ਅਤਿਵਾਦੀ ਅਰਸ਼ ਡੱਲਾ ਨਾਲ ਸਬੰਧਤ ਦੋ ਗੈਂਗਸਟਰ ਫਿਲੀਪੀਨਜ਼ ਤੋਂ ਡਿਪੋਰਟ, NIA ਨੇ ਕੀਤੇ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇੰਟਰਪੋਲ, ਕੇਂਦਰੀ ਅਤੇ ਕੌਮਾਂਤਰੀ ਏਜੰਸੀਆਂ ਦੀ ਮਦਦ ਨਾਲ ਮਿਲੀ ਸਫ਼ਲਤਾ

Amritpal Singh Hayer

 

ਨਵੀਂ ਦਿੱਲੀ: ਪੰਜਾਬ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਅਤੇ ਅਮਰੀਕ ਸਿੰਘ ਨੂੰ ਫਿਲੀਪੀਨਜ਼ ਤੋਂ ਭਾਰਤ ਲਿਆਂਦਾ ਗਿਆ ਹੈ। ਦਿੱਲੀ ਏਅਰਪੋਰਟ ’ਤੇ ਪਹੁੰਚਦਿਆਂ ਹੀ ਕੌਮੀ ਜਾਂਚ ਏਂਜੰਸੀ (ਐਨ.ਆਈ.ਏ.) ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। 

ਇਹ ਵੀ ਪੜ੍ਹੋ: ਭੀੜ ਨਾਲ ਸਬੰਧਤ ਹਾਦਸਿਆਂ ਦਾ ਕੇਂਦਰ ਬਣ ਰਿਹਾ ਹੈ ਭਾਰਤ: ਅਧਿਐਨ

ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਅਤਿਵਾਦੀ ਅਰਸ਼ ਡੱਲਾ ਅਤੇ ਸੁੱਖਾ ਦੁੱਨੀਕੇ ਦੇ ਕਰੀਬੀ ਦੱਸੇ ਜਾ ਰਹੇ ਹਨ। ਅੰਮ੍ਰਿਤਪਾਲ ਸਿੰਘ ਹੇਅਰ ਮੋਗਾ ਜ਼ਿਲ੍ਹੇ ਨਾਲ ਸਬੰਧ ਰੱਖਦਾ ਹੈ। ਉਹ ਕਈ ਸਾਲਾਂ ਤੋਂ ਫਿਲੀਪੀਨਜ਼ ਵਿਚ ਰਹਿ ਰਿਹਾ ਸੀ। ਇੰਟਰਪੋਲ, ਕੇਂਦਰੀ ਏਜੰਸੀ ਅਤੇ ਕੌਮਾਂਤਰੀ ਏਜੰਸੀ ਦੇ ਸਹਿਯੋਗ ਨਾਲ ਉਸ ਨੂੰ ਭਾਰਤ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰ ਆਯੂਸ਼ਮਾਨ ਖੁਰਾਨਾ ਦੇ ਪਿਤਾ ਪੀ ਖੁਰਾਨਾ ਦਾ ਦਿਹਾਂਤ

ਮਿਲੀ ਜਾਣਕਾਰੀ ਅਨੁਸਾਰ ਭਾਰਤ ਵਿਚ ਪਾਬੰਦੀਸ਼ੁਦਾ ਸੰਗਠਨਾਂ ਦੀਆਂ ਗੈਰ-ਕਾਨੂੰਨੀ ਅਤੇ ਹਿੰਸਕ ਗਤੀਵਿਧੀਆਂ ਨਾਲ ਸਬੰਧਤ ਇਕ ਕੇਸ ਵਿਚ ਐਨ.ਆਈ.ਏ. ਦਿੱਲੀ ਦੀ ਅਦਾਲਤ ਦੁਆਰਾ ਦੋਸ਼ੀਆਂ ਵਿਰੁਧ ਗੈਰ-ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਸਨ। ਏਜੰਸੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਨੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਖ਼ਾਲਿਸਤਾਨ ਟਾਈਗਰ ਫ਼ੋਰਸ ਲਈ ਫ਼ੰਡ ਇਕੱਠਾ ਕਰਨ ਲਈ ਅਪਰਾਧਕ ਸਾਜ਼ਸ਼ ਰਚੀ ਸੀ।