ਦਾਤੀ ਮਦਨ ਮਹਾਰਾਜ ਤੋਂ ਕ੍ਰਾਈਮ ਬ੍ਰਾਂਚ ਨੇ ਕੀਤੀ ਪੁੱਛਗਿਛ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੇਲੀ ਵਲੋਂ ਕੁਕਰਮ ਦੇ ਕੇਸ ਵਿਚ ਫਸਿਆ ਦਾਤੀ ਮਦਨ ਮਹਾਰਾਜ ਮੰਗਲਵਾਰ ਨੂੰ ਦਿੱਲੀ ਪੁਲਿਸ ਦੇ ਕ੍ਰਾਈਮ ਬ੍ਰਾਂਚ ਦਫਤਰ ਪਹੁੰਚਿਆ।

Dati Maharaj

ਨਵੀਂ ਦਿੱਲੀ, ਚੇਲੀ ਵਲੋਂ ਕੁਕਰਮ ਦੇ ਕੇਸ ਵਿਚ ਫਸਿਆ ਦਾਤੀ ਮਦਨ ਮਹਾਰਾਜ ਮੰਗਲਵਾਰ ਨੂੰ ਦਿੱਲੀ ਪੁਲਿਸ ਦੇ ਕ੍ਰਾਈਮ ਬ੍ਰਾਂਚ ਦਫਤਰ ਪਹੁੰਚਿਆ। ਇੱਥੇ ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਕ੍ਰਾਈਮ ਬ੍ਰਾਂਚ ਨੇ 8 ਦਿਨ ਤੋਂ ਗਾਇਬ ਦਾਤੀ ਮਦਨ ਅਤੇ 4 ਹੋਰ ਦੋਸ਼ੀਆਂ ਨੂੰ ਪੇਸ਼ ਹੋਣ ਲਈ ਬੁੱਧਵਾਰ ਤਕ ਦਾ ਅਲਟੀਮੇਟਮ ਦਿੱਤਾ ਸੀ। ਦੋਸ਼ੀਆਂ ਦੀ ਤਲਾਸ਼ ਵਿਚ ਪੁਲਿਸ ਟੀਮ ਨੇ ਦਾਤੀ ਦੇ ਦਿੱਲੀ ਅਤੇ ਪਾਲੀ (ਰਾਜਸਥਾਨ) ਆਸ਼ਰਮ ਉੱਤੇ ਛਾਪਿਆ ਮਾਰਿਆ ਸੀ। 11 ਜੂਨ ਨੂੰ ਇੱਕ ਚੇਲੀ ਦੀ ਸ਼ਿਕਾਇਤ ਉੱਤੇ ਦਿੱਲੀ ਦੇ ਫਤੇਹਪੁਰੀ ਬੇਰੀ ਥਾਣੇ ਵਿਚ ਕੁਕਰਮ ਦਾ ਕੇਸ ਦਰਜ ਕੀਤਾ ਗਿਆ।