ਚੋਣ ਜ਼ਾਬਤੇ ਦੀ ਉਲੰਘਣਾ ਦੇ 161 ਮਾਮਲੇ ਅੱਧ ਵਿਚਕਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਿਰਫ਼ ਉੱਤਰ ਪ੍ਰਦੇਸ਼ ਦੇ 140 ਮਾਮਲੇ ਦਰਜ

Election Commission of India

ਨਵੀਂ ਦਿੱਲੀ- ਲੋਕ ਸਭਾ ਚੋਣਾਂ 2019 ਦੇ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ ਵਿਚ ਕਾਫ਼ੀ ਵਾਧਾ ਹੋਇਆ ਹੈ। ਇਹਨਾਂ ਚੋਣਾਂ ਦੇ ਦੌਰਾਨ ਚੋਂਣ ਕਮਿਸ਼ਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ 510 ਮਾਮਲੇ ਦਰਜ ਹੋਏ ਪਰ ਸਿਰਫ਼ ਉੱਤਰ ਪ੍ਰਦੇਸ਼ ਦੇ 140 ਮਾਮਲੇ ਹਨ। ਚੋਣ ਜ਼ਾਬਤੇ ਦੀ ਉਲੰਘਣਾ ਦੇ 161 ਮਾਮਲੇ ਚੋਣ ਕਮਿਸ਼ਨ ਕੋਲ ਅਜੇ ਤੱਕ ਅੱਧ ਵਿਚਕਾਰ ਹਨ। ਰਾਸ਼ਟਰੀ ਚੋਣ ਕਮਿਸ਼ਨ ਦੁਆਰਾ ਦਰਜ ਸ਼ਿਕਾਇਤਾਂ ਦੇ ਅਨੁਸਾਰ ਕੁੱਲ 510 ਵਿਚੋਂ 72 ਸ਼ਿਕਾਇਤਾਂ ਅਜਿਹੀਆਂ ਹਨ ਜਿਹਨਾਂ ਤੇ ਕਮਿਸ਼ਨ ਨੇ ਅਜੇ ਤੱਕ ਕੋਈ ਵਿਚਾਰ ਨਹੀਂ ਕੀਤੀ।

ਇਹਨਾਂ ਵਿਚੋਂ ਜ਼ਿਆਦਾਤਰ ਸ਼ਿਕਾਇਤਾਂ ਸਰਕਾਰ ਦੇ ਖਿਲਾਫ਼ ਹੁੰਦੀਆਂ ਹਨ। ਇਹਨਾਂ ਵਿਚੋਂ ਇਕ ਸ਼ਿਕਾਇਤ ਅਜਿਹੀ ਵੀ ਹੈ ਜਿਸ ਤੇ ਕਮਿਸ਼ਨ ਨੇ ਵਿਚਾਰ ਕਰ ਕੇ ਫੈਸਲਾ ਲੈ ਵੀ ਲਿਆ ਸੀ ਅਤੇ ਮਾਮਲੇ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਸੀ ਪਰ ਸਰਕਾਰ ਨੇ ਇਸ ਬਾਰੇ ਵਿਚ ਕੀ ਫੈਸਲਾ ਲਿਆ ਇਸ ਬਾਰੇ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ। ਇਹ ਸ਼ਿਕਾਇਤ ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦੇ ਖਿਲਾਫ਼ ਸੀ ਜਿਹਨਾਂ ਨੇ ਚੋਣਾਂ ਦੇ ਦੌਰਾਨ ਅਲੀਗੜ੍ਹ ਦੇ ਇਕ ਭਾਸ਼ਣ ਵਿਚ ਕਿਹਾ ਸੀ ਕਿ ਮੋਦੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਜ਼ਰੂਰੀ ਹੈ।

ਕਮਿਸ਼ਨ ਨੇ ਕਲਿਆਣ ਸਿੰਘ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਦੱਸ ਕੇ ਉਹਨਾਂ ਦੇ ਖਿਲਾਫ਼ ਕਾਰਵਾਈ ਦੇ ਲਈ ਫਾਈਲ ਰਾਸ਼ਟਰਪਤੀ ਨੂੰ ਭੇਜ ਦਿੱਤੀ ਸੀ। ਰਾਸ਼ਟਰਪਤੀ ਨੇ ਇਸ ਫਾਈਲ ਨੂੰ ਕੇਂਦਰ ਸਰਕਾਰ ਵਿਚ ਭੇਜ ਦਿੱਤਾ ਸੀ। ਸੂਤਰਾਂ ਵੱਲੋਂ 161 ਸ਼ਿਕਾਇਤ ਅੱਧ ਵਿਚਕਾਰ ਹੋਣ ਦੇ ਸੰਬੰਧ ਵਿਚ ਕਿਹਾ ਗਿਆ ਹੈ ਕਿ ਇਹਨਾਂ ਮਾਮਲਿਆਂ ਦੀ ਜਾਂਚ ਜਾਰੀ ਹੈ ਪਰ ਇਹ ਜਾਂਚ ਕਿੰਨੇ ਸਮੇਂ ਤੱਕ ਚੱਲੇਗੀ ਇਸ ਬਾਰੇ ਅਜੇ ਤੱਕ ਕੋਈ ਸੂਚਨਾ ਨਹੀਂ ਹੈ। ਇਹਨਾਂ ਵਿਚੋਂ 277 ਸ਼ਿਕਾਇਤਾਂ ਦੇ ਮਾਮਲਾ ਸੁਲਝਾ ਲਿਆ ਗਿਆ ਹੈ।