ਦਰਬਾਰ ਸਾਹਿਬ ਵੀਡੀਉ ਮਾਮਲੇ 'ਚ ਕੈਮਰੇ ਅੱਗੇ ਆਈ ਲੜਕੀ, ਮੰਗੀ ਹੱਥ ਜੋੜ ਕੇ ਮੁਆਫ਼ੀ
'ਮੇਰੇ ਵੱਲੋਂ ਬੋਲੇ ਗਏ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ'
ਨਵੀਂ ਦਿੱਲੀ : ਸੋਸ਼ਲ ਮੀਡਿਆ 'ਤੇ ਇੱਕ ਵੀਡੀਓ ਵਾਇਰਲ ਕਾਫੀ ਵਾਇਰਲ ਹੋਇਆ। ਜਿਸ 'ਚ ਇੱਕ ਲੜਕੀ ਨੂੰ ਹਰਿਮੰਦਰ ਸਾਹਿਬ ਸਾਹਿਬ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਇਸ ਮਾਮਲੇ 'ਚ ਹੁਣ ਲੜਕੀ ਕੈਮਰੇ ਸਾਹਮਣੇ ਆਈ ਹੈ। ਲੜਕੀ ਨੇ ਕੈਮਰੇ ਅੱਗੇ ਆ ਕੇ ਹੱਥ ਜੋੜ ਕੇ ਮੁਆਫ਼ੀ ਮੰਗੀ ਹੈ।
ਇਹ ਵੀ ਪੜ੍ਹੋ: ਚੇਤਨ ਸਿੰਘ ਜੌੜਾਮਾਜਰਾ ਨੇ ਲੋਕ ਸੰਪਰਕ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਲੜਕੀ ਨੇ ਕਿਹਾ ਕਿ ਮੇਰੇ ਵੱਲੋਂ ਕੋਈ ਵੀ ਗਲਤੀ ਹੋਈ ਹੋਵੇ, ਮੈਂ ਕੋਈ ਅਪਸ਼ਬਦ ਬੋਲੇ ਹੋਣ ਜਾਂ ਮੇਰੇ ਵੱਲੋਂ ਬੋਲੇ ਗਏ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੋਵੇ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ।
ਇਹ ਵੀ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਪਏ ਮੀਂਹ ਨੇ ਬਰਬਾਦ ਕੀਤੀ ਮੰਡੀਆਂ 'ਚ ਪਈ ਫਸਲ, ਚਾਰੇ ਪਾਸੇ ਹੋਇਆ ਪਾਣੀ ਹੀ ਪਾਣੀ
ਦੱਸ ਦੇਈਏ ਕਿ ਲੜਕੀ ਦੇ ਮੂੰਹ 'ਤੇ ਪੇਂਟ ਨਾਲ ਤਿਰੰਗਾ ਬਣਾਇਆ ਹੋਇਆ ਸੀ ਤੇ ਲੜਕੀ ਨੇ ਛੋਟੀ ਸਕਰਟ ਪਾਈ ਹੋਈ ਸੀ ਜਿਸ ਤੇ ਸੇਵਾਦਾਰ ਨੇ ਉਸ ਨੂੰ ਅੰਦਰ ਜਾਣ ਤੋਂ ਰੋਕਿਆ ਸੀ। ਹਾਲਾਂਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਐਸਜੀਪੀਸੀ ਨੇ ਵੀ ਮਾਫ਼ੀ ਮੰਗ ਲਈ ਸੀ।