ਅਮਰੀਕਾ : ਭਾਰਤੀ ਮੂਲ ਦੇ 32 ਸਾਲਾ ਨੌਜੁਆਨ ਦੀ ਸੜਕ ਹਾਦਸੇ ’ਚ ਮੌਤ
ਮਰਿਅੱਪਨ ਦੇ ਪਰਿਵਾਰ ਵਿਚ ਉਸ ਦੀ ਪਤਨੀ ਅਤੇ ਉਸ ਦਾ 4 ਸਾਲ ਦਾ ਬੇਟਾ ਹੈ
ਅਮਰੀਕਾ : ਫਲੋਰਿਡਾ ਸੂਬੇ ਵਿਚ ਸੜਕ ਪਾਰ ਕਰਦਿਆਂ ਇਕ ਭਾਰਤੀ ਮੂਲ ਦਾ 32 ਸਾਲਾ ਨੌਜੁਆਨ ਦੀ ਕਾਰ ਦੀ ਲਪੇਟ ਚ ਆਉਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਮਰਿਅੱਪਨ ਸੁਬਰਾਮਣੀਅਨ ਨੇ ਐੱਚ.ਸੀ.ਐੱਲ. ਟੈਕਨੋਲੋਜੀਜ਼ ਦੇ ਨਾਲ ਟੈਸਟ ਲੀਡ ਵਜੋਂ ਕੰਮ ਕੀਤਾ, ਉਸ ਦੇ ਲਿੰਕਡਇਨ ਪ੍ਰੋਫਾਈਲ ਦੇ ਅਨੁਸਾਰ ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ, ਜਿਸ ਕਾਰ ਨੇ ਉਸ ਨੂੰ ਟੱਕਰ ਮਾਰੀ ਸੀ, ਉਸ ਨੇ ਲਾਲ ਬੱਤੀ ਪਾਰ ਕੀਤੀ ਸੀ।
ਮਰਿਅੱਪਨ ਦੇ ਪਰਿਵਾਰ ਵਿਚ ਉਸ ਦੀ ਪਤਨੀ ਅਤੇ ਉਸ ਦਾ 4 ਸਾਲ ਦਾ ਬੇਟਾ ਹੈ ਜੋ ਭਾਰਤ ਵਿਚ ਰਹਿ ਰਹੇ ਹਨ। ਉਹ ਹਾਲ ਹੀ ਵਿਚ ਜੈਕਸਨਵਿਲੇ ਤੋਂ ਟੈਂਪਾ ਵਿਚ ਸ਼ਿਫ਼ਟ ਹੋਇਆ ਸੀ।
ਮਰਿਅੱਪਨ ਦੀ ਮਦਦ ਕਰਨ ਲਈ ਸਥਾਪਤ ਕੀਤੇ ਗਏ GoFundMe ਪੇਜ 'ਤੇ ਲਿਖਿਆ ਹੈ ਕਿ, "ਅਸੀਂ ਮਰਿਅੱਪਨ ਦੀ ਤਰਫੋਂ ਇਸ ਫੰਡਰੇਜ਼ਰ ਦੀ ਸ਼ੁਰੂਆਤ ਕਰ ਰਹੇ ਹਾਂ ਅਤੇ ਤੁਹਾਡੇ ਖੁੱਲ੍ਹੇ ਸਮਰਥਨ ਦੀ ਮੰਗ ਕਰ ਰਹੇ ਹਾਂ। ਤੁਹਾਡਾ ਯੋਗਦਾਨ ਪਰਿਵਾਰ ਨੂੰ ਜਾਵੇਗਾ। ਅਸੀਂ ਉਮੀਦ ਕਰਦੇ ਹਾਂ ਕਿ ਇਹ ਉਹਨਾਂ ਦੇ ਭਵਿੱਖ ਵਿਚ ਇੱਕ ਸਕਾਰਾਤਮਕ ਬਦਲਾਅ ਲਿਆਉਂਗੇ।" ਟੈਂਪਾ ਅਤੇ ਜੈਕਸਨਵਿਲੇ ਵਿਚ ਸਥਾਨਕ ਭਾਈਚਾਰਕ ਸਮੂਹ ਮਰਿਅੱਪਨ ਦੀ ਮ੍ਰਿਤਕ ਦੇਹ ਨੂੰ ਵਾਪਸ ਭਾਰਤ ਭੇਜਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਨ।