Lockdown : IIM ਲਖਨਊ ਨਹੀਂ ਲਵੇਗਾ ਲਿਖਤੀ ਪੇਪਰ, ਇਸ ਤਰ੍ਹਾਂ ਹੋਵੇਗਾ ਐਂਟਰੈਂਸ ਟੈਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਪ੍ਰਭਾਵ ਦੇ ਕਾਰਨ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਹੈ ਜਿਸ ਕਰਕੇ ਦੇਸ਼ ਵਿਚ ਹਰ ਪਾਸੇ ਅਵਾਜਾਈ, ਸਕੂਲ, ਕਾਲਜ ਬੱਸਾਂ ਆਦਿ ਨੂੰ ਬੰਦ ਕੀਤਾ ਗਿਆ ਹੈ।

Lucknow

ਕਰੋਨਾ ਵਾਇਰਸ ਦੇ ਪ੍ਰਭਾਵ ਦੇ ਕਾਰਨ ਦੇਸ਼ ਵਿਚ ਲੌਕਡਾਊਨ ਲਗਾਇਆ ਗਿਆ ਹੈ ਜਿਸ ਕਰਕੇ ਦੇਸ਼ ਵਿਚ ਹਰ ਪਾਸੇ ਅਵਾਜਾਈ, ਸਕੂਲ, ਕਾਲਜ ਬੱਸਾਂ ਆਦਿ ਨੂੰ ਬੰਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਦੇਸ਼ ਵਿਚ ਸਿਖਿਆ ਤੇ ਕਾਫੀ ਅਸਰ ਪਿਆ ਹੈ। ਅਜਿਹੀ ਸਥਿਤੀ ਵਿਚ ਜਦੋਂ ਬੱਚੇ ਘਰ ਬੈਠੇ ਹਨ ਤਾਂ ਵੱਖ-ਵੱਖ ਸਕੂਲਾਂ ਅਤੇ ਯੂਨੀਵਰਸਿਟੀਆਂ ਨੇ ਬੱਚਿਆਂ ਦੇ ਸਲੇਬਸ ਵਿਚ ਕੁਝ ਕਟੋਤੀ ਕੀਤੀ ਹੈ। ਇਸੇ ਤਹਿਤ ਦੁਨੀਆਂ ਭਰ ਵਿਚ ਮਸ਼ਹੂਰ ਹੋ ਚੁੱਕੀ ਇੰਡਿਅਨ ਇੰਸਿਚੂਊਟ ਆਫ ਮੈਨੇਜਮੈਂਟ (IIM) ਲਖਨਊ ਨੇ ਲੌਕਡਾਊਨ ਨੂੰ ਦੇਖਦਿਆਂ ਐਂਟਰੈਂਸ ਪੋਲਸੀ 2020-21 ਵਿਚ ਬਦਲਾਵ ਕੀਤਾ ਹੈ।

ਇਨ੍ਹਾਂ ਨਵੇਂ ਨਿਯਮਾਂ ਦੇ ਅਨੁਸਾਰ ਹੋਣ ਵਾਲੀ ਲਿਖਤੀ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਹੈ ਇਸ ਲਈ ਉਮੀਦਵਾਰਾਂ ਨੂੰ ਕੇਵਲ ਇੰਡਰਵਿਊ ਹੀ ਦੇਣਾ ਹੋਵੇਗਾ ਉਹ ਵੀ ਆਨਲਾਈਨ। ਜਿਕਰਯੋਗ ਹੈ ਕਿ ਆਈਆਈਐਮ ਨੇ ਇਹ ਸਪੱਸ਼ਠ ਕੀਤਾ ਕਿ ਇਹ ਬਦਲਾਵ ਕੇਵਲ ਇਸ ਇਸ ਸੈਸ਼ਨ ਦੇ ਲਈ ਹੀ ਲਾਗੂ ਕੀਤਾ ਗਿਆ ਹੈ। ਉਧਰ ਇਸ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ ਲੌਕਡਾਊਨ ਦੇ ਕਾਰਨ ਕੈਂਪਸ ਵਿਚ ਵਿਦਿਆਰਥੀਆਂ ਨੂੰ ਬੁਲਾਕੇ ਇੰਟਰਵਿਊ ਲੈਣ ਸੰਭਵ ਨਹੀਂ ਸੀ। ਜਿਸ ਤੋਂ ਬਾਅਦ ਵੱਖ-ਵੱਖ ਤਰੀਕਿਆਂ ਤੇ ਵਿਚਾਰ ਕਰਨ ਤੋਂ ਬਾਅਦ ਹੁਣ ਆਨਲਾਈਨ ਇੰਟਰਵਿਊ ਉਪਰ ਸਹਿਮਤੀ ਹੋ ਗਈ ਹੈ।

ਦੱਸ ਦੱਈਏ ਕਿ IIM ਲਖਨਊ ਦੇ ਡਿਪਲੋਮਾਂ ਪ੍ਰੋਗਰਾਮ ਨੂੰ ਲੈ ਕੇ ਕੋਲਕੱਤਾ, ਬੈਂਗਲੂਰੂ, ਹੈਦਰਾਬਾਦ ਮੁੰਬਈ, ਨੋਇਡਾ, ਅਤੇ ਲਖਨਊ ਸਮੇਤ ਕਈ ਸ਼ਹਿਰਾਂ ਵਿਚ ਬਣੇ ਕੇਂਦਰਾਂ ਵਿਚ ਇੰਟਰਵਿਊ ਚੱਲ ਰਹੇ ਹਨ। ਇਸ ਤੋਂ ਇਲਾਵਾ IIM ਨੇ ਕੁਝ ਅਜਿਹੇ ਕੋਰਸ ਆਫਰ ਕੀਤੇ ਹਨ।  ਜਿਨ੍ਹਾਂ ਦੇ ਲਈ (CAT) ਦੇ ਸਕੋਰ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਉਮੀਦਵਾਰ ਲੌਕਡਾਊਨ ਦੇ ਦੌਰਾਨ ਘਰ ਬੈਠੇ ਹੀ ਇਸ ਨੂੰ ਕਰ ਸਕਦੇ ਹਨ। 

ਇਨ੍ਹਾਂ ਕੋਰਸਾਂ ਤੋਂ ਇਲਾਵਾ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (ਆਈਆਈਐਮ-ਕੋਝੀਕੋਡ) ਸੀਨੀਅਰ ਮੈਨੇਜਮੈਂਟ ਪ੍ਰੋਗਰਾਮ, ਅਪਲਾਈਡ ਵਿੱਤੀ ਜੋਖਮ ਪ੍ਰਬੰਧਨ, ਜਨਰਲ ਮੈਨੇਜਮੈਂਟ, ਰਣਨੀਤਕ ਪ੍ਰਬੰਧਨ ਦੇ ਬਾਰੇ courses ਆਨਲਾਈਨ ਕੋਰਸ ਪੇਸ਼ ਕਰਦਾ ਹੈ. ਇਸ ਲਈ ਵਧੇਰੇ ਜਾਣਕਾਰੀ ਲੈਣ ਲਈ ਆਈਆਈਐਮ ਦੀ ਵੈਬਸਾਈਟ iima.ac.in  ਤੇ  ਪਹੁੰਚ ਕਰ ਸਕਦੇ ਹੋ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।