Corona Virus : ਸਪੇਨ ਨੇ ਲੌਕਡਾਊਨ ‘ਚ ਕੀਤਾ ਵਾਧਾ, 9 ਮਈ ਤੱਕ ਰਹੇਗਾ ਜ਼ਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੂਰਪ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਜਿਆਦਾ ਹੈ ਜਿੱਥੇ ਇਸ ਵਾਇਰਸ ਦੇ ਕਾਰਨ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

lockdown

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋ ਕੇ ਕਰੋਨਾ ਵਾਇਰਸ ਨੇ ਹੁਣ ਪੂਰੀ ਦੁਨੀਆਂ ਵਿਚ ਹਾਹਾਕਾਰ ਮਚਾਈ ਹੋਈ ਹੈ। ਦੁਨੀਆਂ ਦੇ ਵੱਡੇ-ਵੱਡੇ ਵਿਗਿਆਨੀ ਅਤੇ ਡਾਕਟਰ ਇਸ ਦੀ ਦਵਾਈ ਦੀ ਖੋਜਣ ਵਿਚ ਲੱਗੇ ਹੋਏ ਹਨ ਪਰ ਹਾਲੇ ਤੱਕ ਇਸ ਵਾਇਰਸ ਦੇ ਇਲਾਜ਼ ਲਈ ਕੋਈ ਦਵਾਈ ਤਿਆਰ ਨਹੀਂ ਹੋ ਸਕੀ। ਹੁਣ ਤੱਕ ਕਰੋਨਾ ਵਾਇਰਸ ਨੇ ਸਭ ਤੋਂ ਜ਼ਿਆਦ ਮਾਰ ਅਮਰੀਕਾ ਤੋਂ ਬਾਅਦ ਇਟਲੀ, ਸਪੇਨ, ਫਰਾਂਸ ਅਤੇ ਬ੍ਰਿਟੇਨ ਵਿਚ ਕੀਤੀ ਹੈ।

ਦੱਸ ਦੱਈਏ ਕਿ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਤੇ ਸਪੇਨ ਆਉਂਦਾ ਹੈ ਜਿੱਥੇ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 191,726 ਤੋਂ ਵੀ ਪਾਰ ਪਹੁੰਚ ਗਈ ਹੈ ਅਤੇ 20 ਹਜ਼ਾਰ ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਨਾਲ ਮੌਤ ਹੋ ਚੁੱਕੀ  ਹੈ। ਸਪੇਨ ਦੀ ਸਰਕਾਰ ਨੇ ਕਰੋਨਾ ਦੇ ਪ੍ਰਭਾਵ ਨੂੰ ਦੇਖਦਿਆਂ ਉਥੇ ਲਗਾਏ ਲੌਕਡਾਊਨ ਦੇ ਵਿਚ 9 ਮਈ ਤੱਕ ਵਾਧਾ ਕਰ ਦਿੱਤਾ ਹੈ। ਇਸ ਲੌਕਡਾਊਨ ਨੂੰ ਵਧਾਉਂਣ ਦਾ ਐਲਾਨ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸੈਂਚੇਜ਼ ਨੇ ਕੀਤਾ।  

ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਇਸ ਵਾਇਰਸ ਨੇ ਪੂਰੀ ਤਬਾਹੀ ਮਚਾਈ ਹੋਈ  ਹੈ। ਇੱਥੇ 7 ਲੱਖ ਅਤੇ 32 ਹਜ਼ਾਰ ਤੋਂ ਜ਼ਿਆਦਾ ਲੋਕ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਨਾਲ ਹੀ 38 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਣ ਕਾਰਨ ਇਹ ਦੁਨੀਆਂ ਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਬਣ ਚੁੱਕਾ ਹੈ। ਇਸ ਤੋਂ ਇਲਾਵਾ ਇਟਲੀ ਵਿਚ 1 ਲੱਖ 75 ਹਜ਼ਾਰ ਲੋਕ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 23 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਦੇ ਨਾਲ ਹੀ ਫਰਾਂਸ ਵਿਚ ਪਿਛਲੇ 24 ਘੰਟੇ ਵਿਚ 642 ਲੋਕਾਂ ਦੀ ਕਰੋਨਾ ਵਾਇਰਸ ਦੇ ਨਾਲ ਮੌਤ ਹੋ ਚੁੱਕੀ ਹੈ ਪਰ ਹਸਪਤਾਲ ਅਤੇ ਕੇਅਰ ਸੈਂਟਰਾਂ ਵਿਚ ਮਰੀਜ਼ਾਂ ਦੀ ਗਿਣਤੀ ਘੱਟ ਹੋਈ ਹੈ। ਦੱਸ ਦੱਈਏ ਕਿ ਯੂਰਪ ਵਿਚ ਕਰੋਨਾ ਵਾਇਰਸ ਦਾ ਪ੍ਰਭਾਵ ਜਿਆਦਾ ਹੈ ਜਿੱਥੇ ਇਸ ਵਾਇਰਸ ਦੇ ਕਾਰਨ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।