ਜੰਮੂ-ਕਸ਼ਮੀਰ 'ਚ ਮਹਿਬੂਬਾ ਸਰਕਾਰ ਡਿਗੀ, ਭਾਜਪਾ ਨੇ ਪੀਡੀਪੀ ਤੋਂ ਵਾਪਸ ਲਿਆ ਸਮਰਥਨ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਵਿਚ ਪੀਡੀਪੀ ਦੇ ਨਾਲ ਮਿਲ ਕੇ ਸਰਕਾਰ ਵਿਚ ਸ਼ਾਮਲ ਭਾਜਪਾ ਨੇ ਗਠਜੋੜ ਤੋੜਨ ਦਾ ਐਲਾਨ ਕਰ ਦਿਤਾ ਹੈ। ਜੰਗਬੰਦੀ ਸਮੇਤ ਕਈ...

mehbooba mufti

ਸ੍ਰੀਨਗਰ : ਜੰਮੂ-ਕਸ਼ਮੀਰ ਵਿਚ ਪੀਡੀਪੀ ਦੇ ਨਾਲ ਮਿਲ ਕੇ ਸਰਕਾਰ ਵਿਚ ਸ਼ਾਮਲ ਭਾਜਪਾ ਨੇ ਗਠਜੋੜ ਤੋੜਨ ਦਾ ਐਲਾਨ ਕਰ ਦਿਤਾ ਹੈ। ਜੰਗਬੰਦੀ ਸਮੇਤ ਕਈ ਮੁੱਦਿਆਂ 'ਤੇ ਦੋਹੇ ਪਾਰਟੀਆਂ ਵਿਚ ਕਾਫ਼ੀ ਦਿਨ ਤੋਂ ਟਕਰਾਅ ਚਲਦਾ ਆ ਰਿਹਾ ਸੀ। ਅੱਜ ਹੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮਹਿਬੂਬਾ ਮੁਫ਼ਤੀ ਸਰਕਾਰ ਵਿਚ ਸ਼ਾਮਲ ਭਾਜਪਾ ਕੋਟੇ ਦੇ ਸਾਰੇ ਮੰਤਰੀਆਂ ਅਤੇ ਰਾਜ ਦੇ ਸਾਰੇ ਵੱਡੇ ਨੇਤਾਵਾਂ ਨੂੰ ਦਿੱਲੀ ਵਿਚ ਐਮਰਜੈਂਸੀ ਮੀਟਿੰਗ ਲਈ ਬੁਲਾਇਆ ਸੀ। ਇਸੇ ਦੌਰਾਨ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਵੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ।