ਭੀੜ ਨਾਲ ਸਬੰਧਤ ਹਾਦਸਿਆਂ ਦਾ ਕੇਂਦਰ ਬਣ ਰਿਹਾ ਹੈ ਭਾਰਤ: ਅਧਿਐਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿਛਲੇ 20 ਸਾਲਾਂ ਵਿਚ ਦੁਨੀਆਂ ਭਰ ਵਿਚ ਭੀੜ ਸਬੰਧੀ ਹਾਦਸਿਆਂ ’ਚ 8000 ਲੋਕਾਂ ਦੀ ਹੋਈ ਮੌਤ

Image: For representation purpose only

 

ਨਵੀਂ ਦਿੱਲੀ: ਭਾਰਤ ਤੇਜ਼ੀ ਨਾਲ ਭੀੜ ਸਬੰਧੀ ਹਾਦਸਿਆਂ ਦਾ ਕੇਂਦਰ ਬਣਦਾ ਜਾ ਰਿਹਾ ਹੈ । ਇਕ ਨਵੇਂ ਅਧਿਐਨ ਵਿਚ ਇਹ ਦਾਅਵਾ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਧਾਰਮਕ ਸਮਾਗਮਾਂ ਵਿਚ ਭੀੜ ਨਾਲ ਸਬੰਧਤ ਹਾਦਸਿਆਂ ਦੀ ਸੰਭਾਵਨਾ ਸੱਭ ਤੋਂ ਵੱਧ ਹੁੰਦੀ ਹੈ। ਖੋਜਕਰਤਾਵਾਂ ਨੇ ਅੱਜ ਤਕ ਭੀੜ -ਸਬੰਧੀ ਹਾਦਸਿਆਂ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਦਾ ਸੱਭ ਤੋਂ ਵਿਆਪਕ 'ਡੇਟਾਬੇਸ' ਬਣਾਇਆ ਹੈ । ਉਨ੍ਹਾਂ ਉਮੀਦ ਜਤਾਈ ਕਿ ਇਹ ‘ਡੇਟਾਬੇਸ’ ਵਿਸ਼ਵ ਭਰ ਵਿਚ ਜਨਤਕ ਸਮਾਗਮਾਂ ਵਿਚ ਕੀਤੇ ਜਾਣ ਵਾਲੇ ਸੁਰੱਖਿਆ ਉਪਾਵਾਂ ਵਿਚ ਸੁਧਾਰ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ।

ਇਹ ਵੀ ਪੜ੍ਹੋ: ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਆਬਕਾਰੀ ਅਧਿਕਾਰੀ ਬਿਰਦੀ ਵਿਰੁਧ ਮੁਕੱਦਮਾ ਦਰਜ  

ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ਼ ਨਿਊ ਸਾਊਥ ਵੇਲਜ਼ ਅਤੇ ਜਾਪਾਨ ਦੀ ਯੂਨੀਵਰਸਿਟੀ ਆਫ਼ ਟੋਕੀਓ ਦੇ ਖੋਜਕਾਰਾਂ ਵਲੋਂ ਤਿਆਰ ਕੀਤੇ ਗਏ ਇਸ 'ਡੇਟਾਬੇਸ' 'ਚ 1900 ਤੋਂ 2019 ਦਰਮਿਆਨ ਵਿਸ਼ਵ ਪੱਧਰ 'ਤੇ ਵਾਪਰੇ 281 ਵੱਡੇ ਹਾਦਸਿਆਂ ਦੇ ਵੇਰਵੇ ਸ਼ਾਮਲ ਹਨ, ਜਿਨ੍ਹਾਂ 'ਚ ਘੱਟੋ-ਘੱਟ ਇਕ ਵਿਅਕਤੀ ਦੀ ਮੌਤ ਹੋ ਗਈ ਜਾਂ ਦਸ ਲੋਕ ਜ਼ਖ਼ਮੀ ਹੋਏ।

ਇਹ ਵੀ ਪੜ੍ਹੋ: ਹਰਿਆਣਾ: ਹੁਣ ਸੜਕਾਂ 'ਤੇ ਨਹੀਂ ਨਜ਼ਰ ਆਉਣਗੇ ਮੋਟੇ ਢਿੱਡ ਵਾਲੇ ਪੁਲਿਸ ਮੁਲਾਜ਼ਮ, ਗ੍ਰਹਿ ਮੰਤਰੀ ਨੇ ਜਾਰੀ ਕੀਤਾ ਇਹ ਹੁਕਮ

ਪ੍ਰਮੁੱਖ ਅਧਿਐਨ ਲੇਖਕ ਮਿਲਾਦ ਹਗਾਨੀ ਨੇ ਕਿਹਾ: “ਭਾਰਤ ਅਤੇ ਕੁੱਝ ਹੱਦ ਤਕ ਪਛਮੀ ਅਫ਼ਰੀਕਾ ਭੀੜ -ਸਬੰਧੀ ਹਾਦਸਿਆਂ ਦਾ ਕੇਂਦਰ ਬਣ ਰਹੇ ਹਨ । ਇਹ ਲਗਾਤਾਰ ਵਿਕਸਿਤ ਹੋਣ ਵਾਲੇ ਖੇਤਰ ਹਨ, ਜਿਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਜਿਥੇ ਪਿੰਡਾਂ ਤੋਂ ਸ਼ਹਿਰਾਂ ਵੱਲ ਲੋਕਾਂ ਦੇ ਵਧਦੇ ਪ੍ਰਵਾਸ ਕਾਰਨ ਉਪਲਬਧ ਬੁਨਿਆਦੀ ਢਾਂਚਾ ਨਾਕਾਫ਼ੀ ਸਾਬਤ ਹੋ ਰਿਹਾ ਹੈ। ਉਨ੍ਹਾਂ ਕਿਹਾ, "ਉਤਰੀ ਭਾਰਤ ਇਕ ਖਾਸ ਤੌਰ 'ਤੇ ਸੰਘਣੀ ਆਬਾਦੀ ਵਾਲਾ ਖੇਤਰ ਹੈ, ਜਿਥੇ ਧਾਰਮਕ ਸਮਾਗਮ ਵੱਡੇ ਪਧਰ 'ਤੇ ਆਯੋਜਤ ਕੀਤੇ ਜਾਂਦੇ ਹਨ ਅਤੇ ਰਿਕਾਰਡ ਗਿਣਤੀ ਵਿਚ ਭੀੜ ਇਕੱਠੀ ਹੁੰਦੀ ਹੈ”।

ਇਹ ਵੀ ਪੜ੍ਹੋ: ਅਬੋਹਰ 'ਚ 18 ਗ੍ਰਾਮ ਹੈਰੋਇਨ ਤੇ 14.5 ਹਜ਼ਾਰ ਨਸ਼ੀਲੇ ਪਦਾਰਥਾਂ ਸਮੇਤ 2 ਨਸ਼ਾ ਤਸਕਰ ਕਾਬੂ

‘ਸੇਫਟੀ ਸਾਇੰਸ’ ਜਰਨਲ ਵਿਚ ਪ੍ਰਕਾਸ਼ਿਤ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਭਾਰਤ ਵਿਚ 2000 ਤੋਂ 2019 ਦਰਮਿਆਨ ਭੀੜ ਨਾਲ ਸਬੰਧਤ 70 ਫੀਸਦੀ ਹਾਦਸੇ ਧਾਰਮਕ ਸਮਾਗਮਾਂ ਨਾਲ ਸਬੰਧਤ ਸਨ। ਇਨ੍ਹਾਂ ਵਿਚੋਂ ਜ਼ਿਆਦਾਤਰ ਹਾਦਸੇ ਦਰਿਆਵਾਂ ਜਾਂ ਕਿਸੇ ਜਲਘਰ ਨੇੜੇ ਵਾਪਰੇ ਹਨ। ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ 20 ਸਾਲਾਂ ਵਿਚ ਦੁਨੀਆ ਭਰ ਵਿਚ ਭੀੜ ਨਾਲ ਸਬੰਧਤ ਗੰਭੀਰ ਹਾਦਸਿਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ ।

ਇਹ ਵੀ ਪੜ੍ਹੋ: ਕੈਬ ਡਰਾਈਵਰ ਦਾ ਕਤਲ ਕਰ ਕੇ ਕਾਰ ਖੋਹਣ ਵਾਲੇ 2 ਮੁਲਜ਼ਮ ਕਾਬੂ, 22 ਮਈ ਤਕ ਦਾ ਮਿਲਿਆ ਰਿਮਾਂਡ  

ਅਜਿਹੀਆਂ ਘਟਨਾਵਾਂ ਦੀ ਔਸਤ ਸੰਖਿਆ 1990 ਅਤੇ 1999 ਦਰਮਿਆਨ ਪ੍ਰਤੀ ਸਾਲ ਤਿੰਨ ਘਟਨਾਵਾਂ ਤੋਂ ਵਧ ਕੇ 2010 ਅਤੇ 2019 ਦਰਮਿਆਨ ਪ੍ਰਤੀ ਸਾਲ 12 ਘਟਨਾਵਾਂ ਹੋ ਗਈ ਹੈ। ਰਿਪੋਰਟ ਮੁਤਾਬਕ ਪਿਛਲੇ 20 ਸਾਲਾਂ ਵਿਚ ਦੁਨੀਆ ਭਰ ਵਿਚ ਭੀੜ ਨਾਲ ਸਬੰਧਤ ਘਟਨਾਵਾਂ ਵਿਚ ਲਗਭਗ 8,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 15,000 ਤੋਂ ਵੱਧ ਜ਼ਖਮੀ ਹੋਏ ਹਨ ।