ਥਾਈਲੈਂਡ ਦੀ ਗੁਫ਼ਾ ਨੂੰ ਬਣਾਇਆ ਜਾਵੇਗਾ ਅਜਾਇਬ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ 'ਚ ਜੂਨੀਅਰ ਫ਼ੁਟਬਾਲ ਟੀਮ ਦੇ ਫਸਣ ਅਤੇ 17 ਦਿਨ ਤਕ ਜ਼ਿੰਦਗੀ ਤੇ ਮੌਤ ਨਾਲ ਜੂਝਣ ਤੋਂ ਬਾਅਦ ਬਾਹਰ ਨਿਕਣ ਮਗਰੋਂ ਇਸ ਗੁਫ਼ਾ............

Gods not dead

ਬੈਂਕਾਕ : ਥਾਈਲੈਂਡ ਦੀ ਥਾਮ ਲੁਆਂਗ ਗੁਫ਼ਾ 'ਚ ਜੂਨੀਅਰ ਫ਼ੁਟਬਾਲ ਟੀਮ ਦੇ ਫਸਣ ਅਤੇ 17 ਦਿਨ ਤਕ ਜ਼ਿੰਦਗੀ ਤੇ ਮੌਤ ਨਾਲ ਜੂਝਣ ਤੋਂ ਬਾਅਦ ਬਾਹਰ ਨਿਕਣ ਮਗਰੋਂ ਇਸ ਗੁਫ਼ਾ ਨੂੰ ਅਜਾਇਬ ਘਰ ਦਾ ਰੂਪ ਦਿਤਾ ਜਾਵੇਗਾ, ਤਾਕਿ ਥਾਈਲੈਂਡ ਆਉਣ ਵਾਲੇ ਸੈਲਾਨੀ ਇਸ ਥਾਂ ਨੂੰ ਨੇੜੇ ਤੋਂ ਵੇਖ ਸਕਣ। ਇਥੇ ਮੁਹਿੰਮ 'ਚ ਵਰਤੇ ਔਜ਼ਾਰਾਂ ਅਤੇ ਬੱÎਚਿਆਂ ਦੇ ਬਚੇ ਹੋਏ ਕਪੜਿਆਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਦੋ ਹਫ਼ਤੇ ਤੋਂ ਵੱਧ ਸਮੇਂ ਤਕ ਗੁਫ਼ਾ ਅੰਦਰ ਫਸੇ ਰਹਿਣ ਤੋਂ ਬਾਅਦ ਸਕੂਲ ਫ਼ੁਟਬਾਲ ਟੀਮ ਦੇ 12 ਜੂਨੀਅਰ ਖਿਡਾਰੀਆਂ ਤੇ ਉਨ੍ਹਾਂ ਦੇ ਕੋਚ ਨੂੰ ਨੇਵੀ ਸੀਲ ਨੇ ਅੰਤਰਰਾਸ਼ਟਰੀ ਗੋਤਾਖੋਰਾਂ ਦੀ ਮਦਦ ਨਾਲ ਲੰਮੀ ਤੇ ਸਖ਼ਤ ਮਿਹਨਤ

ਤੋਂ ਬਾਅਦ ਆਖਰਕਾਰ ਬੀਤੇ ਮੰਗਲਾਵਰ ਸੁਰੱਖਿਅਤ ਬਾਹਰ ਕਢਿਆ ਸੀ। ਇਸ ਘਟਨਾ ਨੇ ਦੁਨੀਆਂ ਭਰ ਦਾ ਧਿਆਨ ਅਪਣੇ ਵਲ ਖਿਚਿਆ ਹੈ। ਖਿਡਾਰੀਆਂ ਤੇ ਕੋਚ ਨੂੰ ਗੁਫ਼ਾ ਤੋਂ ਬਾਹਰ ਕੱਢਣ ਵਾਲੇ ਪ੍ਰਮੁੱਖ ਨਾਰੋਂਗਸਾਕ ਓਸਟਾਨਕੋਰਨ ਨੇ ਪੱਤਰਕਾਰ ਸੰਮੇਲਨ 'ਚ ਇਸ ਦੀ ਜਾਣਕਾਰੀ ਦਿਤੀ। ਉਨ੍ਹਾਂ ਕਿਹਾ, ''ਇਸ ਗੁਫ਼ਾ ਨੂੰ ਇਕ ਜ਼ਿੰਦਾ ਅਜਾਇਬ ਘਰ ਬਣਾਇਆ ਜਾਵੇਗਾ

ਤਾ ਕਿ ਲੋਕਾਂ ਨੂੰ ਦਸਿਆ ਜਾ ਸਕੇ ਕਿ ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ 'ਚ 12 ਬੱਚਿਆਂ ਤੇ ਉਨ੍ਹਾਂ ਦੇ ਕੋਚ ਨੂੰ ਕਿਵੇਂ ਸੁਰੱਖਿਅਤ ਬਾਹਰ ਕਢਿਆ ਗਿਆ। ਉਨ੍ਹਾਂ ਕਿਹਾ ਕਿ ਗੁਫ਼ਾ ਤੇ ਉਸ 'ਚੋਂ ਬਾਹਰ ਕੱਢੇ ਗਏ 13 ਲੋਕਾਂ ਅਤੇ ਘਟਨਾ ਨਾਲ ਸਬੰਧਤ ਸਾਰੇ ਹਾਲਾਤਾਂ ਤੇ ਬਚਾਅ ਮੁਹਿੰਮਾਂ ਦੀਆਂ ਕੋਸ਼ਿਸ਼ਾਂ ਬਾਰੇ ਵਿਸਥਾਰ ਨਾਲ ਇਕ ਡਾਟਾਬੇਸ ਤਿਆਰ ਕੀਤਾ ਜਾਵੇਗਾ।