ਹੈਦਰਾਬਾਦ ’ਚ ਪੁਲਿਸ ਨੇ ਬੰਬ ਦੀ ਸਾਜ਼ਿਸ਼ ਕੀਤੀ ਨਾਕਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ISIS ਨਾਲ ਜੁੜੇ 2 ਸ਼ੱਕੀ ਗ੍ਰਿਫ਼ਤਾਰ

Police foil bomb plot in Hyderabad

ਪੁਲਿਸ ਨੇ ਹੈਦਰਾਬਾਦ ਵਿਚ ISIS ਨਾਲ ਜੁੜੇ ਬੰਬ ਸਾਜ਼ਿਸ਼ ਨੂੰ ਨਾਕਾਮ ਕਰਦੇ ਹੋਏ ਤੇਲੰਗਾਨਾ-ਆਂਧਰਾ ਦੇ ਸਾਂਝੇ ਆਪ੍ਰੇਸ਼ਨ ਵਿਚ ਦੋ ਸ਼ੱਕੀਆਂ, ਸਿਰਾਜ ਅਤੇ ਸਮੀਰ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਅਨੁਸਾਰ ਤੇਲੰਗਾਨਾ ਪੁਲਿਸ ਨੇ ਆਂਧਰਾ ਪ੍ਰਦੇਸ਼ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਹੈਦਰਾਬਾਦ ਵਿਚ ਇਕ ਬੰਬ ਸਾਜ਼ਿਸ਼ ਨੂੰ ਨਾਕਾਮ ਕਰ ਦਿਤਾ ਹੈ। ਇਸ ਆਪ੍ਰੇਸ਼ਨ ਵਿਚ ਦੋ ਅਤਿਵਾਦੀ ਕਾਰਕੁਨਾਂ - ਵਿਜਿਆਨਗਰਮ ਤੋਂ ਸਿਰਾਜ ਅਤੇ ਹੈਦਰਾਬਾਦ ਤੋਂ ਸਮੀਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,

ਜੋ ਕਥਿਤ ਤੌਰ ’ਤੇ ਸ਼ਹਿਰ ਵਿਚ ਇਕ ਡਮੀ ਧਮਾਕੇ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਕ ਰਿਪੋਰਟ ਅਨੁਸਾਰ ਸਿਰਾਜ ਨੇ ਯੋਜਨਾ ਦੇ ਹਿੱਸੇ ਵਜੋਂ ਵਿਜਿਆਨਗਰਮ ਵਿਚ ਵਿਸਫੋਟਕ ਸਮੱਗਰੀ ਪ੍ਰਾਪਤ ਕੀਤੀ ਸੀ। ਦੋਵਾਂ ਨੂੰ ਸਾਊਦੀ ਅਰਬ ਵਿਚ ਸਥਿਤ ਇਕ ISIS ਮਾਡਿਊਲ ਤੋਂ ਨਿਰਦੇਸ਼ ਮਿਲੇ ਸਨ, ਜੋ ਕਥਿਤ ਤੌਰ ’ਤੇ ਉਨ੍ਹਾਂ ਨੂੰ ਹੈਦਰਾਬਾਦ ਵਿਚ ਹਮਲੇ ਕਰਨ ਲਈ ਮਾਰਗਦਰਸ਼ਨ ਕਰ ਰਿਹਾ ਸੀ। ਦੋਵਾਂ ਅਤਿਵਾਦੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।