰਨ ਦਾ ਅਰੋਪ ਲਗਾਇਆ ਜਾ ਰਿਹਾ ਹੈ, ਪਰ ਭਗਵਾਂਕਰਨ ਵਿਚ ਗਲਤ ਕੀ ਹੈ?ਨਾਇਡੂ ਨੇ ਕਿਹਾ, “ਸਦੀਆਂ ਦੇ ਬਸਤੀਵਾਦੀ ਰਾਜ ਨੇ ਸਾਨੂੰ ਖੁਦ ਨੂੰ ਇਕ ਨੀਵੀਂ ਜਾਤੀ ਦੇ ਰੂਪ ਵਿਚ ਦੇਖਣਾ ਸਿਖਾਇਆ। ਸਾਨੂੰ ਆਪਣੀ ਸੰਸਕ੍ਰਿਤੀ, ਪਾਰੰਪਰਿਕ ਗਿਆਨ ਨਾਲ ਨਫ਼ਰਤ ਕਰਨਾ ਸਿਖਾਇਆ ਹੈ। ਅਸੀਂ ਇੱਕ ਰਾਸ਼ਟਰ ਦੇ ਰੂਪ ਵਿੱਚ ਆਪਣੇ ਵਿਕਾਸ ਨੂੰ ਹੌਲੀ ਕਰ ਦਿੱਤਾ ਹੈ। ਸਿੱਖਿਆ ਦੇ ਮਾਧਿਅਮ ਦੇ ਵਜੋਂ ਇੱਕ ਵਿਦੇਸ਼ੀ ਭਾਸ਼ਾ ਨੂੰ ਲਾਗੂ ਕਰਨ ਨਾਲ ਸਿੱਖਿਆ ਸੀਮਤ ਹੋ ਗਈ ਹੈ।

ਸਮਾਜ ਦਾ ਇੱਕ ਛੋਟਾ ਵਰਗ ਇਕ ਵੱਡੀ ਅਬਾਦੀ ਨੂੰ ਸਿੱਖਿਆ  ਦੇ ਅਧਿਕਾਰ ਤੋਂ ਵਾਂਝਾ ਕਰ ਰਿਹਾ ਹੈ।” ਉਪ ਰਾਸ਼ਟਰਪਤੀ ਨੇ ਕਿਹਾ,‘ਸਾਨੂੰ ਆਪਣੀ ਵਿਰਾਸਤ, ਸੰਸਕ੍ਰਿਤੀ, ਅਤੇ ਆਪਣੇ ਪੁਰਖਿਆਂ ’ਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ। ਸਾਨੂੰ ਆਪਣੀਆਂ ਜੜ੍ਹਾਂ ਵੱਲ ਵਾਪਸ ਪਰਤਣ ਦੀ ਲੋੜ ਹੈ। ਸਾਨੂੰ ਆਪਣੀ ਬਸਤੀਵਾਦੀ ਮਾਨਸਿਕਤਾ ਨੂੰ ਤਿਆਗ ਕੇ ਆਪਣੇ ਬੱਚਿਆਂ ਨੂੰ ਭਾਰਤੀ ਹੋਣ ’ਤੇ ਮਾਣ ਕਰਨਾ ਸਿਖਾਉਣਾ ਚਾਹੀਦਾ ਹੈ। ਸਾਨੂੰ ਜਿੰਨਾ ਸੰਭਵ ਹੋ ਸਕਦੇ ਵੱਧ ਤੋਂ ਵੱਧ ਭਾਰਤੀ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ।

ਸਾਨੂੰ ਆਪਣੀ ਮਾਤ ਭਾਸ਼ਾ ਨਾਲ ਪਿਆਰ ਕਰਨਾ ਚਾਹੀਦਾ ਹੈ। ਸਾਨੂੰ ਆਪਣੇ ਧਰਮਿਕ ਗ੍ਰੰਥਾਂ ਨੂੰ ਜਾਣਨ ਲਈ ਸੰਸਕ੍ਰਿਤ ਸਿੱਖਣੀ ਚਾਹੀਦੀ ਹੈ, ਜੋ ਕਿ ਗਿਆਨ ਦਾ ਖਜ਼ਾਨਾ ਹੈ।”ਨੌਜਵਾਨਾਂ ਨੂੰ ਆਪਣੀ ਮਾਤ ਭਾਸ਼ਾ ਦਾ ਪ੍ਰਚਾਰ ਕਰਨ ਲਈ ਉਤਸ਼ਾਹਿਤ ਕਰਦੇ ਹੋਏ ਨਾਇਡੂ ਨੇ ਕਿਹਾ ਕਿ, “ਮੈਂ ਉਸ ਦਿਨ ਦਾ ਇੰਤਜਾਰ ਕਰ ਰਿਹਾ ਹਾਂ ਜਦੋਂ ਗਜਟ ਸਬੰਧਿਤ ਨੋਟੀਫਿਕੇਸ਼ਨ ਸੂਬੇ ਦੀ ਮਾਤ ਭਾਸ਼ਾ ਵਿੱਚ ਜਾਰੀ ਕੀਤੀਆਂ ਜਾਣਗੀਆਂ। ਤੁਹਾਡੀ ਮਾਤ ਭਾਸ਼ਾ ਤੁਹਾਡੇ ਨਜ਼ਰੀਏ ਦੀ ਤਰ੍ਹਾਂ ਹੈ ਜਦਕਿ ਵਿਦੇਸ਼ੀ ਭਾਸ਼ਾ ਦਾ ਤੁਹਾਨੂੰ ਗਿਆਨ ਤੁਹਾਡੇ ਅੱਖਾਂ ਦੇ ਲਗਾਏ ਚਸ਼ਮੇ ਦੀ ਤਰ੍ਹਾਂ ਹੈ। 

ਉਹਨਾਂ ਕਿਹਾ, “ਭਾਰਤ ਦੇ ਲਗਭਗ ਸਾਰੇ ਦੱਖਣੀ ਏਸ਼ੀਆਈ ਦੇਸ਼ਾਂ ਨਾਲ ਮਜ਼ਬੂਤ ਸਬੰਧ ਰਹੇ ਹਨ ਜਿਨਾਂ ਦੀਆਂ ਜੜ੍ਹਾਂ ਇਕ ਸਮਾਨ ਹਨ। ਸਿੰਧੂ ਘਾਟੀ ਸੱਭਿਅਤਾ ਅਫ਼ਗਾਨਿਸਤਾਨ ਤੋਂ ਲੈ ਕੇ ਗੰਗਾ ਦੇ ਮੈਦਾਨਾਂ ਤੱਕ ਫੈਲੀ ਹੋਈ ਹੈ। ਕਿਸੇ ਦੇਸ਼ ’ਤੇ ਪਹਿਲਾਂ ਹਮਲਾ ਨਾ ਕਰਨ ਦੀ ਸਾਡੀ  ਨੀਤੀ ਦਾ ਪੂਰੀ ਦੁਨੀਆਂ ਵਿੱਚ ਸਨਮਾਨ ਕੀਤਾ ਜਾਂਦਾ ਹੈ। ਇਹ ਅਸ਼ੋਕ ਵਰਗੇ ਮਹਾਨ ਯੋਧਿਆਂ ਦਾ ਦੇਸ਼ ਹੈ। ਜਿਨ੍ਹਾਂ ਨੇ ਹਿੰਸਾ ਦੀ ਬਜਾਏ ਅਹਿੰਸਾ ਦਾ ਮਾਰਗ ਚੁਣਿਆ।”

ਉਪ ਰਾਸ਼ਟਰਪਤੀ ਨੇ ਕਿਹਾ, “ਇਕ ਸਮਾਂ ਸੀ ਜਦੋਂ ਦੁਨੀਆਂ ਭਰ ਦੇ ਲੋਕ ਨਾਲੰਦਾ ਅਤੇ ਤਕਸ਼ਿਲਾ ਭਾਰਤੀ ਪ੍ਰਾਚੀਨ ਯੂਨੀਵਰਸਿਟੀਆਂ ਵਿੱਚ ਸਿੱਖਿਆ ਹਾਸਲ ਕਰਨ ਆਉਂਦੇ ਸਨ। ਭਾਰਤ ਆਪਣੀ ਖੁਸ਼ਹਾਲੀ ਦੇ ਸਿਖਰਾਂ ਦੇ ਹੋਣ ਦੇ ਬਾਵਜੂਦ ਕਦੇ ਵੀ ਕਿਸੇ ਦੇਸ਼ ’ਤੇ ਹਮਲਾ ਕਰਨ ਬਾਰੇ ਨਹੀਂ ਸੋਚਿਆ ਕਿਉਂਕਿ ਸਾਡਾ ਪੱਕਾ ਵਿਸ਼ਵਾਸ ਹੈ ਕਿ ਦੁਨੀਆਂ ਨੂੰ ਸ਼ਾਂਤੀ ਦੀ ਲੋੜ ਹੈ”।