ਚੰਦੌਰਾ ਵਿਚ ਨਾਰਾਜ਼ ਲੋਕਾਂ ਨੇ ਤੋੜਿਆ ਈਵੀਐਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਕ ਔਰਤ ਤੋਂ ਬੀਡੀਓ ਨੇ ਜ਼ਬਰਦਸਤੀ ਪਵਾਈ ਵੋਟ

People broke EVM in anger in Chandaura Bihar

ਰਾਜਗੀਰੀ ਵਿਚ ਚੰਦੌਰਾ ਵਿਚ ਈਵੀਐਮ ਤੋੜਨ ਦੀ ਖ਼ਬਰ ਆ ਰਹੀ ਹੈ। ਇਹ ਪਹਿਲਾਂ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਚੋਣਾਂ ਵਿਚ ਈਵੀਐਮ ਤੋੜਨ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਹਨ। ਅਸਲ ਵਿਚ ਸਾਂਸਦ ਤੋਂ ਨਾਰਾਜ਼ ਲੋਕ ਚੰਦੌਰਾ ਵਿਚ ਵੋਟਾਂ ਦਾ ਵਿਰੋਧ ਕਰ ਰਹੇ ਸਨ। ਬੀਡੀਓ ਨੇ ਇਕ ਔਰਤ ਤੋਂ ਜ਼ਬਰਦਸਤੀ ਵੋਟ ਪਵਾ ਦਿੱਤੀ ਜਿਸ ਕਰਕੇ ਉੱਥੇ ਖੜ੍ਹੇ ਲੋਕਾਂ ਨੂੰ ਗੁੱਸਾ ਆ ਗਿਆ। ਉਹਨਾਂ ਨੇ ਬੀਡੀਓ ਦੀ ਗੱਡੀ ਦਾ ਸ਼ੀਸ਼ਾ ਵੀ ਤੋੜ ਦਿੱਤਾ।

ਇਸ ਤੋਂ ਪਹਿਲਾਂ ਵੀ ਈਵੀਐਮ ਤੋੜਨ ਦੀ ਖਬਰ ਆਈ ਸੀ। ਮਹਦਲੀ ਚਕ ਦੇ ਵਾਰਡ ਮੈਂਬਰ ਪੁੱਤਰ ਰੰਜੀਤ ਹਾਜਰਾ ਨੇ ਸੋਨਾਪੁਰ ਵਿਧਾਨ ਸਭਾ ਖੇਤਰ ਦੇ ਯਮੂਨਾ ਸਿੰਘ ਮੱਧ ਵਿਘਾਲ 131 ਨੰਬਰ ਬੂਥ ’ਤੇ ਈਵੀਐਮ ਤੋੜ ਦਿੱਤਾ। ਉਸ ਵਿਅਕਤੀ ਨੂੰ ਸੁਰੱਖਿਆ ਕਰਮੀਆਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਫਿਰ ਉੱਥੇ ਵੀ ਵੋਟਿੰਗ ਰੋਕ ਦਿੱਤੀ ਗਈ।

ਅੱਜ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਦੀ ਵੋਟਿੰਗ ਹੋ ਰਹੀ ਹੈ। ਸੱਤਵੇਂ ਪੜਾਅ ਵਿਚ ਉਤਰ ਪ੍ਰਦੇਸ਼ ਵਿਚ 13, ਪੰਜਾਬ ਵਿਚ 13, ਪੱਛਮ ਬੰਗਾਲ ਵਿਚ 9, ਬਿਹਾਰ ਅਤੇ ਮੱਧ ਪ੍ਰਦੇਸ਼ ਵਿਚ ਅੱਠ-ਅੱਠ, ਹਿਮਾਚਲ ਵਿਚ ਚਾਰ, ਝਾਰਖੰਡ ਵਿਚ ਤਿੰਨ ਅਤੇ ਚੰਡੀਗੜ ਦੀ ਇਕ ਸੀਟ ਤੇ ਵੋਟਿੰਗ ਹੋ ਰਹੀ ਹੈ।