ਭਾਜਪਾ ਸੰਸਦ ਮੈਂਬਰ ਦਾ ਦਾਅਵਾ ਦਿੱਲੀ ਵਿਚ ਤੇਜ਼ੀ ਨਾਲ ਵੱਧ ਰਹੀਆਂ ਹਨ ਮਸਜਿਦਾਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਪਰਾਜਪਾਲ ਨੂੰ ਲਿਖੀ ਚਿੱਠੀ

BJP MPs claim number of mosques increasing at alarming rate in Delhi

ਨਵੀਂ ਦਿੱਲੀ: ਪੱਛਮ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਪ੍ਰਵੇਸ਼ ਸਾਹਿਬ ਸਿੰਘ ਵਰਮਾ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਸੰਸਦੀ ਖੇਤਰ ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿਚ ਸਰਕਾਰੀ ਜ਼ਮੀਨ ਅਤੇ ਸੜਕਾਂ ’ਤੇ ਮਸਜਿਦਾਂ ਤੇਜ਼ੀ ਨਾਲ ਵਧ ਰਹੀਆਂ ਹਨ।  ਉਹਨਾਂ ਨੇ ਕਿਹਾ ਕਿ ਇਸ ਨਾਲ ਯਾਤਾਯਾਤ ਪ੍ਰਭਾਵਿਤ ਹੋ ਰਹੀ ਹੈ ਅਤੇ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੰਸਦ ਨੇ ਮੰਗਲਵਾਰ ਨੂੰ ਉਪਰਾਜਪਾਲ ਅਨਿਲ ਬੈਜਲ ਨੂੰ ਖ਼ਤ ਲਿਖ ਕੇ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਖ਼ਤ ਵਿਚ ਲਿਖਿਆ ਕਿ ਉਹ ਪੂਰੀ ਦਿੱਲੀ ਪਰ ਖ਼ਾਸ ਕਰ ਕੇ ਉਹਨਾਂ ਦੇ ਸੰਸਦੀ ਖੇਤਰਾਂ ਦੇ ਕੁੱਝ ਹਿੱਸਿਆਂ ਵਿਚ ਸਰਕਾਰੀ ਜ਼ਮੀਨ, ਸੜਕਾਂ ਅਤੇ ਬਾਕੀ ਦੇ ਸਥਾਨਾਂ ’ਤੇ ਮਸਜਿਦਾਂ ਦੇ ਤੇਜ਼ੀ ਨਾਲ ਵਧਣ ਦੇ ਇਕ ਖ਼ਾਸ ਤਰੀਕੇ ਦੇ ਰੁਖ਼ ਤੋਂ ਜਾਣੂ ਹੋਣਾ ਚਾਹੁੰਦਾ ਹੈ।

ਨਾਲ ਹੀ ਵਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮਸਜਿਦਾਂ ਨਾਲ ਨਾ ਕੇਵਲ ਯਾਤਾਯਾਤ ਪ੍ਰਭਾਵਿਤ ਹੁੰਦੀ ਹੈ ਬਲਕਿ ਆਮ ਲੋਕਾਂ ਨੂੰ ਵੀ ਪਰੇਸ਼ਾਨੀ ਆਉਂਦੀ ਹੈ। ਉਹਨਾਂ ਨੇ ਉਮੀਦ ਜਤਾਈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ ਅਤੇ ਉਪਰਾਜਪਾਲ ਦੀ ਕਾਰਵਾਈ ਦੁਆਰਾ ਤੁਰੰਤ ਕੀਤੀ ਜਾਵੇਗੀ।