ਕੁਝ ਸਮੇਂ ਬਾਅਦ ਕੋਰੋਨਾ ਸਥਿਤੀ ’ਤੇ ਅਹਿਮ ਬੈਠਕ ਕਰਨਗੇ ਪੀਐਮ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

11.30 ਵਜੇ ਹੋਵੇਗੀ ਮੀਟਿੰਗ

Narendra Modi will chair an important meeting on COVID 19

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 11.30 ਵਜੇ ਕੋਰੋਨਾ ਸਥਿਤੀ ’ਤੇ ਅਹਿਮ ਬੈਠਕ ਕਰਨਗੇ। ਜ਼ਿਕਰਯੋਗ ਹੈ ਕਿ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ  2,73,810 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1,619 ਹੋਰ ਮਰੀਜਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਕੁਲ ਮਾਮਲੇ ਵਧ ਕੇ  1,50,61,919 ਹੋ ਗਏ ਹਨ ਅਤੇ ਉਥੇ ਹੀ ਮ੍ਰਿਤਕਾਂ ਦੀ ਗਿਣਤੀ 1,78,769 'ਤੇ ਪਹੁੰਚ ਗਈ ਹੈ।