ਭਾਰਤ 'ਚ ਕਰੋਨਾ ਕੇਸਾਂ ਦੀ ਔਸਤ 1 ਲੱਖ ਪਿੱਛੇ 7.1, ਬਾਕੀ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਬਿਹਤਰ ਸਥਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਪਿਛਲੇ ਇਕ ਪਫ਼ਤੇ ਤੋਂ ਕਰੋਨਾ ਵਾਇਰਸ ਦੇ ਕੇਸਾਂ ਵਿਚ ਕਾਫੀ ਇਜ਼ਾਫਾ ਹੋਇਆ ਹੈ।

Photo

ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਪਿਛਲੇ ਇਕ ਪਫ਼ਤੇ ਤੋਂ ਕਰੋਨਾ ਵਾਇਰਸ ਦੇ ਕੇਸਾਂ ਵਿਚ ਕਾਫੀ ਇਜ਼ਾਫਾ ਹੋਇਆ ਹੈ। ਇਸ ਦੇ ਬਾਵਜੂਦ ਵੀ ਭਾਰਤ ਦੀ ਸਥਿਤੀ ਕਈ ਦੇਸ਼ਾਂ ਨਾਲੋਂ ਵਧੀਆ ਹੈ। ਕਿਉਂਕਿ ਜੇ ਇਕ ਲੱਖ ਦੀ ਅਬਾਦੀ ਤੇ ਕਰੋਨਾ ਮਰੀਜ਼ਾਂ ਦੀ ਗਿਣਤੀ ਨੂੰ ਦੇਖਿਆ ਜਾਵੇ ਤਾਂ ਇਹ ਕਾਫ਼ੀ ਠੀਕ ਹੈ। ਦੱਸ ਦੱਈਏ ਕਿ ਭਾਰਤ ਵਿਚ ਇੱਕ ਲੱਖ ਤੇ ਕਰੋਨਾ ਸੰਕਰਮਣ ਦਾ ਔਸਤ 7.1 ਹੈ। ਮਤਲਬ ਕਿ 1 ਲੱਖ ਦੀ ਅਬਾਦੀ ਤੇ 7 ਲੋਕ ਕਰੋਨਾ ਦੇ ਪ੍ਰਭਾਵ ਹੇਠ ਆਉਂਦੇ ਹਨ।

ਉਧਰ ਜੇਕਰ ਦੁਨੀਆਂ ਦਾ ਔਸਤ ਦੇਖਿਆ ਜਾਵੇ ਤਾਂ ਇਕ ਲੱਖ ਦੀ ਅਬਾਦੀ ਤੇ 60 ਮਰੀਜ਼ ਪਾਏ ਗਏ। ਕੇਂਦਰ ਸਿਹਤ ਮੰਤਰਾਲੇ ਵੱਲੋਂ ਖੁਦ ਇਸ ਮਾਮਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਮੰਤਰਾਲੇ ਦਾ ਕਹਿਣਾ ਹੈ ਕਿ ਭਾਰਤ ਦਾ ਔਸਤ ਰੇਟ ਦੂਜੇ ਦੇਸ਼ਾਂ ਦੇ ਮੁਕਾਬਲੇ ਕਾਫੀ ਵਧੀਆ ਹੈ, ਇਸ ਦੇ ਨਾਲ ਕਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਲੋਕਾਂ ਦਾ ਰਿਕਵਰੀ ਰੇਟ ਵੀ ਕਾਫੀ ਵਧੀਆ ਹੈ। ਸਿਹਤ ਮੰਤਰਾਲੇ ਮੁਤਾਬਿਕ ਇਹ ਰਿਕਰਵਰੀ ਰੇਟ 38 ਫੀਸਦੀ ਤੋਂ ਵੀ ਜ਼ਿਆਦਾ ਹੈ। ਮਤਲਬ ਕਿ ਹਰ 100 ਦੇ ਵਿਚੋਂ 38 ਲੋਕ ਠੀਕ ਹੋ ਰਹੇ ਹਨ।

ਦੱਸ ਦੱਈਏ ਕਿ ਕਰੋਨਾ ਵਾਇਰਸ ਨੇ ਪੂਰੀ ਦੁਨੀਆਂ ਵਿਚੋਂ ਸਭ ਤੋਂ ਵੱਧ ਹਾਹਾਕਾਰ ਅਮਰੀਕਾ, ਸਪੇਨ, ਇਟਲੀ, ਫਰਾਂਸ ਅਤੇ ਯੂਕੇ ਵਿਚ ਮਚਾਇਆ ਹੋਈ ਹੈ। ਇਹ ਵੱਡੇ ਦੇਸ਼ਾਂ ਨੇ ਵੀ ਕਰੋਨਾ ਵਾਇਰਸ ਦੇ ਅੱਗੇ ਗੋਢੇ ਟੇਕ ਦਿੱਤੇ ਹਨ। ਅਮਰੀਕਾ ਵਿਚ ਤਾਂ ਸਥਿਤੀ ਕਾਫੀ ਗੰਭੀਰ ਹੈ ਜਿੱਥੇ ਇਕ ਲੱਖ ਪਿੱਛੇ 494 ਮਰੀਜ਼ਾਂ ਪੌਜਟਿਵ ਆਉਂਦੇ ਹਨ ਅਤੇ ਰੂਸ ਵਿਚ ਇਹ ਗਿਣਤੀ 195 ਹੈ। ਪਰ ਭਾਰਤ ਵਿਚ ਇਹ ਗਿਣਤੀ ਕਾਫੀ ਰਾਹਤ ਦੇਣ ਵਾਲੀ ਹੈ, ਉੱਥੇ ਹੀ ਘੱਟ ਟੈਸਟਿੰਗ ਰੇਟ ਵੀ ਆਸ਼ੰਕਾਵਾਂ ਨੂੰ ਜਨਮ ਦਿੰਦਾ ਹੈ।

ਦੁਨੀਆਂ ਵਿਚ ਸਿਰਫ ਚਾਰ ਦੇਸ਼ ਮੈਕਸਿਕੋ, ਬੰਗਲਾਦੇਸ਼, ਇੰਡੋਨੇਸ਼ੀਆ, ਅਤੇ ਮਿਸਰ ਹੈ ਜਿਨ੍ਹਾਂ ਨੇ ਅਬਾਦੀ ਦੇ ਅਨੁਪਾਤ ਵਿਚ ਭਾਰਤ ਦੀ ਤੁਲਨਾ ਵਿਚ ਘੱਟ ਟੈਸਟ ਕੀਤੇ ਹਨ। ਭਾਰਤ ਨੇ ਆਪਣੀ ਆਬਾਦੀ ਵਿਚ ਕੇਵਲ 0.15% ਦਾ ਟੈਸਟ ਕੀਤਾ ਹੈ, ਹਾਲਾਂਕਿ ਹੁਣ ਅੱਗੇ ਨਾਲੋਂ ਟੈਸਟਿੰਗ ਵਿਚ ਤੇਜ਼ੀ ਆ ਰਹੀ ਹੈ। ਸੋਮਵਾਰ ਨੂੰ ਪਹਿਲੀ ਵਾਰ ਇਕ ਲੱਖ ਤੋਂ ਜ਼ਿਆਦਾ ਟੈਸਟ ਕੀਤੇ ਗਏ। ਇਸ ਨਾਲ ਹੁਣ ਤੱਕ ਦੇਸ਼ ਵਿਚ 24 ਲੱਖ ਟੈਸਟ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।